BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰਾਮਗੜ੍ਹੀਆ ਕਾਲਜ 'ਚ ਲਗਾਇਆ ਦੰਦਾਂ ਦਾ ਫਰੀ ਚੈਕ ਅੱਪ ਕੈਂਪ

ਫਗਵਾੜਾ 14 ਅਕਤੂਬਰ (ਜਸਵਿੰਦਰ ਆਜ਼ਾਦ)- ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਚੈਅਰਮੈਨ ਸ. ਭਰਪੂਰ ਸਿੰਘ ਭੋਗਲ ਅਤੇ ਵਾਇਸ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ ਜੀ ਦੀ ਸੂਝਵਾਨ ਅਗਵਾਈ ਹੇਠ ਚਲ ਰਹੇ ਰਾਮਗੜ੍ਹੀਆ ਇੰਸਟੀਚਿਊਟ ਆਫ ਮੈਨਜੈਮੈਂਟ ਐਂਡ ਐਡਵਾਂਸ ਸਟੀਡਜ਼ ਅਤੇ  ਰਾਮਗੜ੍ਹੀਆ ਇੰਸਟੀਚਿਊਟ ਆਫਹੈਲਥ ਸਾਇੰਸ ਐਂਡ ਰੀਸਰਚ ਵਿਖੇ ਫਰੀ ਦੰਦਾਂ ਦਾ ਚੈਕਅੱਪ ਕੈਂਪ  ਡਾ. ਹਰਜਿੰਦਰ ਸਿੰਘ ਅਤੇ ਡਾ. ਰੋਜਨ (ਧੲਨਟੳਲ ਸ਼ਤੁੳਰੲ, ਫਹੳਗਾੳਰੳ) ਦੀ ਅਗਵਾਈ ਵਿੱਚ  ਲਗਾਇਆ ਗਿਆ। ਜਿਸ ਵਿੱਚ ਉਹਨਾਂ ਨੇ ਵਿਦਿਆਥੀਆਂ ਅਤੇ ਅਧਿਆਪਕਾਂ ਨੂੰ ਦੰਦਾਂ ਦੀ ਸਫਾਈ ਅਤੇ ਦੰਸਾਂ ਦੀਆਂ ਬੀਮਾਰੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਰਾਮਗੜ੍ਹੀਆ ਐਜੂਕੇਸ਼ਨ ਸੰਸਥਾਵਾਂ ਦੇ ਡਾਈਰੈਕਟਰ ਡਾ. ਵੀਓਮਾ ਭੋਗਲ ਢੱਟ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਆਏ ਹੋਏ ਡਾਕਟਰਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਹਨਾਂ ਵਲੋਂ ਕੀਤੇ ਲੋਕ ਭਲਾਈ ਦੇ ਕੰਮ ਦੀ ਸੰਲਾਘਾ ਕੀਤੀ। ਰਾਮਗੜ੍ਹੀਆ ਇੰਸਟੀਚਿਊਟ ਆਫ ਮੈਨਜੈਮੈਂਟ ਐਂਡ ਐਡਵਾਂਸ ਸਟੀਡਜ਼ ਦੇ ਪ੍ਰਿਸੀਪਲ ਡਾ. ਨਵੀਨ ਢਿਲੋਂ ਨੇ ਸੰਬੋਧਨ ਕਰਦਿਆਂ ਕਿਹਾ ਕੇ ਭਵਿਖ ਵਿੱਚ ਵੀ ਦੰਦਾਂ ਦੇ ਫਰੀ ਚੈਕ ਅੱਪ ਕੈਂਪ ਲਗਾਏ ਜਾਣਗੇ ਤਾਂ ਜੋ ਅਸੀ ਆਪਣੇ ਜੀਵਨ ਵਿੱਚ ਚੰਗੀਆਂ ਆਦਤਾਂ ਨੂੰ ਧਾਰਣ ਕਰ ਸਕੀਏ। ਇਸ ਮੌਕੇ ਰਾਮਗੜ੍ਹੀਆ ਇੰਸਟੀਚਿਊਟ ਆਫ ਹੈਲਥ ਸਾਇੰਸ ਐਂਡ ਰੀਸਰਚ ਦੇ ਪ੍ਰਿਸੀਪਲ ਮੈਡਮ ਮਨਦੀਪ ਕੌਰ ਨੇ ਦੱਸਿਆ ਕੇ ਕੈਂਪ ਲਾਉਣ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਚੰਗਾ ਭੋਜਨ ਖਾਣ ਤੇ ਦੰਦਾਂ ਨੂੰ ਸੱਵਸਥ ਰੱਖਣ ਬਾਰੇ ਜਾਗਰੂਕ ਕਰਨਾ ਸੀ। ਇਸ ਮੌਕੇ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।

No comments: