BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਲੰਧਰ ਵਿੱਚ ਕਰਵਾਏ ਗਏ ਲੜਕੀਆ ਦੇ ਰਾਜ ਪੱਧਰੀ ਗਤਕਾ ਮੁਕਾਬਲੇ

  • ਪੰਜਾਬ ਸਰਕਾਰ ਵਲੋਂ ਗਤਕਾ ਖੇਡ ਨੂੰ ਮਾਨਤਾ ਦੇਣਾ ਵਿਰਸੇ ਨੂੰ ਸੰਭਾਲਣ ਵੱਲ ਅਹਿਮ ਕਦਮ-ਵਡਾਲਾ
  • ਵਡਾਲਾ ਵਲੋਂ ਜਿਲਾ ਗਤਕਾ ਐਸੋਸਈਏਸ਼ਨ ਨੂੰ 3 ਲੱਖ ਦੀ ਰਾਸ਼ੀ ਦੇਣ ਦਾ ਐਲਾਨ
ਗੁਰਪ੍ਰਤਾਪ ਸਿਘ ਵਡਾਲਾ ਜੇਤੂ ਟੀਮ ਨੂੰ ਇਨਾਮ ਦਿੰਦੇ ਹੋਏ ਉਨਾਂ ਨਾਲ ਖੜੇ ਜਿਲਾ ਗਤਕਾ ਐਸਸੀਏਸ਼ਨ ਦੇ ਸਮੂਹ ਅਹੁੱਦੇਦਾਰ
ਜਲੰਧਰ 24 ਅਕਤੂਬਰ (ਜਸਵਿੰਦਰ ਆਜ਼ਾਦ)- ਗੁਰੂ ਸਹਿਬਾਨ ਵਲੋ ਸਵੈ ਰੱਖਿਆ ਲਈ ਚਲਾਈ ਗਈ ਰਵਾਇਤੀ ਸ਼ਸ਼ਤਰ ਵਿਦਿਆ ਗੱਤਕਾ ਖੇਡ ਨੂੰ ਦੇਸ਼ ਵਿਦੇਸ਼ ਵਿਚ ਪ੍ਰਫੱੁਿਲਤ ਕਰਨ ਲਈ ਜਿਲਾ ਗਤਕਾ ਐਸੋਸਈਏਸ਼ਨ ਜਲੰਧਰ (ਰਜਿ.) ਵਲੋ ਗਤਕਾ ਫੈਡਰੇਸ਼ਨ ਆਫ ਇੰਡੀਆ (ਰਜਿ.) ਦੇ ਸਹਿਯੋਗ ਨਾਲ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਲੜਕੀਆਂ ਦਾ ਤੀਸਰਾ ਮਾਤਾ ਭਾਗ ਕੌਰ ਰਾਜ ਪੱਧਰੀ ਗਤਕਾ ਕੱਪ ਕਰਵਾਇਆ ਗਿਆ। ਜਿਸ ਵਿਚ ਪੰਜਾਬ ਦੇ ਵੱਖ-ਵੱਖ ਜਿਲਿਆਂ ਤੋਂ ਲੜਕੀਆਂ ਦੀਆਂ 12 ਟੀਮਾਂ ਨੇ ਭਾਗ ਲਿਆ , ਜਿਸ ਦਾ ਉਦਘਾਟਨ ਮਹਿਲ ਸਿੰਘ ਭੁੱਲਰ ਸਾਬਕਾ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਵਲੋ ਕੀਤਾ ਗਿਆ । ਇਸ ਮੌਕੇ ਉਨਾਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਵਲੋ ਸ਼ੁਰੂ ਕੀਤੀ ਗਈ ਗਤਕੇ ਦੀ ਪ੍ਰਪੰਰਾ ਨੂੰ ਉਤਸ਼ਾਹਿਤ ਕਰਨ ਲਈ ਸੰਸਥਾ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋ ਪੁੱਜੇ ਗੁਰਪ੍ਰਤਾਪ ਸਿੰਘ ਵਡਾਲਾ ਵਿਧਾਇਕ ਨੇ ਪ੍ਰਬੰਧਕਾਂ ਦੇ ਉੱਦਮ ਦੀ ਸਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋ ਗਤਕੇ ਨੂੰ ਇਕ ਖੇਡ ਵਜੋ ਮਾਨਤਾ ਦਿੱਤੀ ਗਈ ਹੈ । ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ.ਪਰਕਾਸ਼ ਸਿੰਘ ਅਤੇ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਵਲੋਂ ਗਤਕਾ ਖੇਡ ਨੂੰ ਮਾਨਤਾ ਦੇਣਾ ਵਿਰਸਾ ਨੂੰ ਸੰਭਾਲਣ ਲਈ ਇਕ ਅਹਿਮ ਕਦਮ  ਹੈ । ਉਨਾਂ ਗਤਕਾ ਖੇਡ ਨੂੰ ਹੋਰ ਵੀ ਉਤਸ਼ਾਹਿਤ ਕਰਨ ਦੇ ਮੰਤਵ ਨਾਲ  ਜਿਲਾ ਗਤਕਾ ਐਸੋਸਈਏਸ਼ਨ (ਰਜਿ.) ਨੂੰ 3 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੇਡਾਂ ਵਿਚ ਦੇਸ਼ ਅਤੇ ਸੂਬੇ ਦਾ ਨਾਮ ਉੱਚਾ ਕਰਨ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਵਿਚ ਰਾਖਵਾਂਕਰਨ ਵੀ ਦਿੱਤਾ ਜਾ ਰਿਹਾ ਹੈ। ਇਸ ਮੌਕੇ ਸ.ਵਡਾਲਾ ਨੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਜਿਸ ਵਿਚ ਪਹਿਲਾ ਇਨਾਮ ਬਾਬਾ ਬੰਦਾ ਸਿੰਘ ਬਹਾਦੁਰ ਗਤਕਾ ਅਖਾੜਾ ਲੁਧਿਆਣਾ,ਦੂਜਾ ਇਨਾਮ ਮੀਰੀ ਪੀਰੀ ਗਤਕਾ ਅਖਾੜਾ ਕਪੂਰਥਲਾ ਅਤੇ ਤੀਜਾ ਇਨਾਮ ਅੰਮ੍ਰਿਤ ਇੰਡੋ ਕਨੇਡੀਅਨ ਲੁਧਿਆਣਾ ਨੂੰ ਦਿੱਤਾ ਗਿਆ ਅਤੇ ਪ੍ਰਦਰਸ਼ਨੀ ਮੁਕਾਬਲਿਆ ਵਿਚ ਪਹਿਲਾ ਇਨਾਮ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਗਤਕਾ ਅਖਾੜਾ ਲੁਧਿਆਣਾ, ਦੂਜਾ  ਇਨਾਮ ਭਗਤ ਰਵੀਦਾਸ ਭੁਜੰਗ ਗਤਕਾ ਅਖਾੜਾ ਰੋਪੜ ਤੇ ਬਾਬਾ ਬੰਦਾ ਸਿੰਘ ਬਹਾਦੁਰ ਅਖਾੜਾ ਲੁਧਿਆਣਾ ਤੇ ਤੀਸਰਾ ਇਨਾਮ ਮੀਰੀ ਪੀਰੀ ਗਤਕਾ ਕਪੂਰਥਲਾ ਤੇ ਮਾਤਾ ਭਾਗ ਕੌਰ ਗਤਕਾ ਅਖਾੜਾ ਅੰਮ੍ਰਿਤਸਰ ਨੂੰ ਦਿਤਾ ਗਿਆ। ਇਸ ਤੋਂ ਇਲਾਵਾ ਉਪ ਜੇਤੂ ਟੀਮਾਂ ਨੂੰ ਨਕਦ ਇਨਾਮ ਦਿਤਾ ਗਿਆ।
ਇਸ ਸਮੇਂ ਹੋਰਨਾਂ ਤੋ ਇਲਾਵਾ ਗੁਰਮੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ ਜਲੰਧਰ,.ਸਰਬਜੀਤ ਸਿੰਘ ਮੱਕੜ ਚੇਅਰਮੈਨ ਜ਼ਿਲਾ ਯੋਜਨਾ ਕਮੇਟੀ ਕਪੂਰਥਲਾ,  ਹਰਮਿੰਦਰ ਸਿੰਘ ਚਾਹਲ ਚੇਅਰਮੈਨ ਇੰਡੋ ਕਨੇਡੀਅਨ ਅਕੈਡਮੀ,ਬੀਬੀ ਗੁਰਦੇਵ ਕੌਰ ਸੰਘਾ ਸਾਬਕਾ ਚੇਅਰਪਰਸਨ ਮਹਿਲਾ ਕਮਿਸ਼ਨ ਪੰਜਾਬ, ਬੀਬੀ ਹਰਜੀਤ ਕੌਰ ਤਲਵੰਡੀ ਸੀਨੀਅਰ ਅਕਾਲੀ ਨੇਤਾ,ਪਰਮਜੀਤ ਸਿੰਘ ਰਾਏਪੁਰ ਮੈਬਰ ਸ਼੍ਰੋਮਣੀ ਕਮੇਟੀ,ਜਗਜੀਤ ਸਿੰਘ ਗਾਬਾ,ਅਯੂਬ ਖਾਨ  ਅਕਾਲੀ ਆਗੂ, ਬੀਬੀ ਕੁਲਵਿੰਦਰ ਕੌਰ, ਰਾਜਵੀਰ ਸਿੰਘ ਸ਼ੇਖੋ, ਹਰੀਸ਼ ਤਿਵਾੜੀ ਵਕੀਲ,ਗੁਰਮੀਤ ਸਿੰਘ ਬਿੱਟੂ ਜਨਰਲ ਸਕੱਤਰ ,ਇਕਬਾਲ ਸਿੰਘ ਢੀਡਸਾ ਤੇ ਹੋਰ ਸ਼ਖਸ਼ੀਅਤਾ ਹਾਜਰ ਸਨ।

No comments: