BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਿਨ੍ਹਾ ਪੁੱਛੇ ਫ਼ਲੈਕਸ ਵਿਚ ਨਾਂ ਛਾਪਣ ਤੇ ਇਤਰਾਜ਼-ਕਾ.ਲਹਿੰਬਰ ਰਾਮ

ਆਮ ਆਦਮੀ ਪਾਰਟੀ ਦਾ ਫ਼ਲੈਕਸ ਬੋਰਡ ਚ ਲੱਗੀ ਫੋਟੋ।
ਦੁਸਾਂਝ ਕਲਾਂ 27 ਅਕਤੂਬਰ (ਸੁਰਿੰਦਰ ਪਾਲ ਕੁੱਕੂ) ਸ੍ਰੀ ਲਹਿੰਬਰ ਰਾਮ ਪੁੱਤਰ ਲੱਛਮਣ ਰਾਮ ਵਾਸੀ ਦੁਸਾਂਝ ਕਲਾਂ ਨੇ ਦੱਸਿਆਂ ਕਿ ਮੈ ਸਥਾਨਕ ਸੀ.ਪੀ.ਆਈ ਬਰਾਂਚ ਦੁਸਾਂਝ ਕਲਾਂ ਦਾ ਸਕੱਤਰ ਹਾਂ। ਮੈਨੂੰ ਉਦੋ ਬੜੀ ਹਰਾਨੀ ਤੇ ਨਰਾਜਗੀ ਹੋਈ ਜਦੋ ਪਿੰਡ ਵਿਚ ਇਕ ਲੱਗੇ ਫ਼ਲੈਕਸ ਬੋਰਡ ਵਿਚ ਉਸ ਨੂੰ ਫ਼ਿਲੋਰ ਹਲਕੇ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ.ਸਰੂਪ ਸਿੰਘ ਕਡਿਆਣਾ ਦਾ ਸਮਰਥਕ ਦਿਖਾਇਆਂ ਗਿਆ ਹੈ।ਉਨ੍ਹਾ ਕਿਹਾ ਕਿ ਉਨ੍ਹਾ ਦਾ ਆਮ ਆਦਮੀ ਪਾਰਟੀ ਨਾਲ ਕੋਈ ਸਬੰਧ ਨਹੀ ਹੈ ਅਤੇ ਉਹ 1972 ਤੋਂ ਲਗਾਤਾਰ ਸੀ.ਪੀ.ਆਈ ਦੇ ਵਫ਼ਾਦਾਰ ਮੈਬਰ ਚਲੇ ਆ ਰਹੇ ਹਨ। ਪਤਾ ਨਹੀ ਕਿ ਕਿਵੇ ਕਿਸੇ ਨੇ ਉਸ ਦੀ ਫ਼ੋਟੋ ਖਿੱਚ ਕੇ ਇਸ ਦੀ ਦੁਰਵਰਤੋ ਕੀਤੀ ਹੈ। ਉਨ੍ਹਾ ਇਹ ਵੀ ਖੁਲਾਸਾ ਕੀਤਾ ਕਿ ਇਸ ਕਥਿਤ ਫ਼ਲੈਕਸ ਬੋਰਡ ਵਿਚ ਸ. ਸੁੱਚਾ ਸਿੰਘ ਛੋਟੋਪੁਰ ਦੀ ਫ਼ੋੇਟੋ ਵੀ ਸਜਾਈ ਗਈ ਹੈ। ਜਦ ਕਿ ਉਹ ਆਮ ਆਦਮੀ ਪਾਰਟੀ ਕਦੋ ਦੇ ਛੱਡ ਕੇ ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਬਣ ਚੁੱਕੇ ਹਨ। ਉਨ੍ਹਾ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਵਾਲਿਆਂ ਨੂੰ ਆਮ ਆਦਮੀਆਂ ਨੁੰ ਭੰਬਲਭੂਸੇ ਵਿਚ ਨਹੀ ਪਾਉਣਾ ਚਾਹੀਦਾ ਹਨ।

No comments: