BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਾਦਲ ਆਗੂਆਂ ਵੱਲੋਂ ਗੁਰਬਾਣੀ ਦਾ ਹਵਾਲਾ ਦੇ ਕੇ ਵਿਵਾਦਿਤ ਭਾਸ਼ਣ ਦੇਣਾ ਕੋਈ ਨਵੀਂ ਗੱਲ ਨਹੀਂ-ਦਮਨਦੀਪ ਸਿੰਘ

ਯੂਥ ਆਗੂ ਨੇ ਮੰਗਿਆ ਜੀ.ਕੇ. ਤੇ ਸਿਰਸਾ ਦਾ ਅਸਤੀਫਾ
ਨਵੀਂ ਦਿੱਲੀ, 14 ਅਕਤੂਬਰ (ਬਿਊਰੋ)- ਰਾਮਲੀਲ੍ਹਾ ਦੀ ਸਟੇਜ਼ ਤੋਂ ਗੁਰਬਾਣੀ ਦਾ ਹਵਾਲਾ ਦੇ ਕੇ ਕੀਤੇ ਗਏ ਵਿਵਾਦਿਤ ਭਾਸ਼ਣ ਕਾਰਨ ਬਾਦਲ ਦਲ ਦਿੱਲੀ ਪ੍ਰਦੇਸ਼ ਦੇ ਸਕੱਤਰ  ਨੂੰ ੬ ਵਰ੍ਹੇ ਲਈ ਪਾਰਟੀ ਚੋਂ ਬਾਹਰ ਕੱਢ ਦਿੱਤਾ ਹੈ ਪ੍ਰੰਤੂ ਇਸ ਮਸਲੇ  ਨੂੰ  ਲੈ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਥ ਵਿੰਗ ਪ੍ਰਧਾਨ ਦਮਨਦੀਪ ਸਿੰਘ ਰਾਜੌਰੀ ਗਾਰਡਨ ਨ ਦਿੱਲੀ ਕਮੇਟੀ ਮੁਖੀ ਮਨਜੀਤ ਸਿੰਘ ਜੀ.ਕੇ. ਤੇ ਮਨਜਿੰਦਰ ਸਿੰਘ ਸਿਰਸਾ ਦੇ ਅਸਤੀਫੇ ਦੀ ਮੰਗ ਕੀਤੀ ਹੈ। ਦਮਨਦੀਪ ਸਿੰਘ ਨੇ ਕਿਹਾ ਕਿ ਗੁਰਬਾਣੀ ਬਾਰੇ ਇਤਰਾਜ਼ਯੋਗ ਭਾਸ਼ਣ ਦੇਣ ਵਾਲੇ ਸਕੱਤਰ ਨੂੰ ਪਾਰਟੀ ਚੋਂ ਬਾਹਰ ਕੱਢ ਕੇ, ਬੇਸ਼ਕ ਬਾਦਲ ਦਲ ਆਗੂ ਖੁਦ ਨੂੰ ਪੰਥ ਹਿਤੈਸ਼ੀ ਜਾਂ ਪੰਥ ਪ੍ਰਸਤ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸੱਚਾਈ ਇਹ ਹੈ ਕਿ  ਸਕੱਤਰ ਨੂੰ ਪਾਰਟੀ ਤੋਂ ਬਾਹਰ ਕੱਢਣ ਦਾ  ਫੈਸਲਾ ਦਿੱਲੀ ਪ੍ਰਦੇਸ਼ ਆਗੂਆਂ ਨੇ ਖੁਦ ਨਹੀਂ ਕੀਤਾ ਬਲਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਸੋਸ਼ਲ ਸਾਈਟਾਂ'ਤੇ ਸੰਸਾਰ ਭਰ ਦੇ ਜਾਗਰੂਕ ਸਿੱਖਾਂ ਵੱਲੋਂ ਜਦੋਂ ਇਸ ਦਾ ਤਿੱਖਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਅਤੇ ਇਸ ਮੁੱਦੇ ਨੂੰ ਲੈ ਕੇ ਸੰਗਤਾਂ ਨੇ ਬਾਦਲ ਦਲ ਆਗੂਆਂ ਨੂੰ ਲਾਹਨਤਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਭਾਰੀ ਵਿਰੋਧ ਤੋਂ ਡਰਦੇ ਹੋਏ ਦਿੱਲੀ ਪ੍ਰਦੇਸ਼ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਆਪਣੇ ਸਕੱਤਰ ਨੂੰ ਪਾਰਟੀ ਵਿਚੋਂ ਬਾਹਰ ਕੱਢਣ ਦਾ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਬਾਦਲ ਦਲ ਦਿੱਲੀ ਪ੍ਰਦੇਸ਼ ਦੇ ਜ਼ਿਆਦਾਤਰ ਆਗੂਆਂ ਦੀ ਸੋਚ ਵੀ ਵਿਵਾਦਿਤ ਭਾਸ਼ਣ ਦੇਣ ਵਾਲੇ ਆਗੂ ਦੀ ਸੋਚ ਤੋਂ ਵੱਖਰੀ ਨਹੀਂ ਹੈ ਅਤੇ ਨਾਲ ਹੀ ਗੁਰਬਾਣੀ ਦੇ ਹਵਾਲੇ ਦੇ ਕੇ ਵਿਵਾਦਿਤ ਭਾਸ਼ਣ ਦੇਣਾ ਬਾਦਲ ਦਲ ਆਗੂਆਂ ਵਾਸਤੇ ਕੋਈ ਨਵੀਂ ਗੱਲ ਨਹੀਂ ਕਿਉਂਕਿ ਪਿਛੋਕੜ ਸੀਨੀਅਰ ਆਗੂ ਜੱਥੇ. ਉਂਕਾਰ ਸਿੰਘ ਥਾਪਰ ਵੀ ਅਜਿਹੇ ਭਾਸ਼ਣ ਦੇ ਚੁੱਕੇ ਹਨ ਅਤੇ ਨਾਲ ਹੀ ਮਨਜਿੰਦਰ ਸਿੰਘ ਸਿਰਸਾ ਸਮੇਤ ਹੋਰਨਾ ਆਗੂਆਂ ਦੀਆਂ ਮੂਰਤੀ ਪੂਜਾ ਕਰਨ ਦੀਆਂ ਤਸਵੀਰਾਂ ਸਮੇਂ ਸਮੇਂ ਸਿਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜਿਹੋ ਜਿਹੀ ਕੋਕੋ, ਉਹੋ ਜਿਹੇ ਬੱਚੇ ਵਾਂਗ ਅਕਾਲੀ ਦਲ ਬਾਦਲ ਦੇ ਸੱਕਤਰ ਨੇ ਸਿਰਫ ਆਪਣੀ ਪਾਰਟੀ ਦਾ ਇਤੀਹਾਸ ਹੀ ਦੁਹਰਾਇਆ ਹ। ਅਜਿਹੇ ਮਸਲਿਆਂ ਤੋਂ ਸਪੱਸ਼ਟ ਹੋ ਚੁੱਕਾ ਹੈ ਕਿ ਦਿੱਲੀ ਕਮੇਟੀ ਦੇ ਮੁਖੀ ਸਿੱਖੀ ਸਿਧਾਂਤਾਂ ਤੋਂ ਬਿਲਕੁਲ ਦੂਰ ਜਾ ਚੁੱਕੇ ਹਨ, ਇਸ ਲਈ ਜੀ.ਕੇ. ਤੇ ਸਿਰਸਾ ਸਮੇਤ ਪੂਰੀ ਕਮੇਟੀ ਨੂੰ ਨੈਤਿਕ ਤੌਰ 'ਤੇ ਅਸਤੀਫਾ ਦੇ ਕੇ ਘਰ ਬੈਠ ਜਾਣਾ ਚਾਹੀਦਾ ਹੈ।

No comments: