BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਨੀ ਰੰਧਾਵਾ ਵੱਲੋ ਸਰਹੱਦੀ ਖੇਤਰ ਦੇ ਕਈ ਪਿੰਡਾਂ ਦਾ ਦੌਰਾ

ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਲਈ ਅਹਿਦ ਲੈਣ ਵਾਲੇ ਲੋਕਾ ਨਾਲ ਸੰਨੀ ਰੰਧਾਵਾ ਤੇ ਹੋਰ
ਰਮਦਾਸ 4 ਅਕਤੂਬਰ (ਸਾਹਿਬ ਖੋਖਰ) ਵਿਧਾਨ ਸਭਾ ਹਲਕਾ ਅਜਨਾਲਾ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਨੀ ਰਾਜਪ੍ਰੀਤ ਸਿੰਘ ਰੰਧਾਂਵਾ ਸਾਥੀਆਂ ਸਮੇਤ ਸਰਹੱਦੀ ਖੇਤਰ ਦੇ ਕਈ ਪਿੰਡਾਂ ਦਾ ਦੌਰਾ ਕਰਕੇ ਉਹਨਾ ਨੂੰ ਦਰਪੇਸ਼ ਆ ਰਹੀਆ ਮੁਸ਼ਕਿਲਾਂ ਦਾ ਜਾਇਜਾ ਲਿਆ । ਉਪਰੰਤ ਉਹਨਾ ਪਿੰਡ ਦੂਜੋਵਾਲ ਗੁਰਲਾਲ ਸਿੰਘ ਦੇ ਗ੍ਰਹਿ ਵਿਖੇ ਇੱਕ ਰੈਲੀਨੁਮਾ ਮੀਟਿੰਗ ਨੁੰ ਸੰਬੋਧਨ ਕਰਦਿਆ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਸੁਪਨਾ ਪੰਜਾਬ ਨੂੰ ਸਵੱਛ ਬਣਾਉਣ ਦਾ ਹੈ ਜਿਸ ਵਿੱਚ ਰਿਸ਼ਵਤ ਖੋਰੀ, ਗੁੰਡਾ ਗਰਦੀ, ਨਸ਼ਾ ਖੋਰੀ ਤੇ ਧੋਖਾਂ ਧੜੀ ਲਈ ਕੋਈ ਜਗਾ ਨਹੀ ਹੋਵੇਗੀ । ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਕੋਈ ਕਿਸਾਨ, ਮਜਦੂਰ ਖੁਦਕੁਸ਼ੀ ਨਹੀ ਕਰੇਗਾ ਤੇ ਪੰਜਾਬੀਆ ਨੂੰ ਸਿਹਤ , ਸਿਖਿਆ ਤੇ ਆਵਾਜਾਈ ਸਮੇਤ ਹਰੇਕ ਲੋੜੀਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ । ਜਿਸ ਨਾਲ ਆਰਥਿਕ ਪੱਖੋ ਸਰਕਾਰੀ ਨੀਤੀਆ ਦੀਆ ਨਾਕਾਮੀਆ ਕਾਰਨ ਬੇਹਾਲ ਪੰਜਾਬ ਨੂੰ ਲੀਹਾਂ ਤੇ ਲਿਆਦਾ ਜਾਵੇਗਾ। ਇਸ ਸਮੇ ਸੈਕੜੇ ਲੋਕਾਂ ਨੇ ਆਮ ਆਦਮੀ ਪਾਰਟੀ ਦੀਆ ਨੀਤੀਆ ਦਾ ਸਮੱਰਥਨ ਕਰਦਿਆ 2017 ਦੀਆ ਚੋਣਾ ਵਿੱਚ ਉਹਨਾ ਨਾਲ ਖੜਨ ਦਾ ਵਾਅਦਾ ਕੀਤਾ। ਇਸ ਮੌਕੇ ਅਜੀਤ ਸਿੰਘ, ਮਾ: ਰਮੇਸ਼ ਚੰਦਰ ਕਪੂਰ, ਪੰਚ ਹਰਬੰਸ ਸਿੰਘ, ਪੰਚ ਬਲਦੇਵ ਸਿੰਘ, ਪੰਚ ਬਲਵਿੰਦਰ ਸਿੰਘ, ਪੰਚ ਬਖਸ਼ੀਸ਼ ਸਿੰਘ, ਜਤਿੰਦਰ ਸਿੰਘ, ਨਵਨੀਤ ਸਿੰਘ, ਕਰਮਜੀਤ ਸਿੰਂਘ, ਜਗਮੋਹਨ ਸਿੰਘ, ਜਸਪਾਲ ਸਿੰਘ, ਜੈਮਲ ਸਿੰਘ, ਬਲਵਿੰਦਰ ਸਿੰਘ, ਪ੍ਰੇਮ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ।

No comments: