BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਹੱਦ 'ਤੇ ਬੈਠੀ ਲੋਕਾਂ ਨੂੰ ਦਿੱਤੇ ਤਿੰਨ ਵੱਡੇ ਬੇੜੇ

ਲੋਕਾਂ ਨੂੰ ਸਰਹੱਦੀ ਸੁਰੱਖਿਆ ਤੇ ਤਣਾਅ ਸਬੰਧੀ ਝੂਠੀਆਂ ਤੇ ਮਨਘੜਤ ਅਫ਼ਵਾਹਾਂ ਤੋ ਸੁਚੇਤ ਰਹਿਣ-ਪ੍ਰਕਾਸ਼ ਸਿੰਘ ਬਾਦਲ
ਪਿੰਡ ਗਜਨੀ ਵਾਲਾ ਵਿਖੇ ਸੰਬੋਧਨ ਕਰਦੇ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਸ.ਪ੍ਰਕਾਸ਼ ਸਿੰਘ ਬਾਦਲ, ਨਾਲ ਹਨ ਹਲਕਾ ਇੰਚਾਰਜ ਸ.ਵਰਦੇਵ ਸਿੰਘ ਮਾਨ, ਐਡਵੋਕੇਟ ਗੁਰਸੇਵਕ ਸਿੰਘ ਕੈਸ਼ ਮਾਨ ਅਤੇ ਹੋਰ।
ਗੁਰੂਹਰਸਹਾਏ, 3 ਅਕਤੂਬਰ (ਮਨਦੀਪ ਸਿੰਘ ਸੋਢੀ)- ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਨੇ ਅੰਤਰਰਾਸ਼ਟਰੀ ਹਿੰਦ-ਪਾਕਿ ਸਰਹੱਦ ਤੇ ਪੈਦਾ ਹੋਏ ਤਣਾਅ ਦੀ ਸਥਿਤੀ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਕੌਮੀ ਹਿੱਤਾਂ ਤੇ ਕੌਮੀ ਸੁਰੱਖਿਆ ਖਿਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ. ਉਨਾਂ ਕਿਹਾ ਕਿ ਅਜਿਹੇ ਨਾਜ਼ੁਕ ਮੌਕਿਆਂ ਤੇ ਰਾਸ਼ਟਰੀ ਹਿੱਤਾਂ ਨੂੰ ਵੇਖਦਿਆਂ ਸਿਆਸੀ ਪਾਰਟੀਆਂ ਨੂੰ ਅਜਿਹੀ ਘਟੀਆ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਮੁੱਖ ਮੰਤਰੀ ਅੱਜ ਬਲਾਕ ਗੁਰੂਹਰਸਹਾਏ ਦੇ ਪਿੰਡ ਗ਼ਜ਼ਨੀ ਵਾਲਾ (ਦੋਨਾ ਮੱਤੜ) ਵਿਖੇ ਸਰਹੱਦੀ ਲੋਕਾਂ ਨੂੰ ਮਿਲੇ ਉਨਾ ਸਰਹੱਦੀ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਉਨਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੁੱਝ ਰਾਜਨੀਤਿਕ ਪਾਰਟੀਆਂ ਅਜਿਹੇ ਨਾਜ਼ੁਕ ਮਸਲਿਆਂ ਤੇ ਆਪਣੀਆਂ ਸਿਆਸੀ ਰੋਟੀਆ ਸੇਕਣ ਦੀ ਆੜ ਵਿੱਚ ਰਹਿੰਦੀਆਂ ਹਨ। ਇਹੀ ਕਾਰਨ ਹੈ ਕਿ ਕਈ ਰਾਜਨੀਤਿਕ ਆਗੂ ਕੌਮੀ ਸੁਰੱਖਿਆ ਵਰਗੇ ਨਾਜ਼ੁਕ ਮਸਲਿਆਂ ਤੇ ਵੀ ਗ਼ਲਤ ਤੇ ਵਿਵਾਦਿਤ ਬਿਆਨਬਾਜ਼ੀ ਕਰ ਰਹੇ ਹਨ,  ਜਦੋਂ ਕਿ ਦੇਸ਼ ਦੀਆਂ ਸਰਹੱਦਾ ਤੇ ਜੰਗ ਵਰਗੀ ਸਥਿਤੀ ਬਣੀ ਹੋਈ ਹੈ। ਉਨਾ ਕਿਹਾ ਕਿ ਅਜਿਹੇ ਮੌਕਿਆ ਤੇ ਰਾਜਨੀਤਿਕ ਪਾਰਟੀਆ ਨੂੰ ਕੌਮੀ ਹਿੱਤਾ ਤੇ ਪੰਜਾਬ ਦੇ ਹਿੱਤਾ ਦਾ ਖਿਆਲ ਰੱਖਣਾ ਚਾਹੀਦਾ ਹੈ।
ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਰਾਜ ਦੀ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਨੇ ਕਿਸੇ ਵੀ ਕੌਮੀ ਜਾਂ ਰਾਜ ਦੇ ਮਸਲੇ ਜਿਸ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਸਬੰਧ ਹੋਵੇ ਦਾ ਸਿਆਸੀਕਰਨ ਨਹੀਂ ਕੀਤਾ। ਉਨਾ ਵੱਲੋਂ ਪਿਛਲੇ 2 ਦਿਨਾ ਤੋਂ ਰਾਜ ਦੇ ਸਰਹੱਦੀ ਜ਼ਿਲਿਆ ਦਾ ਦੌਰਾ ਕਰਨ ਦਾ ਮਕਸਦ ਮੌਜੂਦਾ ਤਣਾਅ ਵਾਲੀ ਸਥਿਤੀ ਵਿੱਚ ਜਿੱਥੇ ਸਰਹੱਦੀ ਲੋਕਾ ਦੀਆਂ ਮੁਸ਼ਕਿਲਾ ਸੁਨਣਾ ਅਤੇ  ਇਸ ਔਖੀ ਘੜੀ ਵਿੱਚ ਉਨਾਂ ਦਾ ਦਰਦ ਵੰਡਾਉਣਾ ਅਤੇ ਅਧਿਕਾਰੀਆਂ ਨੂੰ ਇਸ ਮੌਕੇ ਲੋਕਾ ਦੀ ਹਰ ਸਮੱਸਿਆ ਦੇ ਹੱਲ ਲਈ ਨਿਰਦੇਸ਼ ਜਾਰੀ ਕਰਨਾ ਹੈ। ਉਨਾ ਕਿਹਾ ਕਿ ਸਰਹੱਦੀ ਲੋਕ ਦਲੇਰ ਅਤੇ ਸੱਚੇ ਦੇਸ਼ ਭਗਤ ਹਨ, ਜਿਨਾ ਨੇ ਹਰ ਔਖੀ ਘੜੀ ਵਿੱਚ ਦੇਸ਼ ਦੀਆਂ ਫ਼ੌਜਾਂ ਦਾ ਵੀ ਸਾਥ ਦਿੱਤਾ। ਉਨਾਂ ਕਿਹਾ ਕਿ ਅਜਿਹੇ ਸਮੇਂ ਵਿੱਚ ਸਰਕਾਰ ਦੇ ਮੁਖੀ ਵਜੋਂ ਲੋਕਾਂ ਨੂੰ ਮਿਲਣ ਦਾ ਅਸਲ ਮਕਸਦ ਲੋਕਾ ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਪੰਜਾਬ ਤੇ ਕੇਂਦਰ ਸਰਕਾਰ ਹਰ ਸਮੇਂ ਉਨਾ ਦੇ ਨਾਲ ਹੈ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਬਹਾਦਰ ਪੰਜਾਬੀਆਂ ਤੇ ਖ਼ਾਸ ਕਰ ਸਰਹੱਦੀ ਲੋਕਾ ਦਾ ਦੇਸ਼ ਦੀ ਸੁਰੱਖਿਆ ਤੇ ਦੇਸ਼ ਨੂੰ ਅਨਾਜ ਵਿੱਚ ਆਤਮ ਨਿਰਭਰ ਬਣਾਉਣ ਵਿੱਚ ਇਤਿਹਾਸਿਕ ਯੋਗਦਾਨ ਹੈ, ਇਹ ਬਹਾਦਰ ਲੋਕ ਆਪਣੇ ਦੇਸ਼ ਦੀ ਰੱਖਿਆ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਰਹਿੰਦੇ ਹਨ। ਉਨਾ ਕਿਹਾ ਕਿ ਬਾਕੀ ਸੂਬਿਆਂ ਨਾਲੋਂ ਪੰਜਾਬ ਦੀਆਂ ਸਰਹੱਦਾਂ ਤੇ ਕੇਂਦਰ ਵੱਲੋਂ ਇਸ ਕਾਰਨ ਜਿਆਦਾ ਚੌਕਸੀ ਵਰਤੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਸਰਹੱਦੀ ਜ਼ਿਲਿਆਂ ਦੀ ਸੰਘਣੀ ਆਬਾਦੀ ਸਰਹੱਦ ਦੇ 10 ਕਿੱਲੋਮੀਟਰ ਦੇ ਘੇਰੇ ਵਿੱਚ ਵੱਸਦੀ ਹੈ, ਜਿਸ ਕਾਰਨ ਕੇਂਦਰ ਤੇ ਰਾਜ ਸਰਕਾਰ ਨੂੰ ਇੱਥੋਂ ਦੇ ਲੋਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਦੀ ਭਾਰੀ ਚਿੰਤਾ ਹੈ। ਸ. ਪ੍ਰਕਾਸ਼ ਸਿੰਘ ਬਾਦਲ ਨੇ ਸਰਹੱਦੀ ਖੇਤਰਾਂ ਵਿਚੋਂ ਖ਼ਰੀਦ ਦੀ ਨਿਗਰਾਨੀ ਲਈ ਸੀਨੀਅਰ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਲਗਾਈਆਂ। ਉਨਾਂ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਮੰਗ ਤੇ 2 ਵੱਡੇ ਬੇੜੇ ਦਰਿਆ ਤੋ ਪਾਰ-ਆਉਣ ਜਾਣ ਲਈ 10 ਦਿਨਾਂ ਵਿਚ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਮੁੱਖ ਮੰਤਰੀ ਦੇ ਨਾਲ ਹਲਕਾ ਇੰਚਾਰਜ ਸ.ਵਰਦੇਵ ਸਿੰਘ ਮਾਨ, ਮੈਂਬਰ ਲੋਕ ਸਭਾ ਸ਼ੇਰ ਸਿੰਘ ਘੁਬਾਇਆ, ਭਾਜਪਾ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਕਮਲ ਸ਼ਰਮਾ, ਜਸਵਿੰਦਰ ਸਿੰਘ ਰਿੱਕੀ ਬਰਾੜ,  ਐਡਵੋਕੇਟ ਗੁਰਸੇਵਕ ਸਿੰਘ ਕੈਸ਼ ਮਾਨ, ਦਰਸ਼ਨ ਸਿੰਘ ਮੋਠਾਂ ਵਾਲਾ, ਹਰਜਿੰਦਰ ਸਿੰਘ ਗੁਰੂ ਚੇਅਰਮੈਨ ਮਾਰਕੀਟ ਕਮੇਟੀ, ਵੀ.ਕੇ ਮੀਨਾ ਕਮਿਸ਼ਨਰ ਫਿਰੋਜ਼ਪੁਰ ਡਵੀਜ਼ਨ, ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ, ਸਮੇਤ ਵੱਡੀ ਗਿਣਤੀ ਵਿਚ ਅਕਾਲੀ-ਭਾਜਪਾ ਆਗੂ ਹਾਜ਼ਰ ਸਨ।

No comments: