BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹੁਸ਼ਿਆਰਪੁਰ ਵਿਖੇ ਰ.ਮ.ਸ.ਅ. ਅਧੀਨ ਵਿਸ਼ਾ ਹਿੰਦੀ ਅਤੇ ਪੰਜਾਬੀ ਦੀ ਪੰਜ-ਰੋਜ਼ਾ ਟ੍ਰੇਨਿੰਗ ਸਮਾਪਤ

ਹੁਸ਼ਿਆਰਪੁਰ, 12 ਅਕਤੂਬਰ (ਤਰਸੇਮ ਦੀਵਾਨਾ)- ਮਾਣਯੋਗ ਸਿੱਖਿਆ ਮੰਤਰੀ, ਪੰਜਾਬ ਡਾ. ਦਲਜੀਤ ਸਿੰਘ ਚੀਮਾ ਜੀ ਅਤੇ ਪ੍ਰਮੁੱਖ ਸਕੱਤਰ, ਸਿੱਖਿਆ ਵਿਭਾਗ, ਸ਼੍ਰੀ ਜੀ. ਵਜਰਾਲਿੰਗਮ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਡਾਇਰੈਕਟਰ ਐਸ.ਸੀ.ਈ.ਆਰ.ਟੀ. ਸ. ਸੁਖਦੇਵ ਸਿੰਘ ਕਾਹਲੋਂ ਅਤੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਗਿੰਨੀ ਦੁੱਗਲ ਜੀ ਦੀ ਅਗਵਾਈ ਵਿੱਚ ਸਰਕਾਰੀ ਇਨ-ਸਰਵਿਸ ਟ੍ਰੇਨਿੰਗ ਸੈਂਟਰ ਹੁਸ਼ਿਆਰਪੁਰ ਵਿਖੇ ਰ.ਮ.ਸ.ਅ. ਅਧੀਨ ਵਿਸ਼ਾ ਹਿੰਦੀ ਅਤੇ ਪੰਜਾਬੀ ਦੀ ਪੰਜ-ਰੋਜ਼ਾ ਟ੍ਰੇਨਿੰਗ ਸਮਾਪਤ ਹੋ ਗਈ। ਇਸ ਟ੍ਰੇਨਿੰਗ ਦੌਰਾਨ ਅਧਿਆਪਨ ਪ੍ਰਕਿਰਿਆ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਦੋਵਾਂ ਵਿਸ਼ਿਆਂ ਦੇੇ ਮਾਹਰ ਮਾਸਟਰ-ਰਿਸੋਰਸ-ਪਰਸਨਜ਼ ਦੁਆਰਾ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਗਈ।ਸ਼੍ਰੀ ਦਰਸ਼ਨ ਸਿੰਘ ( ਪ੍ਰਿੰਸੀਪਲ ), ਸ਼੍ਰੀ ਧਰਮਪਾਲ ਸ਼ਰਮਾ ( ਸੀਨੀ.ਲੈਕਚਰਾਰ ) ਅਤੇ ਸ਼੍ਰੀ ਸੁਖਵਿੰਦਰ ਸਿੰਘ ( ਸੀਨੀ.ਲੈਕਚਰਾਰ ) ਨੇ ਵੀ ਵੱਖ-ਵੱਖ ਵਿਸ਼ਿਆਂ 'ਤੇ ਅਧਿਆਪਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਹਿੰਦੀ ਵਿਸ਼ੇ ਦੇ ਮਾਸਟਰ-ਰਿਸੋਰਸ-ਪਰਸਨ ਸ਼੍ਰੀ ਨਿਰਮਲ ਸਿੰਘ, ਸ਼੍ਰੀ ਕੁਲਦੀਪ ਸਿੰਘ, ਸ਼੍ਰੀ ਸਰਜੂ ਸੂਰੀ ਅਤੇ ਪੰਜਾਬੀ ਵਿਸ਼ੇ ਦੇ ਸ਼੍ਰੀ ਉਪਿੰਦਰ ਸਿੰਘ ਹਾਜਰ ਸਨ।

No comments: