BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਤੇਜ ਰਫਤਾਰ ਟਰੱਕ ਦੀ ਫੇਟ ਵੱਜਣ ਨਾਲ ਇੱਕ ਵਿਅਕਤੀ ਦੀ ਮੌਤ

ਤੇਜ ਰਫਤਾਰ ਟਰੱਕ ਦੀ ਫੇਟ ਵੱਜਣ ਨਾਲ ਮਾਰੇ ਗਏ ਵਿਅਕਤੀ ਦੀ ਲਾਸ਼
ਰਮਦਾਸ 13 ਅਕਤੂਬਰ (ਸਾਹਿਬ ਖੋਖਰ) ਕਸਬਾ ਰਮਦਾਸ ਤੋ ਡੇਰਾ ਬਾਬਾ ਨਾਨਕ ਰੋਡ ਤੇ ਇਕ ਤੇਜ ਰਫਤਾਰ ਟਰੱਕ ਵੱਲੋਂ ਸਾਈਕਲ ਸਵਾਰ ਨੂੰ ਸਾਈਡ ਮਾਰ ਕੇ ਕੁਚਲ ਦਿੱਤਾ ਗਿਆ । ਮੌਕੇ ਤੋ ਇੱਕਤਰ ਕੀਤੀ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਰਮਦਾਸ ਦੇ ਐਸ.ਐਚ.ਓ ਸ: ਸੁਖਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਪਿੰਡ ਸ਼ਾਮਪੁਰਾ ਦਾ ਜਗਦੀਸ਼ ਕੁਮਾਰ ਪੁੱਤਰ ਬਲਬੀਰ ਚੰਦ(40) ਸਾਈਕਲ ਤੇ ਰਮਦਾਸ ਵੱਲ ਆ ਰਿਹਾ ਸੀ ਕਿ ਪਿੱਛੋ ਆ ਰਹੇ ਟਰੱਕ ਐਚ.ਆਰ 74 (7715) ਨੇ ਰਮਦਾਸ ਅੱਡਾ ਤਲਾਬ  ਵਾਲਾ ਦੇ ਕੋਲ ਸਾਈਡ ਮਾਰ ਕੇ ਸੁੱਟ ਦਿੱਤਾ ਜਿਸ ਨਾਲ ਜਗਦੀਸ਼ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ । ਉਹਨਾ ਦੱਸਿਆ ਕਿ ਟਰੱਕ ਡਰਾਈਵਰ ਵੱਲੋ ਟਰੱਕ ਨੂੰ ਮੌਕੇ ਤੇ ਭਜਾਅ ਕੇ ਲੈ ਜਾਣ ਤੇ ਪੁਲਿਸ ਵੱਲੋ ਉਸ ਦਾ ਪਿੱਛਾ ਕਰਕੇ ਟਰੱਕ ਤੇ ਡਰਾਇਵਰ  ਨੂੰ ਕਾਬੂ  ਕਰ ਲਿਆ । ਜਿਸ ਤੇ ਡਰਾਇਵਰ ਦੀ ਪਹਿਚਾਣ ਅਵਤਾਰ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਮੱਤੇ ਨੰਗਲ ਵਜੋ ਹੋਈ । ਉਹਨਾ ਇਹ ਵੀ ਕਿਹਾ ਕਿ ਲਾਸ਼ ਨੂੰ ਕਬਜੇ ਵਿੱਚ ਲੈ ਲਿਆ ਹੈ ਤੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਦੋਸ਼ੀ ਟਰੱਕ ਡਰਾਇਵਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

No comments: