BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾਊਂਟ ਵਿਊ ਕਨਸੈਂਟ ਸਕੂਲ ਯੋਗਾ ਵਿੱਚ ਦੂਸਰੀ ਵਾਰ ਅੱਵਲ - ਸਟਾਫ ਅਤੇ ਬੱਚਿਆਂ ਦੀ ਮਿਹਨਤ ਰੰਗ ਲਿਆਈ

ਹੁਸ਼ਿਆਰਪੁਰ, 12 ਅਕਤੂਬਰ (ਤਰਸੇਮ ਦੀਵਾਨਾ) - ਅੱਜ ਮਾਊਂਟ ਵਿਊ ਕਨਸੈਂਟ ਸਕੂਲ ਊਨਾ ਰੋਡ ਜਹਾਨ ਖੇਲਾਂ ਵਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਪਿਛਲੇ ਕਈ ਸਾਲ ਤੋਂ ਖੇਡਾਂ ਵਿੱਚ ਬੱਚਿਆਂ ਅੰਦਰ ਪ੍ਰਤਿਭਾ ਪਾਲਣ ਲਈ ਉਹਨਾਂ ਨੂੰ ਅੱਛੇ ਖਿਡਾਰੀ ਬਣਾਉਣ ਲਈ ਅਤੇ ਉਹਨਾਂ ਦੀ ਸਿਹਤ ਵਧੀਆ ਰੱਖਣ ਲਈ ਯੋਗਾ ਕਰਵਾਇਆ ਜਾਂਦਾ ਹੈ। ਇਸ ਵਾਰ ਜੋ ਜ਼ਿਲ੍ਹੇ ਭਰ ਅੰਦਰ ਯੋਗਾ ਦਾ ਪੰਜਵਾਂ ਕੰਪੀਟੀਸ਼ਨ 30 ਸਕੂਲਾਂ ਵਿਚਕਾਰ 550 ਯੋਗਾ ਵਿਦਿਆਰਥੀਆਂ ਨੇ ਭਾਗ ਲਿਆ ਹੈ ਉਸ ਵਿੱਚ ਦੂਸਰੀ ਵਾਰ ਪੂਰੇ ਜ਼ਿਲ੍ਹੇ ਅੰਦਰ ਮਾਊਂਟ ਵਿਊ ਕਨਸੈਂਟ ਸਕੂਲ ਜਹਾਨ ਖੇਲਾਂ ਫਸਟ ਆਇਆ ਜਿਸਦਾ ਸੇਹਰਾਂ ਵਿਦਿਆਰਥੀ ਜਸਮੀਤ ਸਿੰਘ ਅਤੇ ਉਹਨਾਂ ਦੀ ਕੋਚ ਅਨੀਤਾਂ ਜਸਵਾਲ ਨੂੰ ਜਾਂਦਾ ਹੈ ਜਸਮੀਤ ਸਿੰਘ ਨੇ ਅੱਜ ਦੂਸਰੀ ਵਾਰ ਜ਼ਿਲ੍ਹੇ ਵਿਚੋਂ ਫਸਟ ਆ ਕੇ ਜਿਥੇ ਸਕੂਲ ਦਾ ਨਾਮ ਰੋਸ਼ਨ ਕੀਤਾ ਉਥੇ ਆਪਣੇ ਮਾਤਾ-ਪਿਤਾ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਮ ਵੀ ਰੋਸ਼ਨ ਕੀਤਾ ਹੈ। ਅੱਜ ਜਸਮੀਤ ਸਿੰਘ ਦੇ ਸਕੂਲ ਆਉਣ ਤੇ ਉਸਨੂੰ ਸਾਰੇ ਸਕੂਲ ਨੇ ਸਵਾਗਤ ਕੀਤਾ, ਜਸਮੀਤ ਸਿੰਘ ਛੇਵੀ ਕਲਾਸ ਦਾ ਵਿਦਿਆਰਥੀ ਹੈ ਅਤੇ ਸਾਰੇ ਸਕੂਲ ਨੂੰ ਉਸ ਤੇ ਬਹੁਤ ਮਾਣ ਹੈ। ਸਕੂਲ ਵਲੋਂ ਉਸ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ, ਇਸ ਮੌਕੇ ਪ੍ਰਿੰਸੀਪਲ ਪੂਜਾ ਸ਼ਰਮਾ ਕੋਆਰਡੀਏਟਰ ਚਾਂਦਨੀ ਸ਼ਰਮਾ ਜਸਮੀਤ ਦੇ ਪਿਤਾ ਸ੍ਰ. ਗੁਰਚਰਨ ਸਿੰਘ ਕੋਚ ਅਨੀਤਾ ਜਸਵਾਲ ਅਤੇ ਸਾਰਾ ਸਟਾਫ ਅਤੇ ਬੱਚੇ ਮੌਜੂਦ ਸਨ।

No comments: