BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬ੍ਰਹਮਾ ਵਿਸ਼ਨੂੰ ਮਹੇਸ਼ ਰਾਮਲੀਲਾ ਕਮੇਟੀ ਪਿੰਡ ਕੋਟਲੀ ਸ਼ਾਹ ਹਬੀਬ ਵੱਲੋ "ਰਾਮ ਲੀਲਾ" ਦਾ ਅਯੋਜਨ

ਰਾਮ ਲੀਲਾ ਦਾ ਉਦਘਾਟਨ ਕਰਦੇ ਹੋਏ ਨਗਰ ਕੌਸਲ ਪ੍ਰਧਾਨ ਤੇ ਹੋਰ ਪਤਵੰਤੇ
ਰਮਦਾਸ 4 ਅਕਤੂਬਰ (ਸਾਹਿਬ ਖੋਖਰ)- ਬ੍ਰਹਮਾ ਵਿਸ਼ਨੂੰ ਮਹੇਸ਼ ਰਾਮਲੀਲਾ ਕਮੇਟੀ ਪਿੰਡ ਕੋਟਲੀ ਸ਼ਾਹ ਹਬੀਬ ਵੱਲੋ “ ਰਾਮ ਲੀਲਾ” ਦਾ ਅਯੋਜਨ ਕੀਤਾ ਗਿਆ। ਰਾਮ ਲੀਲਾ ਦੀ ਸੁਰੂਆਤ ਕਰਨ ਤੋ ਪਹਿਲਾ ਹਵਨ ਜੱਗ ਦੀ ਪੁੂਜਾ ਨਰੇਸ ਕੁਮਾਰ ਰਮਦਾਸ ਨੇ ਕੀਤੀ। ੳਪਰੰਤ ਰਾਮ ਲੀਲਾ ਦੀ ਪਹਿਲੀ ਨਾਈਟ ਦਾ ਉਦਘਾਟਨ ਨਗਰ ਕੌਸਲ ਰਮਦਾਸ ਦੀ ਪ੍ਰਧਾਨ ਬੀਬੀ ਜਸਵਿੰਦਰ ਕੌਰ ਗਿੱਲ ਨੇ ਕੀਤਾ ਤੇ ਉਹਨਾ ਕਿਹਾ ਕਿ ਸਾਨੂੰ ਸ੍ਰੀ ਰਾਮ ਚੰਦਰ ਜੀ ਦੇ ਦੱਸੇ ਮਾਰਗ ਤੇ ਚੱਲ ਕੇ ਸਵੱਛ ਬਣਾਉਣਾ ਚਾਹੀਦਾ ਹੈ । ਉਹਨਾ ਇਸ ਮੌਕੇ ਕਲੱਬ ਪ੍ਰਧਾਨ ਗੁਰਮੇਜ ਸਿੰਘ ਸਮੇਤ ਸਮੁੱਚੀ ਕਮੇਟੀ ਨੂੰ ਸ੍ਰੀ ਰਾਮ ਜੀ ਦੇ ਜੀਵਨ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਤੇ ਉਹਨਾ ਦੀਆ ਸਿਖਿਆਵਾ ਧਾਰਨ ਕਰਨ ਲਈ ਕਰਵਾਈ ਜਾ ਰਹੀ ਰਾਮ ਲੀਲਾ ਦੀ ਵਧਾਂਈ ਦਿੱਤੀ। ਇਸ ਮੌਕੇ ਪਹੁੰਚੀਆ ਪ੍ਰਮੁੱਖ ਸ਼ਖਸ਼ੀਅਤਾ ਵਿੱਚ ਸਰਪੰਚ ਬਾਬੂ ਮੁਖਤਾਰ ਸਿੰਘ ਕੋਟਲੀ ਸ਼ਾਹ ਹਬੀਬ, ਕਬੱਡੀ ਕੋਚ ਕਿਸ਼ਨ ਲਾਲ, ਹਰਜੀਤ ਸਿੰਘ ਐਮ.ਸੀ, ਕਮਲਜੀਤ ਐਮ.ਸੀ, ਰਾਜਵਿੰਦਰ ਸਿੰਘ, ਨੀਰਜ ਕੁਮਾਰ, ਨਰੇਸ ਕੁਮਾਰ, ਬੱਬਲਾ ਭੰਡਾਰੀ,ਸ਼ੋਸ਼ਲ ਮੀਡੀਆ ਇੰਚਾ: ਤਸਬੀਰ ਸਿੰਘ ਰਿੰਪਾ, ਹਰਦਿਆਲ ਸਿੰਘ, ਗੁਰਪ੍ਰੀਤ ਸਿੰਘ ਰਮਦਾਸ ਸ਼ਾਮਿਲ ਸਨ । ਇਸ ਮੌਕੇ ਡਾਇਰੈਕਟ ਡਿੰਪਲ ਕੁਮਾਰ, ਸਤਪਾਲ ਸੱਤੀ ਸੈਕਟਰੀ, ਕੈਸ਼ੀਅਰ ਸੁਬੇਗ ਸਿੰਘ, ਮੁਖਤਾਰ ਸਿੰਘ, ਸੰਤੋਖ ਸਿੰਘ, ਜੀਵਨ ਸਿੰਘ ਬਾਬੂ ਰਾਜ ਪਿੰਦਰ, ਲਵ ਸਾਹਿਬ ਹਰਜੀਤ ਸਿੰਘ ਆਂਦਿ ਸ਼ਾਮਿਲ ਸਨ। ਇਸ ਮੌਕੇ ਰਾਮ ਲੀਲਾ ਕਮੇਟੀ ਵੱਲੋਂ ਪ੍ਰਮੁੱਖ ਸ਼ਖਸ਼ੀਅਤਾ ਨੂੰ ਸਨਮਾਨਿਤ ਵੀ ਕੀਤਾ ਗਿਆ।

No comments: