BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੰਡੀਆ ਵਿੱਚ ਝੋਨੇ ਦੀ ਆਮਦ ਤੇਜ ਖ੍ਰੀਦ ਏਜੰਸੀਆਂ ਸੁਸਤ, ਸੈਲਰ ਮਾਲਕਾਂ ਦੀ ਮਰਜੀ ਤੋ ਬਗੈਰ ਨਹੀ ਹੋਏਗੀ ਝੋਨੇ ਦੀ ਖ੍ਰੀਦ

ਮੰਡੀ ਵਿੱਚ ਪਿਆ ਝੋਨਾ ਪੱਤਰਕਾਰਾ ਨੂੰ ਵਿਖਾਉਦੇ ਹੋਏ ਕਿਸਾਨ ਤੇ ਝੋਨੇ ਦੀ ਢੇਰੀ ਤੇ ਬੈਠਾ ਮਾਯੂਸ ਕਿਸਾਨ
ਰਮਦਾਸ 9 ਅਕਤੂਬਰ (ਸਾਹਿਬ ਖੋਖਰ)- ਪੰਜਾਬ ਸਰਕਾਰ ਵੱਲੋ ਭਾਵੇ ਪਹਿਲੀ ਅਕਤੂਬਰ ਤੋ ਝੋਨੇ ਦੀ ਖ੍ਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣ ਦੇ ਦਾਅਵੇ ਕੀਤੇ ਹਨ ਉੱਥੇ ਅਨਾਜ ਮੰਡੀਆ ਅੰਦਰ ਝੋਨੇ ਦੇ ਲੱਗੇ ਅੰਬਾਰਾ ਤੇ ਕਈ ਦਿਨਾਂ ਤੋ ਮੰਡੀਆ ਵਿੱਚ ਰੁਲ ਰਹੇ ਕਿਸਾਨਾਂ ਦੀ ਰਾਮ ਕਹਾਣੀ ਸੁਣ ਕੇ ਉਕਤ ਕਥਨਾ ਦੀ ਫੂਕ ਬੁਰੀ ਤਰ੍ਹਾ ਨਿਕਲਦੀ ਜਾਪਦੀ ਹੈ । ਅੱਜ ਗੱਗੋਮਾਹਲ ਦੀ ਦਾਣਾ ਮੰਡੀ ਦਾ ਜਾਇਜਾ ਲੈਣ ਪਹੁੰਚੇ ਪੱਤਰਕਾਰਾਂ ਨਾਲ ਕਿਸਾਨ ਭਿੰਦਰ ਸਿੰਘ, ਰਵੇਲ ਸਿੰਘ, ਦਿਲਬਾਗ ੁਸਿੰਘ, ਕਸ਼ਮੀਰ ਸਿੰਘ, ਦਲਬੀਰ ਸਿੰਘ, ਸੁਰਜੀਤ ਸਿੰਘ, ਸਤਨਾਮ ਸਿੰਘ, ਕ੍ਰਿਪਾਲ ਸਿੰਘ, ਸੁੱਚਾ ਸਿੰਘ ਆਦਿ ਨੇ ਦੱਸਿਆ ਕਿ ਅਸੀ ਕਰੀਬ ਇੱਕ ਹਫਤੇ ਤੋ ਝੋਨਾ ਲੈ ਕੇ ਮੰਡੀ ਵਿੱਚ ਬੈਠੇ ਹੋਏ ਹਾਂ ਪਰ ਖ੍ਰੀਦ ਇੰਸਪੈਕਟਰ ਮੁਤਾਬਿਕ ਇਹ ਝੋਨਾ ਸ਼ੈਲਰ ਮਾਲਕਾ ਦੇ ਮਾਪਦੰਡ ਉੱਤੇ ਖਰਾ ਨਹੀ ਉਤਰਦਾ । ਇਥੇ ਇੱਕ ਕਿਸਾਨਾਂ ਦੀ ਹੋਰ ਤਰਾਸਦੀ ਨਜਰ ਆਉਦੀ ਹੈ ਕਿ ਖ੍ਰੀਦ ਏਜੰਸੀ ਦਾ ਇੰਸਪੈਕਟਰ ਆਪਣੀ ਮਰਜੀ ਮੁਤਾਬਿਕ ਝੋਨੇ ਦੀ ਖ੍ਰੀਦ ਕਰ ਹੀ ਨਹੀ ਸਕਦਾ । ਸਗੋ ਸੈਲਰ ਮਾਲਕਾ ਦੀ ਮਰਜੀ ਨਾਲ ਖ੍ਰੀਦ ਕੀਤੇ ਝੋਨੇ ਨੂੰ ਸਰਕਾਰੀ ਖ੍ਰੀਦ ਵਿੱਚ ਪਾ ਸਕਦਾ ਹੈ । ਇਕੱਤਰ ਕਿਸਾਨਾਂ ਨੇ ਇੱਕ ਹੋਰ ਦਿਲਚਸਪ ਕਿੱਸਾ ਦੱਸਦਿਆ ਕਿਹਾ ਕਿ ਪਿਚਲੇ ਸਾਲ ਕਾਫੀ ਰਕਬੇ ਵਿੱਚ 1509 ਕਿਸਮ ਦਾ ਝੋਨਾ ਲਗਾਇਆ ਗਿਆ ਸੀ ਜਿਸ ਨੂੰ ਖ੍ਰੀਦਣ ਲਈ ਨਾ ਤਾ ਕੋਈ ਪ੍ਰਾਈਵੇਟ ਵਪਾਰੀ ਤਿਆਰ ਸੀ ਤੇ ਨਾ ਹੀ ਸਰਕਾਰ । ਉਪਰੰਤ ਸਰਕਾਰ ਵੱਲੋ ਕਿਸਾਨਾਂ ਨੂੰ ਇਸ ਕਿਸਮ ਦਾ ਝੋਨਾ ਲਗਾਉਣ ਤੋ ਵਰਜਿਆ ਗਿਆ । ਫਿਰ ਵੀ ਕੁਝ ਕਿਸਾਨਾਂ ਨੇ ਇਸ ਝੋਨੇ ਦੀ ਕਾਸ਼ਤ ਕਰ ਦਿੱਤੀ ਜੋ ਅੱਜ ਸਰਕਾਰ ਦੇ ਕਥਨਾ ਤੋ ਉਲਟ ਸਰਕਾਰੀ ਰੇਟ 1510 ਰੁਪਏ ਤੋ 3-4 ਸੌ ਰੁਪਏ ਮਹਿੰਗਾ ਵਿੱਕ ਰਿਹਾ ਹੈ ਜਦ ਕਿ ਸਰਕਾਰ ਵੱਲੋ ਪ੍ਰਮਾਣਿਤ ਕਿਸਮਾਂ ਨੂੰ ਲੈਣ ਲਈ ਸ਼ੈਲਰ ਮਾਲਕ ਤਿਆਰ ਹੀ ਨਹੀ । ਕਿਸਾਨਾਂ ਨੇ ਇਹ ਵੀ ਦੱਸਿਆ ਕਿ ਪੀ.ਆਰ. ਕਿਸਮ ਦਾ ਝੋਨਾ ਮੰਡੀਆ ਵਿੱਚ ਰੁਲ ਰਿਹਾ ਹੈ । ਉੱਥੇ ਮੌਸਮ ਦੇ ਗਰਮ ਮਿਜਾਜ ਕਾਰਨ 1121 ਬਾਸਮਤੀ ਕਾਲੇ ਤੇਲੇ ਦਾ ਸ਼ਿਕਾਰ ਹੋ ਰਹੀ ਹੈ ਜਿਸ ਦਾ ਝਾੜ ਬਹੁਤ ਘੱਟ ਜਾਣ ਦੀ ਸੰਭਾਵਨਾ ਹੈ । ਕਿਸਾਨਾਂ ਦਾ ਕਹਿਾਣਾ ਹੈ ਕਿ ਜੇਕਰ ਝੋਨੇ ਦੀ ਖ੍ਰੀਦ ਵਿੱਚ ਤੇਜੀ ਨਾ ੳਾਈ ਤਾਂ ਪਹਿਲਾ ਤੋ ਹੀ ਕਰਜੇ ਵਿੱਚ ਡੁੱਬਾ ਕਿਸਾਨ ਆਰਥਿਕ ਪੱਖੋ ਟੁੱਟ ਜਾਵੇਗਾ । ਦੂਜੇ ਪਾਸੇ ਮਾਰਕਿਟ ਕਮੇਟੀ ਦੇ ਸਤਨਾਮ ਸਿੰਘ ਨੇ ਦੱਸਿਆ ਕਿ ਕਮੇਟੀ ਵੱਲੋ ਕਿਸਾਨਾਂ ਨੂੰ ਕਿਸੇ ਕਿਸਮ ਦ ਸਮੱਸਿਆਂ ਨਹੀ ਆਉਣ ਦਿੱਤੀ ਜਾਵੇਗੀ । ਕਮੇਟੀ ਵੱਲੋ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ।

No comments: