BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਾਹਿਤ ਸੁਰ ਸੰਗਮ ਸਭਾ ਦੇ ਸਮਾਗਮ ਵਿੱਚ ਐੱਸ ਅਸ਼ੋਕ ਭੌਰਾ, ਪ੍ਰਕਾਸ਼ ਸੋਹਲ, ਸੁਖਵੀਰ ਸੰਧੂ ਕਰਨਗੇ ਸ਼ਿਰਕਤ

ਇਟਲੀ 2 ਅਕਤੂਬਰ (ਸੁਰਿੰਦਰਜੀਤ ਚੌਹਾਨ)- ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਛੇਵਾਂ ਸਮਾਗਮ ਇਟਲੀ ਦੇ ਸ਼ਹਿਰ ਵਿਰੋਨਾ ਵਿੱਚ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਇਟਲੀ ਤੋਂ ਇਲਾਵਾ ਹੋਰ ਕੁੱਝ ਦੇਸ਼ਾਂ ਦੇ ਲੇਖਕ ਵੀ ਭਾਗ ਲੈ ਰਹੇ ਹਨ। ਹੌਲੀ ਹੌਲੀ ਇਹ ਸਮਾਗਮ ਦੇਸ਼ ਵਿਦੇਸ਼ ਦੇ ਲੇਖਕਾਂ ਲਈ ਖਿੱਚ ਦਾ ਕੇਂਦਰ ਬਣਦਾ ਜਾ ਰਿਹਾ ਹੈ। ਹਰ ਸਾਲ ਕੁੱਝ ਲੇਖਕ ਜਾਂ ਬੁੱਧੀਜੀਵੀ ਇਸ ਸਮਾਗਮ ਵਿੱਚ ਭਾਗ ਲੈਂਦੇ ਹਨ। ਇਸ ਸਾਲ ਪ੍ਰਸਿੱਧ ਲੇਖਕ ਐੱਸ ਅਸ਼ੋਕ ਭੋਰਾ, ਪ੍ਰਕਾਸ਼ ਸੋਹਲ ਅਤੇ ਸੁਖਵੀਰ ਸੰਧੂ ਉਚੇਚੇ ਤੌਰ 'ਤੇ ਸਾਹਿਤ ਸੁਰ ਸੰਗਮ ਸਭਾ ਦੇ ਸਮਾਗਮ ਵਿੱਚ ਪਹੁੰਚ ਰਹੇ ਹਨ। ਇਸ ਸਮੇਂ ਐਸ ਅਸ਼ੋਕ ਭੌਰਾ ਆਪਣੀ ਕਿਤਾਬ "ਵਕਤ ਬੋਲਦਾ ਹੈ" ਲੋਕ ਅਰਪਣ ਕਰਨਗੇ। ਪ੍ਰਕਾਸ਼ ਸੋਹਲ ਆਪਣੀਆਂ ਦੋ ਕਿਤਾਬਾਂ "ਮੰਗਵੀਂ ਕਹਾਣੀ" ਅਤੇ ਇੱਕ ਅੰਗਰੇਜ਼ੀ ਦੀ ਕਿਤਾਬ ਲੋਕ ਅਰਪਣ ਕਰਨਗੇ। ਇਸ ਸਮੇਂ ਸਾਹਿਤ ਸੁਰ ਸੰਗਮ ਸਭਾ ਦੀ ਕਿਤਾਬ "ਸਾਂਝੀਆਂ ਪੈੜਾਂ", ਬਿੰਦਰ ਕੋਲੀਆਂ ਦਾ ਨਾਵਲ "ਅਣਪਛਾਤੇ ਰਾਹਾਂ ਦੇ ਪਾਂਧੀ" ਅਤੇ ਰੁਪਿੰਦਰ ਹੁੰਦਲ ਦੀ ਕਿਤਾਬ "ਕਾਵਿ ਕਣੀਆਂ" ਵੀ ਲੋਕ ਅਰਪਣ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਸਾਹਿਤ ਸੁਰ ਸੰਗਮ ਸਭਾ ਵੱਲੋਂ ਸੁਖਰਾਜ ਬਰਾੜ,ਬਿੰਦੂ ਹਠੂਰ, ਸਾਬਰ ਅਲੀ, ਰੁਪਿੰਦਰ ਹੁੰਦਲ, ਮਨਜੀਤ ਨੱਥੂਚਾਹਲ, ਦਿਲਬਾਗ ਖਹਿਰਾ, ਵਾਸਦੇਵ, ਬਿੰਦਰ ਕੋਲੀਆਂਵਾਲ, ਨਿਰਵੈਲ ਸਿੰਘ ਨੇ ਸਾਂਝੇ ਪ੍ਰੈਸ ਬਿਆਨ ਵਿੱਚ ਦਿੱਤੀ।

No comments: