BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਦੇ ਦਿਨੋਦਿਨ ਗੰਧਲਾਅ ਰਹੇ ਵਾਤਾਵਰਣ ਨੂੰ ਬਚਾਉਣਾ ਅਤਿ ਜਰੂਰੀ-ਬੱਬੀ ਬਾਦਲ

ਸਰਕਾਰੀ ਕਾਲਜ ਮੋਹਾਲੀ ਵਿਖੇ ਵਾਤਾਵਰਣ ਨੂੰ ਸੁੱਧ ਰੱਖਣ ਲਈ ਬੁੱਟਾ ਲਗਾਉਦੇ ਹੋਏ ਹਰਸੁਖਇੰਦਰ ਸਿੰਘ ਬੱਬੀ ਬਾਦਲ।
ਚੰਡੀਗੜ੍ਹ 10 ਅਕਤੂਬਰ (ਬਲਜੀਤ ਰਾਏ)- ਪੰਜਾਬ ਦੇ ਦਿਨੋਦਿਨ ਵੱਧ ਰਹੇ ਪ੍ਰਦੁਸਣ ਦੇ ਮੱਦੇਨਜਰ ਵਾਤਾਵਰਣ ਨੂੰ ਬਚਾਉਣ ਲਈ 'ਰੁੱਖ ਲਗਾਉ ਵਾਤਾਵਰਣ ਬਚਾਉ' ਦੇ ਫਲਸਫੇ ਨੂੰ ਅਪਣਾਉਦੇ ਹੋਏ ਵੱਧ ਤੋਂ ਵੱਧ ਰੁੱਖ ਲਗਾਉਣਾ ਹਰ ਇੱਕ ਪੰਜਾਬੀ ਦਾ ਫਰਜ਼ ਹੈ।ਬੇਸੱਕ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਪਿਛਲੇ ਦੱਸ ਸਾਲਾਂ ਵਿੱਚ ਇੰਡਸਟਰੀ ਦਾ ਬਹੁਤ ਵਾਧਾ ਹੋਇਆ ਹੈ। ਪ੍ਰੰਤੂ ਇਸ ਦੇ ਵਿਪਰੀਤ ਪੈ ਰਹੇ ਅਸਰ ਨੂੰ ਘਟਾਉਣ ਲਈ ਪੰਜਾਬੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਜਰੂਰਤ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੌਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ 'ਤੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਅੱਜ ਮੋਹਾਲੀ ਦੇ ਫੇਜ਼6 ਸਥਿਤ ਸਰਕਾਰੀ ਕਾਲਜ ਵਿੱਚ ਪੋਦੇ ਲਗਾਉਣ ਦੀ ਮੁਹਿੰਮ ਦੀ ਸੁਰੂਆਤ ਕਰਦਿਆ ਕੀਤਾ। ਕਾਲਜ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਬੱਬੀ ਬਾਦਲ ਨੇ ਕਿਹਾ ਕਿ ਅਜੌਕੇ ਸਮੇਂ ਵਿੱਚ ਰੁੱਖਾ ਨੂੰ ਲਗਾਉਣਾ ਤੇ ਇਹਨਾਂ ਦੀ ਸਾਂਭਸੰਭਾਲ ਕਰਨੀ ਬੇਹੱਦ ਜਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਰਸੇ ਵਿੱਚ ਰੁੱਖਾ ਦੀ ਅਹਿਮੀਅਤ ਦਾ ਅੰਜਾਦਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕਿਸੇ ਸਮੇਂ ਪੰਜਾਬ ਅੰਦਰ 'ਰੱਬ ਦਾ ਨਾਂ' 'ਪਿਉ ਤੇਂ ਮਾਂ' 'ਤ੍ਰਿਵੇਣੀ ਦੀ ਛਾਂ' ਵਰਗੀ ਲੋਕਵੰਨਗੀ ਆਮ ਲੋਕਾਂ ਦੀ ਜਬਾਨ ਤੇ ਸੀ। ਇਸੇ ਨੂੰ ਆਧਾਰ ਬਣਾ ਕੇ ਅੱਜ ਹਰ ਇੱਕ ਪੰਜਾਬੀ ਨੌਜਵਾਨ ਦਾ ਫਰਜ ਬਣਦਾ ਹੈ ਕਿ ਉਹ ਰੁੱਖਾ ਦੀ ਲੋੜ ਮਹਿਸੂਸ ਕਰਦਿਆਂ ਉਨ੍ਹਾਂ ਪ੍ਰਤੀ ਪ੍ਰੇਮ ਦੀ ਭਾਵਨਾਂ ਨੂੰ ਅਪਣੇ ਹਿਰਦੇ ਵਿੱਚ ਵਸਾ ਲਵੇ। ਬੱਬੀ ਬਾਦਲ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਤਿਉਹਾਰਾਂ ਦੇ ਦਿਨਾਂ ਵਿੱਚ ਬੰਬ ਪਟਾਕਿਆਂ ਦੀ ਥਾਂ ਤੇ ਆਪਣੇ ਆਲੇਦੁਆਲੇ ਤੇ ਘਰਾਂ ਵਿੱਚ ਬੁੱਟੇ ਲਗਾ ਕੇ ਤਿਉਹਾਰ ਮਨਾਉਣ ਤਾਂ ਜੋ ਪੰਜਾਬ ਨੂੰ ਹਰਿਆ ਭਰਿਆ ਬਣਾ ਕੇ ਇਸ ਦੇ ਵਾਤਾਵਰਣ ਨੂੰ ਅਗਲੀਆਂ ਪੀੜੀਆਂ ਲਈ ਸੁੱਧ ਰੱਖਿਆ ਜਾ ਸਕੇ। ਇਸ ਮੌਕੇ ਤੇ ਪ੍ਰਿਸੀਪਲ ਕੋਮਲ ਬਰੋਕਾ, ਜ਼ਸਵਿੰਦਰ ਸਿੰਘ, ਮਨਜੀਤ ਸਿੰਘ ਖਾਲਸਾ, ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਬਿਕਰਮਜੀਤ ਸਿੰਘ ਬਿੱਕੀ, ਗੁਰਜੀਵਨ ਸਿੰਘ ਸਰੌਦ ਕੌਮੀ ਜਨਰਲ ਸਕੱਤਰ ਯੂਥ ਅਕਾਲੀ ਦਲ, ਰਾਵੀ ਬੁੜੈਲ, ਰਾਜਬੀਰ ਚਿਤਾਮਲੀ, ਜਗਤਾਰ ਸਿੰਘ ਘੜੂੰਆਂ, ਰਾਜਵੰਤ ਖਮਾਣੌ, ਡਾ: ਕੁਲਵੰਤ ਸਿੰਘ, ਬਿੰਦ ਚਿਤਾਮਲਾ, ਇਕਬਾਲ ਸਿੰਘ, ਬਾਬਾ ਨਰਿੰਦਰ ਸਿੰਘ, ਸੁਖਚੈਨ ਸਿੰਘ ਲਾਲੜੂ, ਪ੍ਰੀਤਮ ਸਿੰਘ ਆਦਿ ਹਾਜ਼ਰ ਸਨ।

No comments: