BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੇ.ਐਨ.ਇੰਟਰਨੈਸ਼ਨਲ ਸਕੂਲ ਵਿਖੇ ਦੰਦਾਂ ਤੇ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ

ਕੈਂਪ ਦੌਰਾਨ ਬੱਚਿਆਂ ਦਾ ਚੈਕਅੱਪ ਕਰਦੇ ਹੋਏ ਡਾਕਟਰ  ਤੇ ਸਕੂਲ ਦਾ ਸਟਾਫ
ਗੁਰੂਹਰਸਹਾਏ 21 ਅਕਤੂਬਰ (ਮਨਦੀਪ ਸਿੰਘ ਸੋਢੀ) ਜੇ.ਐਨ.ਇਾਂਚਰਨੈਸ਼ਨਲ ਸਕੂਲ ਸੈਦੇ ਕੇ ਮੋਹਨ ਵਿਖੇ ਸੀਨੀਅਰ ਤੇ ਜੂਨੀਅਰ ਜਮਾਤਾਂ ਦੇ ਬੱਚਿਆਂ ਦਾ ਦੰਦਾਂ ਤੇ ਅੱਖਾਂ ਦਾ ਮੁਫ਼ਤ ਚੈਕਅੱਪ ਕਰਵਾਇਆ ਗਿਆ। ਇਸ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਸੰਜੇ ਸ਼ਰਮਾਂ ਵੱਲੋ ( ਸ਼ਿਵ ਭੋਲੇ ਵੈਲਫੇਅਰ ਕਲੱਬ ਫਿਰੋਜਪੁਰ) ਨੇ ਅੱਖਾਂ ਸਬੰਧੀ ਸਮੱਸਿਆਵਾਂ ਤੋਂ ਬੱਚਿਆਂ ਨੂੰ ਸੁਚੇਤ ਕੀਤਾ ਤੇ ਉਹਨਾਂ ਨੇ ਬੱਚਿਆਂ ਨੂੰ ਅੱਖਾਂ ਦੀ ਸਿਹਤ ਲਈ ਕੁਝ ਹਿਦਾਇਤਾਂ ਦਿੱਤੀਆਂ ਜਿਵੇ ਕਿ ਦਿਵਾਲੀ ਦੌਰਾਨ ਪਟਾਕੇ ਦੂਰ ਰਹਿ ਕੇ ਚਲਾਉਣ ਲਈ ਕਿਹਾ ਕਿਉਂਕਿ ਇਹ ਕੈਮੀਕਲ ਅੱਕਾਂ ਤੇ ਬੁਰਾ ਅਸਰ ਪਾਉਂਦੇ ਹਨ ਅਤੇ ਠਿੱਲੇ ਕੱਪੜੇ ਪਾ ਕੇ ਪਟਾਕੇ ਨਾ ਚਲਾਉਣ ਲਈ ਕਿਹਾ। ਇਸ ਦੌਰਾਨ ਬੱਚਿਆਂ ਦੇ ਦੰਦਾਂ ਦਾ ਚੈਕਅੱਪ ਵੀ ਕੀਤਾ ਗਿਆ ਅਤੇ ਜਿਹਨਾਂ ਬੱਚਿਆਂ ਨੂੰ ਦੰਦਾਂ ਸਬੰਧੀ ਸਮੱਸਿਆਂਵਾਂ ਸਨ, ਉਹਨਾਂ ਨੂੰ ਕੁਝ ਜਰੂਰੀ ਹਿਦਾਇਤਾਂ ਅਤੇ ਦਵਾਈਆਂ ਲੈਣ ਦੀ ਸਲਾਹ ਦਿੱਤੀ ਗਈ। ਦੰਦਾਂ ਦੇ ਮਾਹਿਰ ਡਾਕਟਰ ਰਮਨ ਅਤੇ ਮੈਡਮ ਵੀਨਾ ਨੇ ਬੱਚਿਆਂ ਨੂੰ ਕੁਝ ਖਾਸ ਗੱਲਾਂ ਵੀ ਦੱਸੀਆਂ ਜਿਵੇਂ ਕਿ ਜਿਆਦਾ ਮਿੱਠੇ ਵਾਲੀਆਂ ਚੀਜਾਂ, ਠੰਡੀਆਂ ਚੀਜਾਂ ਨਾ ਖਾਣ ਦੀ ਸਲਾਹ ਦਿੱਤੀ। ਇਸ ਮੈਡੀਕਲ ਸਹੂਲਤ ਲਈ ਸਕੂਲ ਦੇ ਚੇਅਰਮੈਨ ਜਨਕ ਰਾਜ ਮੁੰਜਾਲ ਅਤੇ ਪ੍ਰਬੰਧਕ ਕਮੇਟੀ ( ਸ਼੍ਰੀਮਤੀ ਰਮਨੀਕ ਸ਼ਰਮਾਂ ਅਤੇ ਅੰਜਲੀ ਚਾਨਣਾ) ਅਤੇ ਪ੍ਰਿੰਸੀਪਲ ਸ਼੍ਰੀਮਤੀ ਸੰਜਨਾ ਨਾਰੰਗ ਨੇ ਵਿਸ਼ੇਸ਼ ਤੌਰ ਤੇ ਸਹਿਯੋਗ ਦਿੱਤਾ। ਇਸ ਚੈਕਅੱਪ ਦੌਰਾਨ ਬੱਚਿਆਂ ਨੇ ਗੰਭੀਰਤਾ ਦਿਖਾਉਂਦੇ ਹੋਏ ਡਾਕਚਰਾਂ ਦਾ ਪੂਨਰ ਸਹਿਯੋਗ ਕੀਤਾ। ਇਸ ਮੌਕੇ ਕੇ ਪ੍ਰਿੰਸੀਪਲ ਸੰਜਨਾਂ ਨਾਰੰਗ ਨੇ ਕਿਹਾ ਕਿ ਡਾਕਚਰਾਂ ਦੀ ਸਲਾਹ ਉਪਰ ਅਮਲ ਕਰਨ ਤੇ ਸਮੇਂ ਸਮੇਂ ਆਪਣਾ ਚੈਕਅੱਪ ਕਰਾਉਂਦੇ ਰਹਿਣ ਤੇ ਦਿਨ ਵਿੱਚ ਦੋ ਵਾਰ ਬੁਰਸ਼ ਕਰਨ ਅਤੇ ਅੱਖਾਂ ਦਾ ਸਫਾਈ ਕਰਦੇ ਰਹਿਣ ਲਈ ਕਿਹਾ। ਇਸ ਮੌਕੇ ਤੇ ਕਲਰਕ ਪਰਵੀਨ ਕੁਮਾਰ, ਬਲਵਿੰਦਰ ਸਿੰਘ ਡੀ.ਪੀ., ਤਰਸੇਮ ਸੰਧਾ ਅਤੇ ਸਮੂਹ ਸਟਾਫ ਹਾਜਰ ਸੀ।

No comments: