BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲੰਬੀ ਹਲਕੇ ਦੇ ਲੋਕ ਬਾਦਲ ਦੀ ਸਿਹਤ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਉਹਨਾਂ ਨੂੰ ਘਰ ਬਿਠਾ ਦੇਣ-ਸਰਨਾ

ਨਵੀਂ ਦਿੱਲੀ 11 ਅਕਤੂਬਰ (ਬਿਊਰੋ)- ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਵੱਲੋ ਲੰਬੀ ਹਲਕੇ ਦੇ ਲੋਕਾਂ ਕੋਲ ਇੱਕ ਵਾਰੀ ਮੁੱਖ ਮੰਤਰੀ ਬਣਨ ਲਈ ਇੱਕ ਮੌਕਾ ਹੋਰ ਦੇਣ ਦਾ ਤਰਲਾ ਮਾਰਨ ਨੂੰ ਪੰਜਾਬ ਦੇ ਨਾਲ ਧੋਖਾ ਕਰਾਰ ਦਿੰਦਿਆ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਾਦਲ ਦੀਆ ਮੋਮੋਠੱਗਣੀਆ ਵਿੱਚ ਨਾ ਆਉਣ ਤੇ ਪੰਜਾਬ ਨੂੰ ਬਰਬਾਦ ਹੋਣ ਤੋ ਬਚਾਉਣ।
ਜਾਰੀ ਇੱਕ ਬਿਆਨ ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸ੍ਰ ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ ਅਤੇ ਕਦੇ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈ ਤੇ ਕਦੇ ਬੇਅਦਬੀ ਦੇ ਖਿਲਾਫ ਅਵਾਜ ਬੁਲੰਦ ਕਰਨ ਵਾਲਿਆ ਨੂੰ ਬਾਦਲ ਮਾਰਕਾ ਅਣਪਛਾਤੀ ਪੁਲੀਸ ਗੋਲੀਆ ਮਾਰ ਕੇ ਸ਼ਹੀਦ ਕਰ ਦਿੰਦੀ ਹੈ ਤੇ ਬਾਦਲ ਹੱਥ ਤੇ ਹੱਥ ਧਰ ਕੇ ਬੈਠ ਜਾਂਦਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਬਾਦਲ ਦੇ ਰਿਸ਼ਤੇਦਾਰਾਂ ਵੱਲੋ ਨਸ਼ੀਲੇ ਪਦਾਰਥਾਂ ਦਾ ਗੋਰਖ ਧੰਦਾ ਚਲਾ ਕੇ ਜਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੂੰ ਬਰਬਾਦ ਕੀਤਾ ਗਿਆ ਹੈ ਉਸ ਦੀ ਮਿਸਾਲ ਵੀ ਹੋਰ ਕਿਧਰੇ ਨਹੀ ਮਿਲਦੀ। ਉਹਨਾਂ ਕਿਹਾ ਕਿ ਰੁਜਗਾਰ ਮੰਗਦੀਆ ਧੀਆ ਨੂੰ ਸੜਕਾਂ ਤੇ ਅਕਾਲੀ ਦਲ ਦੇ ਗੁੰੇਡੇ ਤੇ ਪੁਲੀਸ ਦੇ ਜਵਾਨ ਵਾਲਾ ਤੋ ਫੜ ਕੇ ਇਸ ਤਰ੍ਹਾ ਘਸੀਟਦੇ ਹਨ ਜਿਵੇਂ ਕਿਸੇ ਮਰੇ ਪਸ਼ੂ ਨੂੰ ਧੂਹਿਆ ਜਾਂਦਾ ਹੈ। ਉਹਨਾਂ ਕਿਹਾ ਕਿ ਲੋਕਤੰਤਰ ਦਾ ਚੌਥਾ ਥੰਮ ਮੰਨੇ ਜਾਂਦੇ ਪੱਤਰਕਾਰ ਨੂੰ ਵੀ ਨਹੀ ਬਖਸ਼ਿਆ ਤੇ ਪੁਲੀਸ ਕੋਲੋ ਉਹਨਾਂ ਦੀ ਕੁੱਟਮਾਰ ਕਰਵਾ ਕੇ ਬਾਦਲ ਨੇ ਆਪਣਾ ਨਾਮ ਗਿੰਨੀ ਬੁੱਕ ਵਿੱਚ ਦਰਜ ਕਰਾਉਣ ਦਾ ਉਪਰਾਲਾ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਨੂੰ ਕੰਗਾਲ ਕਰਕੇ ਰੱਖ ਦਿੱਤਾ ਤੇ 31000 ਕਰੋੜ ਦਾ ਅਨਾਜ ਹੀ ਬਾਦਲ ਪਿਉ ਖਾ ਗਏ ਹਨ ਤੇ ਹੁਣ ਕਰਜ਼ਾ ਲੈ ਕੇ ਕੇਂਦਰ ਦਾ ਕਰਜ਼ਾ ਦੇਣ ਦੀਆ ਤਿਆਰੀਆ ਕੀਤੀਆ ਜਾ ਰਹੀਆ ਹਨ। ਉਹਨਾਂ ਕਿਹਾ ਕਿ ਬਾਦਲ ਨੇ ਲੰਬੀ ਹਲਕੇ ਦੇ ਲੋਕਾਂ ਨੂੰ ਕਿਹਾ ਕਿ ਜੇਕਰ ਉਹ ਇੱਕ ਵਾਰੀ ਫਿਰ ਉਸ ਨੂੰ ਜਿੱਤਾ ਕੇ ਮੁੱਖ ਮੰਤਰੀ ਬਣਾ ਦੇਣ ਤਾਂ ਉਹਨਾਂ ਦੀ ਦਸ ਸਾਲ ਉਮਰ ਹੋਰ ਵੱਧ ਜਾਵੇਗੀ ਪਰ ਨਾਲ ਇਹ ਵੀ ਦੱਸਣ ਕਿ ਉਹਨਾਂ ਦੀਆ ਦਸ ਸਾਲ ਦੀਆ ਪ੍ਰਾਪਤੀਆ ਕਿਹੜੀਆ ਰਹੀਆ ਹਨ। ਉਹਨਾਂ ਸ੍ਰ ਬਾਦਲ ਦੀ 100 ਸਾਲ ਹੋਰ ਜਿਉਣ ਦੀ ਕਾਮਨਾ ਕਰਦਿਆ ਲੰਬੀ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਾਦਲ ਦਾ ਸਿਰਫ ਇੰਨਾ ਹੀ ਖਿਆਲ ਰੱਖਣ ਕਿ ਸ੍ਰ ਬਾਦਲ ਨੂੰ ਹੁਣ ਅਰਾਮ ਕਰਨ ਲਈ ਘਰ ਬਿਠਾ ਦੇਣ ਕਿਉਕਿ ਇਸ ਵੇਲੇ ਉਹਨਾਂ ਨੂੰ ਆਰਾਮ ਕਰਨ ਦੀ ਸਖਤ ਲੋੜ ਹੈ।

No comments: