BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਾਦਲ ਦੇ ਸੰਗਤ ਦਰਸ਼ਨ ਪ੍ਰੋਗਰਾਮ ਤੇ ਹੋਏ ਖਰਚੇ ਅਤੇ ਚੈੱਕਾਂ ਸੰਬੰਧੀ ਪ੍ਰਸ਼ਾਸਨ ਨਹੀਂ ਦੇ ਰਿਹਾ ਕੋਈ ਜਾਣਕਾਰੀ

ਜੇਕਰ ਨਹੀਂ ਮਿਲੀ ਸੂਚਨਾ ਤਾਂ ਦੋਸ਼ੀ ਅਫਸਰਾਂ ਦੇ ਖਿਲਾਫ ਕਾਰਵਾਈ ਦੀ ਕਰਾਂਗਾ ਮੰਗ-ਐਡਵੋਕੇਟ ਨਵੀਨ ਜੈਰਥ
ਹੁਸ਼ਿਆਰਪੁਰ 12 ਅਕਤੂਬਰ (ਤਰਸੇਮ ਦੀਵਾਨਾ)- ਆਮ ਆਦਮੀ ਪਾਰਟੀ ਦੀ ਕੌਮੀ ਪਰਿਸ਼ਦ ਦੇ ਮੈਂਬਰ ਐਡਵੋਕੇਟ ਨਵੀਨ ਜੈਰਥ ਨੇ ਕਿਹਾ ਕਿ 09 ਅਗਸਤ 2016 ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜਿਹਾੜਾ ਦੋ ਦਿਨਾਂ ਦਾ ਸੰਗਤ ਦਰਸ਼ਨ ਪ੍ਰੋਗਰਾਮ ਹੁਸ਼ਿਆਰਪੁਰ ਵਿਖੇ ਕੀਤਾ ਗਿਆ ਸੀ ਉਸ ਉੱਤੇ ਹੋਏ ਖਰਚੇ ਸੰਬੰਧੀ ਉਹਨਾਂ ਵੱਲੋਂ ਆਰ.ਟੀ.ਆਈ. ਪਾ ਕੇ ਡੀ.ਸੀ. ਦਫਤਰ ਪਾਸੋਂ ਸੂਚਨਾ 20 ਅਗਸਤ ਨੂੰ ਮੰਗੀ ਸੀ। ਕਾਨੂੰਨ ਅਨੁਸਾਰ ਇਹ ਸੂਚਨਾ 30 ਦਿਨਾਂ ਦੇ ਅੰਦਰ ਅੰਦਰ ਦੇਣੀ ਜਰੂਰੀ ਹੁੰਦੀ ਹੈ ਪਰ ਬੜੇ ਦੁੱਖ ਅਤੇ ਹੈਰਾਨੀ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਵੱਲੋਂ ਸੂਚਨਾ ਮੰਗਣ ਦੇ 53 ਦਿਨ ਬੀਤ ਜਾਂਣ ਤੋਂ ਬਾਅਦ ਵੀ ਇਹ ਸੂਚਨਾ ਉਹਨਾਂ ਨੂੰ ਨਹੀਂ ਦਿੱਤੀ ਗਈ। ਜੈਰਥ ਨੇ ਦੱਸਿਆ ਕਿ ਉਹਨਾਂ ਨੇ ਮੁੱਖ ਰੂਪ ਵਿੱਚ ਸੰਗਤ ਦਰਸ਼ਨ ਤੇ ਹੋਏ ਖਰਚੇ ਅਤੇ ਮੁੱਖ ਮੰਤਰੀ ਵੱਲੋਂ ਵਿਕਾਸ ਵਾਸਤੇ ਵੱਖ ਵੱਖ ਵਿਭਾਗਾਂ ਨੂੰ ਦਿੱਤੇ ਗਏ ਚੈੱਕਾਂ ਸੰਬੰਧੀ ਜੋ ਜਰੂਰੀ ਸੂਚਨਾਵਾਂ ਮੰਗੀਆਂ ਸਨ, ਉਹ ਤਾਂ ਉਹਨਾਂ ਨੂੰ ਨਹੀਂ ਮਿਲੀਆਂ ਪਰ ਸਿਰਫ ਮੁੱਖ ਮੰਤਰੀ ਦੇ ਉਹਨਾਂ 2 ਦਿਨਾਂ ਦਾ ਹੁਸ਼ਿਆਰਪੁਰ ਦੌਰੇ ਸੰਬੰਧੀ ਸ਼ੈਡਿਊਲ ਭੇਜ ਕੇ ਹੀ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ ਗਈ। ਜੈਰਥ ਨੇ ਦੱੱਸਿਆ ਕਿ ਜਾਣਕਾਰੀ ਮੰਗਣ ਤੋਂ ਬਾਅਦ ਉਹਨਾਂ ਨੂੰ ਇੱਕ ਪੱਤਰ ਨੰਬਰ 157-ਏ, ਡੀ.ਸੀ. ਦਫਤਰ ਦੀ ਆਰ.ਟੀ.ਆਈ. ਸ਼ਾਖਾ ਵੱਲੋਂ 1 ਸਿਤੰਬਰ ਨੂੰ ਮਿਲਿਆ ਉਸ ਤੋਂ ਬਾਅਦ ਇੱਕ ਪੱਤਰ ਨੰਬਰ 12855 ਲੋਕ ਸੂਚਨਾ ਅਫਸਰ ਡੀ.ਸੀ. ਦਫਤਰ ਹੁਸ਼ਿਆਰਪੁਰ ਤੋਂ 6 ਸਿਤੰਬਰ ਨੂੰ ਮਿਲਿਆ। ਇਸ ਤੋਂ ਬਾਅਦ ਪੱਤਰ ਨੰਬਰ 3583 ਜਿਲਾ ਵਿਕਾਸ ਅਤੇ ਪੰਚਾਇਤ ਅਫਸਰ ਪਾਸੋਂ 12 ਸਿਤੰਬਰ ਨੂੰ ਮਿਲਿਆ। ਉਸ ਤੋਂ ਬਾਅਦ ਪੱਤਰ ਨੰਬਰ 2115 ਨਗਰ ਨਿਗਮ ਹੁਸ਼ਿਆਰਪੁਰ ਵੱਲੋਂ 15 ਸਿਤੰਬਰ ਨੂੰ ਮਿਲਿਆ ਅਤੇ ਅਖੀਰ ਵਿੱਚ ਇੱਕ ਚਿੱਠੀ ਨੰਬਰ 1208 ਲੋਕ ਸੂਚਨਾ ਅਫਸਰ ਡੀ.ਸੀ. ਦਫਤਰ ਹੁਸ਼ਿਆਰਪੁਰ ਵੱਲੋਂ 19 ਸਿਤੰਬਰ ਦਾ ਮਿਲਿਆ ਪਰ ਇਹਨਾਂ ਸਾਰੇ ਪੱਤਰਾਂ  ਵਿੱਚ ਮੁੱਖ ਮੰਤਰੀ ਦੇ ਦੌਰੇ ਦੇ ਸ਼ੈਡਿਊਲ ਤੋਂ ਸਿਵਾ ਹੋਰ ਕੋਈ ਜਾਣਕਾਰੀ ਨਹੀਂ ਸੀ।
ਜੈਰਥ ਨੇ ਕਿਹਾ ਕਿ ਇਹ ਸੂਚਨਾ ਉਹਨਾਂ ਨੇ ਆਪਣੇ ਨਿਜੀ ਹੱਕਾਂ ਵਾਸਤੇ ਨਾ ਮੰਗਦਿਆਂ ਸਧਾਰਣ ਜਨਤਾ ਦੇ ਹੱਕ ਵਿੱਚ ਮੰਗੀ ਸੀ। ਉਹਨਾਂ ਕਿਹਾ ਕਿ ਜੇਕਰ ਇਹ ਸੂਚਨਾ ਉਹਨਾਂ ਨੂੰ ਨਾ ਦਿੱਤੀ ਗਈ ਤਾਂ ਨਾ ਸਿਰਫ ਉਹ ਇਸ ਮਾਮਲੇ ਦੀ ਅਪੀਲ ਕਰਨਗੇ ਬਲਕਿ ਦੋਸ਼ੀ ਅਫਸਰਾਂ ਨੂੰ ਸਮੇਂ ਸਿਰ ਜਾਣਕਾਰੀ ਨਾ ਦੇਣ ਕਰਕੇ ਕਾਨੂੰਨ ਅਨੁਸਾਰ ਉਹਨਾਂ ਨੂੰ ਸਜਾ ਵੀ ਦੁਆਉਣ ਦੀ ਕੋਸ਼ਿਸ਼ ਕਰਨਗੇ।

No comments: