BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਅਕਾਲੀ ਦਲ ਨੂੰ ਝਟਕਾ ਪੱਪੂ ਪਰਿਵਾਰ ਸਮੇਤ ਕਾਂਗਰਸ 'ਚ ਸ਼ਾਮਿਲ

ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਤੇ ਗੁਰਜੀਤ ਸਿੰਘ ਔਜਲਾ ਜੀ ਆਇਆਂ ਆਖਦੇ ਹੋਏ
ਰਮਦਾਸ 25 ਅਕਤੂਬਰ (ਸਾਹਿਬ ਖੋਖਰ)- ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਅੱਜ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਗਹਿਰਾ ਝਟਕਾ ਲੱਗਾ ਜਦ ਪਿਛਲੇ 30 ਸਾਲ ਤੋ ਸ੍ਰੋਮਣੀ ਅਕਾਲੀ ਦਲ ਨਾਲ ਜੁੜੇ ਕੁਲਦੀਪ ਸਿੰਘ ਪੱਪੂ ਆਪਣੇ ਪਰਿਵਾਰ ਸਮੇਤ ਕਾਂਗਰਸ ਵਿੱਚ ਸ਼ਾਮਿਲ ਹੋ ਗਏ । ਉਹਨਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਜਿਲ੍ਹਾ ਅੰਮ੍ਰਿਤਸਰ  ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਕਾਂਗਰਸ ਵਿੱਚ ਆਉਣ ਤੇ ਜੀ ਆਇਆਂ ਕਿਹਾ। ਇਸ ਮੌਕੇ ਔਜਲਾ ਨੇ ਕਿਹਾ ਕਿ ਅਕਾਲੀ ਦਲ ਦੀ ਡੁਬਦੀ ਬੇੜੀ ਵਿੱਚੋ ਸਿਆਂਣੇ ਲੋਕਛਾਲਾ ਮਾਰ ਰਹੇ ਹਨ ਕਿਉਕਿ ਉਹਨਾ ਨੂੰ ਪਤਾ ਹੇ ਕਿ ਅਕਾਲੀ ਦਲ ਨੇ ਪਿਛਲੇ 10 ਸਾਲਾਂ ਵਿੱਚ ਜਿੰਨਾਂ ਪੰਜਾਬ ਦਾ ਵਿਨਾਸ਼ ਕੀਤਾ ਹੈ ਉਸ ਦੀ ਕਿਧਰੇ ਮਿਸਾਲ ਨਹੀ ਮਿਲਦੀ । ਉਹਨਾ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵਿਧਾਨ ਸਭਾ ਹਲਕਾ ਅਜਨਾਲਾ ਅੰਦਰੋ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਸਮਰਥਕ ਉਹਨਾ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਆਉਣ ਲਈ ਉਤਾਵਲੇ ਬੈਠੇ ਹਨ । ਇਸ ਮੌਕੇ ਸੁਰਜੀਤ ਸਿੰਘ ਅਵਾਣ,ਡਾ. ਜਸਪਾਲ ਰਮਦਾਸ, ਜਸਲੀਨ ਸਿੰਘ, ਜਸਕਰਨ ਸਿੰਘ, ਕੈਪਟਨ ਬਲਦੇਵ ਸਿੰਘ ਘੋਨੇਵਾਹਲਾ, ਲੱਕੀ ਮਸੀਹ, ਦੁਰੋਜਨ ਸਿੰਘ, ਸਵਰਨ ਸਿੰਘ, ਪ੍ਰਿਤਪਾਲ ਸਿੰਘ, ਜਿਮੀ, ਰਿਸਿ, ਹਰਮੇਸ਼ ਕੁਮਾਰ, ਅਸਵਨੀ, ਕੁਮਾਰ, ਦਿਲਬਾਗ  ਸਿੰਘ , ਰਘਬੀਰ ਸਿੰਘ ਫੌਜੀ, ਲਵਲੀ ਸਿੰਘ ਆਦਿ ਹਾਜਰ ਸਨ।

No comments: