BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਿਕਾਸ ਦੇ ਮੁੱਦੇ 'ਤੇ ਸਰਕਾਰ ਬਣਾਉਣ ਦੀ ਹੈਟ੍ਰਿਕ ਬਣਾਵਾਗੇ-ਬੱਬੀ ਬਾਦਲ

ਹਰਸੁਖਇੰਦਰ ਸਿੰਘ ਬੱਬੀ ਬਾਦਲ ਮੋਹਾਲੀ ਵਿਖੇ ਵਰਕਰਾ ਨਾਲ ਮੀਟਿੰਗ ਕਰਨ ਉਪਰੰਤ
ਚੰਡੀਗੜ੍ਹ 17 ਅਕਤੂਬਰ (ਬਲਜੀਤ ਰਾਏ)- ਆਉਣ ਵਾਲੀਆਂ ਵਿਧਾਨ ਸਭਾ ਚੋਣਾ ਦੋਰਾਨ ਸ਼੍ਰੋਮਣੀ ਅਕਾਲੀ ਦਲ 'ਤੇ ਭਾਜਪਾ ਗਠਜੋੜ ਵਿਕਾਸ ਦੇ ਮੁੱਦੇ ਤੇ ਲਗਾਤਾਰ ਤੀਜੀ ਵਾਰ ਸਰਕਾਰ ਬਣਾ ਕੇ ਇਤਿਹਾਸ ਰਚਣਗੇ। ਇਨ੍ਹਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਸਥਾਨਕ ਮੋਹਾਲੀ ਵਿਖੇ ਵਰਕਰਾ ਨਾਲ ਮੀਟਿੰਗ ਕਰਨ ਉਪਰੰਤ ਕੀਤਾ। ਬੱਬੀ ਬਾਦਲ ਨੇ ਵਰਕਰਾ ਨੂੰ ਪੂਰੇ ਉਤਸਾਹ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦਿਆ ਆਖਿਆ ਕਿ ਪੰਜਾਬ ਦੇ ਲੋਕ ਇਸ ਗੱਲ ਨੂੰ ਭਲੀਭਾਤ ਜਾਣਦੇ ਹਨ ਕਿ ਉਨ੍ਹਾਂ ਦਾ ਭਲਾ ਸਿਰਫ ਤੇ ਸਿਰਫ ਅਕਾਲੀਭਾਜਪਾ ਗਠਜੋੜ ਹੀ ਕਰ ਸਕਦਾ ਹੈ। ਉਨ੍ਹਾਂ ਆਖਿਆ ਕਿ ਬੇਸੱਕ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਆਗੂ ਪੰਜਾਬ ਨੂੰ ਨਸੇੜੀ ਸੂਬਾ ਵਜੋਂ ਬਦਨਾਮ ਕਰਨ ਦੀਆਂ ਚਾਲਾ ਚੱਲ ਰਹੇ ਹਨ। ਪਰ ਹੁਣ ਲੋਕ ਜਾਗਰੂਕ ਹੋ ਚੁੱਕੇ ਹਨ। ਉਨ੍ਹਾਂ ਆਖਿਆ ਕਿ ਬਾਦਲ ਸਰਕਾਰ ਨੇ ਸਮਗਲੰਰਾ ਵਿਰੁੱਧ ਜਿੰਨੀ ਸਖਤੀ ਕੀਤੀ ਹੈ ਉਹ ਅੱਜ ਤੱਕ ਹੋਰ ਕਿਸੇ ਸਰਕਾਰ ਨੇ ਨਹੀ ਕੀਤੀ। ਉਨ੍ਹਾਂ ਆਖਿਆ ਕਿ ਅਸਲ ਵਿੱਚ ਨਸੇ ਦੀ ਸਮੱਸਿਆ ਵਿਸਵ ਭਰ ਵਿੱਚ ਫੈਲ ਚੁੱਕੀ ਹੈ। ਪਰ ਕੁਝ ਅਨਸਰ, ਸੂਰਮਿਆਂ ਦੀ ਧਰਤੀ ਪੰਜਾਬ ਨੂੰ ਐਵੇ ਹੀ ਬਦਨਾਮ ਕਰ ਰਹੇ ਹਨ। ਇਸ ਸਵਾਲ ਦੇ ਜਵਾਬ ਵਿੱਚ ਬੱਬੀ ਬਾਦਲ ਨੇ ਆਖਿਆ ਕਿ ਕਾਂਗਰਸ ਪਾਰਟੀ ਪਹਿਲਾਂ ਹੀ ਹਾਸਇਏ ਤੇ ਚਲੀ ਗਈ ਹੈ। ਅਤੇ ਪੰਜਾਬ ਦੇ ਲੋਕ ਕਿਸੇ ਵੀ ਬਾਹਰਲੇ ਆਗੂ ਨੂੰ ਸੂਬੇ ਦੀ ਕਮਾਨ ਸੰਭਾਲਣ ਦੀ ਗਲਤੀ ਕਦੇ ਵੀ ਨਹੀ ਕਰ ਸਕਦੇ। ਇਸ ਮੌਕੇ ਗੁਰਜੀਵਨ ਸਿੰਘ ਸਰੌਦ  ਯੂਥ ਅਕਾਲੀ ਦਲ, ਸੁਖਦੇਵ ਸਿੰਘ ਪੰਜੇਟਾ ਸੀਨੀਅਰ ਅਕਾਲੀ ਆਗੂ, ਜੋਗਿੰਦਰ ਸਿੰਘ ਸਲੈਚ ਸਾਬਕਾ ਸਹਿਰੀ ਪ੍ਰਧਾਨ, ਵਿਕੀ ਪਰੌਚਾ, ਮੇਜਰ ਸਿੰਘ, ਨਿਰਮਲ ਖਾਨ ਪਡਿਆਲਾ, ਇਕਬਾਲ ਸਿੰਘ ਸਾਬਕਾ ਸਰਪੰਚ, ਬਾਬਾ ਨਰਿੰਦਰ ਸਿੰਘ, ਵਿਕਰਮਜੀਤ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਸੁਖਚੈਨ ਸਿੰਘ ਲਾਲੜੂ, ਪਰਦੀਪ ਸਿੰਘ ਦੱਪਰ ਆਦਿ ਹਾਜਰ ਸਨ।

No comments: