BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਕੋਟਲੀ ਸ਼ਾਹ ਹਬੀਬ ਵਿਖੇ ਰਾਮ ਲੀਲਾ ਦੀ ਤੀਜੀ ਨਾਈਟ ਵਿੱਚ ਪਹੁੰਚੇ ਕਾਂਗਰਸ ਦੇ ਉਚ ਕੋਟੀ ਦੇ ਨੇਤਾ

ਸ: ਹਰਪ੍ਰਤਾਪ ਸਿੰਘ ਅਜਨਾਲਾ , ਬੱਬਲੂ ਸਿੰਧੀ ਪਿੰਡ ਕੋਟਲੀ ਸ਼ਾਹ ਹਬੀਬ ਵਿਖੇ ਰਾਮ ਲੀਲਾ ਕਮੇਟੀ ਦੇ ਮੈਬਰਾ ਨਾਲ
ਰਮਦਾਸ 6 ਅਕਤੂਬਰ (ਸਾਹਿਬ ਖੋਖਰ)- ਬ੍ਰਹਮਾ ਵਿਸ਼ਨੂੰ ਮਹੇਸ਼ ਰਾਮ ਲੀਲਾ ਕਲੱਬ ਕੋਟਲੀ ਸ਼ਾਹ ਹਬੀਬ ਵੱਲੋ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਨੂੰ ਦਰਸਾਉਦੀ ਰਾਮਲੀਲਾ ਨਾਈਟ ਦੇ ਤੀਜੇ ਦਿਨ ਵਿਧਾਨ ਸਭਾ ਹਲਕਾ ਅਜਨਾਲਾ ਤੋ ਕਾਂਗਰਸ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਇਸ ਮੌਕੇ ਉਹਨਾ ਕਲੱਬ ਵਲੋ ਕੀਤੇ ਜਾ ਰਹੇ ਇਸ ਉਪਰਾਲੇ ਦੀ ਸਰਾਹਨਾ ਕੀਤੀ ਤੇ ਉਹਨਾ ਇਸ ਮੌਕੇ ਕਿਹਾ ਕਿ ਸ੍ਰੀ ਰਾਮ ਜੀ ਨੇ ਆਮ ਲੁਕਾਈ ਨੂੰ ਪ੍ਰਭੂ ਦੇ ਦੱਸੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਸੁਚੱਜਾ ਬਣਾਉਣ ਲਈ ਘਾਲਨਾ ਘਾਲੀ ਹੈ ਜਿਸ ਦੌਰਾਨ ਉਹ ਆਪਣੇ ਪਿਤਾ ਦੇ ਹੁਕਮਾ ਮੁਤਾਬਿਕ 12 ਸਾਲ ਦਾ ਬਨਵਾਸ ਕੱਟਣ ਲਈ ਚਲੇ ਗਏ । ਉਹਨਾ ਦੇ ਜੀਵਨ ਤੋ ਸਾਨੂੰ ਸਿਖਿਆ ਲੈ ਕੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਤੇ ਉਹਨਾ ਦੱਸੇ ਰਾਹ ਤੇ ਚੱਲਣਾ ਹੀ ਅਸਲੀ ਮਨੁੱਖਤਾ ਦਾ ਫਰਜ ਨਿਭਾਉਣਾ ਚਾਹੀਦਾ ਹੈ । ਇਸ ਮੌਕੇ ਉਹਨਾ ਆਪਣੀ ਜੇਬ ਵਿੱਚੋ ਕਲੱਬ ਨੂੰ 21 ਹਜਾਰ ਰੁਪਏ ਦੀ ਮਾਲੀ ਮਦਦ  ਦਿੱਤੀ । ਜਦ ਕਿ ਹਰਬੀਰ ਸਿੰਘ ਬੱਬਲੂ ਸਿੰਧੀ ਨੇ 5100 ਰੁਪਏ ਦੀ ਮਾਲੀ ਮਦਦ ਕੀਤੀ । ਇਸ ਸਮੇ ਉਚੇਚੇ ਤੌਰ ਤੇ ਪਹੁੰਚੇ ਐਜੂਕੇਸ਼ਨ ਪ੍ਰੋਜੈਕਟ ਦੇ ਕੋਰ ਆਰਡੀਨੇਟਰ ਓਮ ਪ੍ਰਕਾਸ਼ ਨੇ ਲੋਕਾਂ ਨੂੰ ਨਸ਼ਿਆ ਦੇ ਭੈੜੇ ਪ੍ਰਕੋਪ ਬਾਰੇ ਜਾਣਕਾਰੀ ਦਿੱਤੀ ।ਨਾਈਟ ਵਿੱਚ ਹਾਜਰ ਸਾਬਕਾ ਚੇਅਰਮੈਨ ਸੁਲੱਖਣ ਸਿੰਘ, ਗੁਰਪਾਲ ਸਿੰਘ ਸਿੰਧੀ ਪਸ਼ੀਆਂ, ਸ਼ਮਸ਼ੇਰ ਸਿੰਘ ਮੰਦਰਾਂਵਾਲ, ਰਣਜੀਤ ਸਿੰਘ ਅਵਾਣ, ਸੰਜੀਵ ਭੰਡਾਰੀ, ਰਾਜਾ ਸੋਨੀ, ਨੀਰਜ ਕੁਮਾਰ, ਕੁਲਵੰਤ ਸਿੰਘ , ਬਲਵੰਤ ਸਿੰਘ ਕੋਠੇ ਤੋ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ। ਇਸ ਮੌਕੇ ਪੁੱਜੀਆ ਪ੍ਰਮੁੱਖ ਸ਼ਖਸ਼ੀਅਤਾ ਨੂੰ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਗੁਰਮੇਜ ਸਿੰਘ, ਸਤਪਾਲ ਸੱਤੀ, ਡਾਇਰੈਕਟ ਡਿੰਪਲ ਵੱਲੋ ਸਨਮਾਨਿਤ ਵੀ ਕੀਤਾ ਗਿਆ।

No comments: