BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਿਊਜ਼ੀਲੈਂਡ ਵਿੱਚ ਪੰਜਾਬੀ ਕੁੜੀ ਗੁਰਪ੍ਰੀਤ ਕੌਰ ਦਾ ਕਤਲ ਕਰਨ ਵਾਲੇ ਨੂੰ ਹੋਈ ਉਮਰ ਕੈਦ

7 ਅਪ੍ਰੈਲ ਨੂੰ ਕਰ ਦਿੱਤਾ ਗਿਆ ਸੀ ਕਤਲ ਤੇ 10 ਅਪ੍ਰੈਲ ਨੂੰ ਮਿਲੀ ਸੀ ਲਾਸ਼
ਕਤਲ ਦਾ ਦੋਸ਼ੀ ਆਕਾਸ਼
ਆਕਲੈਂਡ 4 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ)-ਇਸੇ ਸਾਲ ਅਪ੍ਰੈਲ ਮਹੀਨੇ ਪੰਜਾਬੀ ਕਮਿਊਨਿਟੀ ਦੇ ਵਿਚ ਇਕ ਦੁਖਦਾਈ ਘਟਨਾ ਘਟੀ ਸੀ, ਜਦੋਂ ਬੜੇ ਹੀ ਸਤਿਕਾਰਯੋਗ ਸ. ਗੁਰਚਰਨ ਸਿੰਘ (ਬਾਬਾ) ਜੀ ਦੀ ਲਾਡਲੀ 23 ਸਾਲਾ ਧੀ ਗੁਰਪ੍ਰੀਤ ਕੌਰ ਦਾ ਇਕ ਪੰਜਾਬੀ ਲੜਕੇ ਵੱਲੋਂ 7 ਅਪ੍ਰੈਲ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਅਤੇ ਉਸਦੀ  ਲਾਸ਼ ਤਿੰਨ ਦਿਨ ਬਾਅਦ 10 ਅਪ੍ਰੈਲ ਨੂੰ ਹੈਮਟਨ ਡਾਊਨ ਰੋਡ, ਵਾਇਕਾਟੋ ਤੋਂ ਪ੍ਰਾਪਤ ਹੋਈ ਸੀ। ਮ੍ਰਿਤਕਾ ਦੇ ਸਰੀਰ ਉਤੇ 9 ਜਗਾ ਵੱਡੇ ਫੱਟ ਅਤੇ 20 ਹੋਰ ਕੱਟ ਦੇ ਨਿਸ਼ਾਨ ਪਾਏ ਗਏ ਸਨ। ਕਤਲ ਕੇਸ ਵਿਚ ਅਕਾਸ਼ ਨਾਂਅ ਦਾ 24 ਸਾਲਾ ਪੰਜਾਬੀ ਲੜਕਾ ਫੜਿਆ ਗਿਆ ਸੀ ਜੋ ਕਿ ਮਈ 2016 ਤੱਕ ਵਿਦਿਆਰਥੀ ਵੀਜੇ ਉਤੇ ਸੀ।  ਪਿਛਲੇ ਮਹੀਨੇ ਉਸਨੇ ਆਪਣਾ ਗੁਨਾਹ ਕਬੂਲ ਲਿਆ ਸੀ ਅਤੇ ਅੱਜ ਇਸ ਲੜਕੇ ਨੂੰ ਅਦਾਲਤ ਵੱਲੋਂ ਉਮਰ ਕੈਦ (ਘੱਟੋ-ਘੱਟ 17 ਸਾਲ) ਬਿਨਾਂ ਪੇਰੋਲ ਸਜ਼ਾ ਸੁਣਾਈ ਗਈ ਹੈ। ਇਸ ਤੋਂ ਬਾਅਦ ਇਸ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਮ੍ਰਿਤਕ ਗੁਰਪ੍ਰੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਅਦਾਲਤੀ ਫੈਸਲੇ ਉਤੇ ਭਾਵੇਂ ਸੰਤੁਸ਼ਟੀ ਪ੍ਰਗਟ ਕੀਤੀ ਹੈ ਪਰ ਉਹ ਆਪਣੀ ਧੀ ਕਦੀ ਦੁਬਾਰਾ ਪ੍ਰਾਪਤ ਨਹੀਂ ਕਰਨ ਸਕਣਗੇ। ਮਾਣਯੋਗ ਜੱਜ ਸਾਹਿਬ ਦਾ ਉਨਾਂ ਧੰਨਵਾਦ ਕੀਤਾ ਹੈ ਜਿਨਾਂ ਕੇਸ ਦੀ ਪੜਤਾਲ ਕਰਦਿਆਂ ਪੀੜਤ ਪਰਿਵਾਰ ਨਾਲ ਨਿਆਂ ਕੀਤਾ ਹੈ।

No comments: