BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਕਾਰਾਂ ਵੱਲੋ ਅਣਗੌਲਿਆ ਕਾਰਨ ਸਰਹੱਦੀ ਪਿੰਡ ਸਿਹਤ, ਸਿੱਖਿਆ ਤੇ ਮੁਢਲੀਆ ਸਹੂਲਤਾ ਤੋ ਬਿਲਕੁੱਲ ਵਾਂਝੇ-ਔਜਲਾ

ਪਿੰਡ ਦਰੀਆ ਵਿਖੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਗੁਰਜੀਤ ਸਿੰਘ ਔਜਲਾ ਤੇ ਹੋਰ
ਰਮਦਾਸ 7 ਅਕਤੂਬਰ (ਸਾਹਿਬ ਖੋਖਰ) ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਸਰਹੱਦੀ ਦਰੀਆ ਮੂਸਾ ਦਾ ਦੌਰਾ ਕੀਤਾ ਤੇ ਲੋਕਾਂ ਦੀਆ ਮੁਸ਼ਕਿਲਾਂ ਸੁਣੀਆ। ਉਹਨਾ ਨੇ ਲੋਕ ਨੂੰ ਦਰਪੇਸ਼ ਆ ਰਹੀਆ ਮੁਸ਼ਕਿਲਾਂ ਸਬੰਧੀ ਕਿਹਾ ਕਿ ਬਾਰਡਰ ਏਰੀਏ ਦੇ ਨਾਲ ਵੱਸਦੇ ਪਿੰਡਾਂ ਵਿੱਚ ਸੁੱਖ ਸਹੂਲਤਾ ਦਾ ਜਿਕਰ ਤਾਂ ਕਿਧਰੇ ਦੂਰ ਦੂਰ ਤੱਕ ਨਹੀ ਹੋ ਰਿਹਾ ਪਰ ਹਰ ਵੇਲੇ ਪ੍ਰੇਸਾਨੀ ਦਾ ਸਾਹਮਣਾ ਜਰੂਰ ਕਰਨਾ ਪੈ ਰਿਹਾ ਹੈ ।ਸ: ਔਜਲਾ ਨੇ ਕਿਹਾ ਕਿ ਇੰਨ੍ਹਾ ਸਰਹੱਦੀ ਪਿੰਡਾਂ 'ਚ  ਜਿਆਦਾਤਰ ਲੋਕ ਸਿੱਖਿਆ, ਸਿਹਤ ਸੇਵਾਵਾ ਤੇ ਹੋਰ ਮੁੱਢਲੀਆ ਜਰੂਰਤਾ ਤੋ ਵਾਝੇ ਹੀ ਰਹਿ ਗਏ ਹਨ ਤੇ ਸਮੇ ਦੀਆ ਸਰਕਾਰਾਂ ਨੇ ਇੰਨ੍ਹਾ ਵੱਲ ਕੋਈ ਵਿਸ਼ੇਸ਼ ਧਿਆਨ ਨਹੀ ਦਿੱਤਾ ਜਿਸ ਕਾਰਨ ਇਹ ਲੋਕ ਮੰਦਹਾਲੀ ਦੀ ਜਿੰਦਗੀ ਜੀਅ ਰਹੇ ਹਨ । ਉਹਨਾ ਕਿਹਾ ਕਿ ਪੰਜਾਬ ਸਰਕਾਰ ਨੇ ਸਿਰਫ ਜਨਤਾ ਨਾਲ  ਝੂਠੇ ਵਾਅਦੇ ਹੀ ਕੀਤੇ ਹਨ ਪਰ ਉਹਨਾ ਚੋ ਇੱਕ ਵੀ ਵਾਅਦਾ ਪੂਰਾ ਕਰਕੇ ਨਹੀ ਦਿਖਾਇਆ । ਉਹਨਾ ਨੇ ਲੋਕਾਂ ਨੂੰ ਸੁਚੇਤ ਕਰਦਿਆ ਕਿਹਾ ਕਿ ਲੋਕਾਂ ਨੂੰ ਸਹੀ ਉਮੀਦਵਾਰ ਦੀ ਹੀ ਚੋਣ ਕਰਕੇ ਹੀ ਮਤਦਾਨ ਕਰਾਨ ਚਾਹੀਦਾ ਹੈ ਤਾਂ ਜੋ ਸਮਾਜ ਨੁੰ ਗੰਧਲਾ ਹੋਣ ਤੋ ਬਚਾਇਆ ਜਾ ਸਕੇ ।ਉਹਨਾ ਕਿਹਾ ਕਿ ਅਕਾਲੀ ਸਰਕਾਰ ਲੋਕਾ ਨੂੰ ਡਰਾ ਧਮਕਾ ਕੇ ਰਾਜ ਕਰਨਾ ਚਾਹੁੰਦੀ ਹੈ ਪਰ ਇਹ ਸਭ ਉਸ ਦਾ ਭਰਮ ਹੈ ਉਸ ਨੂੰ ਇਸ ਵਿੱਚੋ ਬਾਹਰ ਨਿਕਲਣਾ ਚਾਹੀਦਾ ਹੈ । ਸ: ਔਜਲਾ ਨੇ ਲੋਕਾਂ ਦੀ ਹਰ ਵੇਲੇ ਮਦਦ ਕਰਨ ਦਾ ਭਰੋਸਾ ਦਿੱਤਾ ਤੇ ਕਿਹਾ ਕਿ ਉਹਨਾ ਨੂੰ ਜੇਕਰ ਉਹਨਾ ਨੁੰ ਸੇਵਾ ਦਾ ਮੌਕਾ ਮਿਲਿਆ ਤਾ ਉਹ ਇਸ ਹਲਕੇ ਦਾ ਵਿਕਾਸ ਵੀ ਪਹਿਲ ਦੇ ਅਧਾਰ ਤੇ ਕਰਨਗੇ । ਉਹਨਾ ਕਿਹਾ ਕਿ 2017 ਦੀਆ ਵਿਧਾਨ ਸਭਾ ਚੋਣਾ 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸਰਕਾਰ ਬਣਾਉਣ ਲਈ ਲੋਕ ਉਤਾਵਲੇ ਬੈਠੇ ਹਨ। ਇਸ ਮੌਕੇ ਗੁਰਮੁੱਖ ਸਿੰਘ ਮੋਹਨਭੰਡਾਰੀਆਂ, ਜਤਿੰਦਰਪਾਲ ਸਿੰਘ ਬੰਟੀ, ਸੁਰਜੀਤ ਸਿੰਘ ਅਵਾਣ, ਅਮਨਦੀਪ ਸਿੰਘ, ਕਸ਼ਮੀਰ ਸਿੰਘ ਮਾਕੋਵਾਲ, ਇੰਦਰਪਾਲ ਸਿੰਘ ਜੱਸੜ, ਕੰਵਰਜੀਤ ਸਿੰਘ ਜੱਸੜ, ਸਰਬਜੀਤ ਸਿੰਘ ਪਹਿਲਵਾਨ, ਝ੍ਰਿਮਲਜੀਤ ਸਿੰਘ, ਰਾਜਨ, ਬਿਕਰਮਜੀਤ ਸਿੰਘ, ਸਿਕੰਦਰ ਸਿੰਘ, ਹੈਪੀ ਮਾਕੋਵਾਲ, ਕਰਨਜੀਤ ਸਿੰਘ ਬਿੱਟੂ, ਬਲਜਿੰਦਰ ਰਮਦਾਸ, ਮਲਕੀਤ ਸਿੰਘ ਲੱਖੂਵਾਲ, ਅਮਰੀਕ ਸਿੰਘ ਲੱਖੂਵਾਲ,  ਨੰਬਰਦਾਰ ਅਜੀਤ ਸਿੰਘ, ਬਲਬੀਰ ਸਿੰਘ , ਹਰਵਿੰਦਰ ਸਿੰਘ ਦਰੀਆਂ, ਕਰਨਜੀਤ ਸਿੰਘ,  ਅਮ੍ਰਿਤਪਾਲ ਸਿੰਘ, ਸਰਬਜੀਤ ਸਿੰਘ ਆਦਿ ਮੌਜੂਦ ਸਨ।

No comments: