BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੱਤਰਕਾਰ ਕਲਸੀ ਤੇ ਹਮਲਾ ਪ੍ਰੈਸ ਦੀ ਅਜਾਦੀ ਨੂੰ ਦਬਾਉਣ ਦਾ ਕੋਝਾ ਯਤਨ-ਸੰਨੀ ਰੰਧਾਵਾ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਨੀ ਰੰਧਾਂਵਾ ਤੇ ਹੋਰ
ਰਮਦਾਸ 6 ਅਕਤੂਬਰ (ਸਾਹਿਬ ਖੋਖਰ)- ਆਮ ਆਦਮੀ ਪਾਰਟੀ ਦੇ  ਵਿਧਾਨ ਸਭਾ ਹਲਕਾ ਅਜਨਾਲਾ ਤੋ ਉਮੀਦਵਾਰ ਸੰਨੀ ਰਾਜਪ੍ਰੀਤ ਸਿੰਘ ਰੰਧਾਵਾ ਨੇ ਅੱਜ ਕੁਝ ਚੌਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੱਤਰਕਾਰ ਗੁਰਵਿੰਦਰ ਸਿੰਘ ਕਲਸੀ ਤੇ ਅਕਾਲੀ ਆਗੂ ਵੀਰ ਸਿੰਘ ਲੋਪੋਕੇ ਦੀ ਸ਼ਹਿ ਪ੍ਰਾਪਤ ਅਕਾਲੀ ਕਾਰਕੁੰਨਾਂ ਵੱਲੋ ਕੀਤੇ ਜਾਨ ਲੇਵਾ ਹਮਲੇ ਦੀ ਸਖਤ ਸ਼ਬਦਾ ਵਿੱਚ ਨਿੰਦਾ ਕਰਦਿਆ ਇਸ ਨੂੰ ਪ੍ਰੈਸ ਦੀ ਅਜਾਦੀ ਤੇ ਸਿੱਧਾ ਹਮਲਾ ਕਰਾਰ ਦਿੱਤਾ । ਰੰਧਾਵਾ ਨੇ ਕਿਹਾ ਕਿ ਪਹਿਲਾ ਵੀ ਅਕਾਲੀ ਸਰਕਾਰ ਵੱਲੋ ਅਮ੍ਰਿਤਸਰ ਵਿੱਚ ਪੱਤਰਕਾਰਾਂ ਤੇ ਲਾਠੀਚਾਰਜ ਕਰਕੇ ਤੇ ਭਿੰਡੀ ਸੈਦਾ ਤੋ ਪੱਤਰਕਾਰ ਦਾ ਕੈਮਰਾ ਤੋੜ ਕੇ ਇਹ ਸਾਬਤ ਕੀਤਾ ਹੇ ਕਿ ਅਕਾਲੀ ਸਰਕਾਰ ਸੱਚ ਨੁੰ ਸੁਣਨਾ ਬਰਦਾਸ਼ਤ ਨਹੀ ਕਰਦੀ ਤੇ ਸੱਚ ਦੀ ਅਵਾਜ ਬੁਲੰਦ ਕਰਨ ਵਾਲੇ ਲੋਕ ਤੰਤਰ ਦੇ ਚੌਥੇ ਥੰਮ ਪ੍ਰੈਸ ਤੇ ਹਮਲੇ ਕਰਕੇ ਉਸ ਦੀ ਅਜਾਦੀ ਨੂੰ ਖਤਮ ਕਰਨਾ ਚਾਹੁੰਦੀ ਹੈ । ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਪ੍ਰੈਸ ਦੀ ਅਜਾਦੀ ਲਈ ਪੱਤਰਕਾਰਾ ਦਾ ਡੱਟਵਾ ਸਾਥ ਦੇਵੇਗੀ । ਇਸ ਤੋ ਪਹਲਿਾ ਉਹਨਾ ਸਰਹੱਦੀ ਖੇਤਰ ਦੇ ਕਈ ਪਿੰਡਾ ਦਾ ਦੌਰਾ ਕਰਕੇ ਆਮ ਲੋਕਾ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲਾਮਬੰਦ ਕੀਤਾ । ਇਸ ਮੌਕੇ ਉਹਨਾ ਨਾਲ ਐਮ.ਸੀ ਲਾਲ ਚੰਦ, ਜਸਬੀਰ ਸਿੰਘ ਭਿੰਡਰ, ਮਾਨਵ ਰੰਧਾਵਾ, ਪ੍ਰਿਤਪਾਲ ਸਿੰਘ, ਅਜੀਤ ਸਿੰਘ, ਪ੍ਰਭਜੀਤ ਸਿੰਘ, ਵਿਕਾਸ , ਰਾਜਵਿੰਦਰ ਸਿੰਘ, ਹਰਬੰਸ ਸਿੰਘ, ਗਰੀਬ ਦਾਸ, ਤਰਸੇਮ ਸਿੰਘ, ਸੁਖਵੰਤ ਸਿੰਘ ਕੋਠੇ, ਪਰਮਜੀਤ ਬੱਗਾ ਐਮ.ਸੀ, ਗੁਰਦੀਪ ਸਿੰਘ ਤੋ ਇਲਾਵਾ ਹੋਰ ਕਈ ਆਗੂ ਮੌਜੂਦ ਸਨ।

No comments: