BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੁਪਰ ਫੁੱਟਬਾਲ ਲੀਗ ਦੇ ਅਠਵੇਂ ਰਾਊਂਡ ਦਾ ਹੋਇਆ ਫਸਵਾਂ ਮੁਕਾਬਲਾ

ਜਲੰਧਰ 6 ਅਕਤੂਬਰ (ਜਸਵਿੰਦਰ ਆਜ਼ਾਦ)- ਪੰਜਾਬ ਫੁੱਟਬਾਲ ਐਸੋਸੀਏਸ਼ਨ ਵੱਲੋਂ ਜੇ.ਸੀ.ਟੀ. ਫਗਵਾੜਾ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ 30ਵੀਂ ਪੰਜਾਬ ਰਾਜ ਸੁਪਰ ਫੁੱਟਬਾਲ ਲੀਗ ਦੇ ਅਠਵੇਂ ਰਾਊਂਡ ਦਾ ਮੁਕਾਬਲਾ ਅੱਜ ਗੁਰੂ ਫੁੱਟਬਾਲ ਕਲੱਬ ਜਲੰਧਰ ਅਤੇ ਜਾਂਗਪੁਰ ਫੁੱਟਬਾਲ ਕਲੱਬ ਲੁਧਿਆਣਾ ਦੀਆਂ ਟੀਮਾਂ ਦਰਮਿਆਨ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਮੈਦਾਨ ਵਿਚ ਹੋਇਆ। ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਉਪਸਥਿਤ ਹੋਏ। ਗੁਰੂ ਫੁੱਟਬਾਲ ਕਲੱਬ ਜਲੰਧਰ ਤੇ ਜਾਂਗਪੁਰ ਫੁੱਟਬਾਲ ਕਲੱਬ ਲੁਧਿਆਣਾ ਦੀਆਂ ਟੀਮਾਂ ਵਿਚ ਹੋਏ ਇਸ ਫਸਵੇਂ ਮੁਕਾਬਲੇ ਵਿਚ ਦੋਨਾਂ ਟੀਮਾਂ ਦੇ ਖਿਡਾਰੀਆਂ ਨੇ ਤੇਜ਼ਤਰਾਰ ਫੁੱਟਬਾਲ ਦਾ ਪ੍ਰਦਰਸ਼ਨ ਕਰਕੇ ਦਰਸ਼ਕਾਂ ਵਿਚ ਉਤਸ਼ਾਹ ਵੀ ਭਰਿਆਂ ਅਤੇ ਉਹਨਾਂ ਦਾ ਭਰਪੂਰ ਮੰਨੋਰੰਜਨ ਵੀ ਕੀਤਾ। ਇਸ ਜ਼ੋਰਦਾਰ ਮੁਕਾਬਲੇ ਵਿਚ ਜਾਂਗਪੁਰ ਦੀ ਟੀਮ 1 ਗੋਲ ਦੇ ਮੁਕਾਬਲੇ 2 ਗੋਲਾਂ ਨਾਲ ਨਾਲ ਜੇਤੂ ਰਹੀ। ਮੈਚ ਦੌਰਾਨ ਉੱਘੀਆਂ ਹਸਤੀਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਗੁਰੂ ਫੁੱਟਬਾਲ ਕਲੱਬ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਮਿਨਹਾਸ, ਸੀਨੀਅਰ ਵਾਇਸ ਪ੍ਰਧਾਨ ਸ. ਇੰਦਰਜੀਤ ਸਿੰਘ, ਸ੍ਰੀ ਸੁੱਖੀ ਮਾਨ, ਡਾ. ਜਸਪਾਲ ਸਿੰਘ, ਪ੍ਰੋ. ਗੋਪਾਲ ਸਿੰਘ ਬੁੱਟਰ, ਪ੍ਰੋ. ਵਿਨੋਦ ਕੁਮਾਰ, ਡਾ. ਰਛਪਾਲ ਸਿੰਘ ਸੰਧੂ, ਸ੍ਰੀ ਵਰੁਣ ਦੀਪ ਅਤੇ ਸੁਦੇਸ਼ ਕੁਮਾਰ ਵੈਸ਼ ਵੀ ਹਾਜ਼ਰ ਸਨ।

No comments: