BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੱਬੀ ਬਾਦਲ ਵੱਲੋਂ ਗੁਗਾ ਜਾਹਰ ਪੀਰ ਜੀ ਦੇ ਜਾਗਰਣ ਦਾ ਪੋਸਟਰ ਜਾਰੀ

ਸ੍ਰੋਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ  ਹਰਸੁਖਇੰਦਰ ਸਿੰਘ ਬੱਬੀ ਬਾਦਲ ਜਾਗਰਣ ਦਾ ਪੋਸਟਰ ਰਲੀਜ ਕਰਦੇ ਹੋਏ।
ਚੰਡੀਗੜ੍ਹ 6 ਅਕਤੂਬਰ (ਬਲਜੀਤ ਰਾਏ)- ਸਾਹਿਬਜ਼ਾਦਾ ਅਜੀਤ ਸਿੰਘ ਯੂਥ ਕਲੱਬ ਅਤੇ ਦਸਮੇਸ਼ ਆਟੋ ਯੂਨੀਅਨ ਵੱਲੋਂ ਗੁਗਾ ਜਾਹਰ ਪੀਰ ਜੀ ਦਾ ਜਾਗਰਣ ਮਿਤੀ 14 ਅਕਤੂਬਰ 2016 ਦਿਨ ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਜਾਗਰਣ ਦਾ ਪੋਸਟਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਵੱਲੋਂ ਜਾਰੀ ਕੀਤਾ ਗਿਆ। ਪੋਸਟਰ ਜਾਰੀ ਕਰਦਿਆਂ ਬੱਬੀ ਬਾਦਲ ਨੇ ਕਿਹਾ ਕਿ ਇਹੋ ਜਿਹੇ ਪ੍ਰੋਗਰਾਮ ਜਿਥੇ ਲੋਕਾਂ ਨੂੰ ਰੱਬ ਦੇ ਨਾਮ ਨਾਲ ਜ਼ੋੜਦੇ ਹਨ, ਉਥੇ ਹੀ ਅਮਨ ਤੇ ਆਪਸੀ ਭਾਈਚਾਰਕ ਸਾਂਝ ਨੂੰ ਵੀ ਮਜਬੂਤ ਕਰਦੇ ਹਨ। ਇਸ ਮੌਕੇ ਇਸ ਮੌਕੇ ਕਲੱਬ ਦੇ ਪ੍ਰਧਾਨ ਮਲਕੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਇਸ ਜਾਗਰਣ ਵਿੱਚ ਕ੍ਰਿਸਨ ਕੁਮਾਰ ਅਤੇ ਬਿੱਲੂ ਬਲਰਾਮ ਬਰਵਾਲਾ ਵਾਲੇ ਗੁਣਗਾਣ ਕਰਨਗੇ।
ਇਸ ਮੌਕੇ ਕਲੱਬ ਦੇ ਪ੍ਰਧਾਨ ਮਲਕੀਤ ਸਿੰਘ, ਦਲਜਿੰਦਰ ਸਿੰਘ ਲੰਬੜਦਾਰ, ਸੁੱਖਭਿੰਦਰ ਸਿੰਘ, ਹਰਦੀਪ ਸਿੰਘ, ਗੁਰਨਾਮ ਸਿੰਘ, ਗੁਰਸੇਵਕ ਸਿੰਘ, ਭੂਪਿੰਦਰ ਸਿੰਘ, ਗੁਰਦੀਪ ਸਿੰਘ, ਗੁਰਵਿੰਦਰ ਸਿੰਘ, ਗੁਰਦੀਪ ਸਿੰਘ, ਪੂਰਨ ਸਿੰਘ, ਰਾਜਬੀਰ ਸਿੰਘ, ਪ੍ਰਿਤਪਾਲ ਸਿੰਘ, ਦਲਜੀਤ ਸਿੰਘ, ਲੱਕੀ, ਹਰਪ੍ਰੀਤ ਸਿੰਘ, ਜਮੀਲ ਖਾਨ, ਜ਼ਸਵਿੰਦਰ ਸਿੰਘ, ਕੁਲਦੀਪ ਪੁਰੀ, ਗੁਰਜੀਤ ਸਿੰਘ, ਦਲਜੀਤ ਸਿੰਘ, ਸੋਨੂੰ, ਸੁਖਦੇਵ ਸਿੰਘ ਪੰਜੇਟਾ, ਮੇਜਰ ਸਿੰਘ, ਪਾਲ ਸਿੰਘ, ਵਿਜੇ ਕੁਮਾਰ, ਵਿਲੀਅਮ ਜੈਕਬ, ਕੁਲਵਿੰਦਰ ਸਿੰਘ, ਲਾਲ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆ, ਪਾਲਾ ਸਿੰਘ, ਹਰਜੀਤ ਸਿੰਘ ਜਿੰਤੀ ਜਗੀਰਦਾਰ, ਸੁਖਚੈਨ ਸਿੰਘ ਲਾਲੜੂ, ਪਰਦੀਪ ਸਿੰਘ ਦੱਪਰ ਆਦਿ ਹਾਜ਼ਰ ਸਨ।

No comments: