BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁਰੂਹਰਸਹਾਏ ਜੀ.ਟੀ.ਬੀ ਸਕੂਲ ਵਿਖੇ ਸਾਇੰਸ ਮਾਡਲ ਪ੍ਰਦਰਸ਼ਨੀ ਅਤੇ ਸੱਭਿਆਚਾਰ ਮੇਲਾ ਕਰਵਾਇਆ

ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮੋਠਾਂ ਵਾਲਾ ਦਾ ਸਨਮਾਨ ਕਰਦੇ ਹੋਏ ਸਕੂਲ਼ ਪ੍ਰਿੰਸੀਪਲ ਪ੍ਰਤਾਪ ਸਿੰਘ ਵਿਰਕ ਅਤੇ ਹੋਰ
ਗੁਰੁਹਰਸਹਾਏ 28 ਅਕਤੂਬਰ (ਮਨਦੀਪ ਸਿੰਘ ਸੋਢੀ)- ਗੁਰੁ ਤੇਗ ਬਹਾਦਰ ਪਬਲਿਕ ਸਕੂਲ ਵਿੱਚ ਸ਼ਾਨਦਾਰ ਸਾਇੰਸ ਮਾਡਲ ਪ੍ਰਦਰਸ਼ਨੀ ਅਤੇ ਸੱਭਿਆਚਰਕ ਮੇਲਾ ਕਰਵਇਆ ਗਿਆ , ਜਿਸ ਵਿਚ ਰਾਜੇਸ਼ ਮਹਿਤਾ ਜਿਲਾ ਸਾਇੰਸ ਸੁਪਰਵਾੲਜਿਰ ਅਤੇ ਉਹਨਾ ਦੇ ਨਾਲ ਸ਼੍ਰੀ ਅਨਮਦੀਪ ਸ਼ਰਮਾ ,ਸੁਧੀਰ ਸ਼ਰਮਾ , ਕਪਿਲ ਕੁਮਾਰ ,ਅਤੇ ਉਮੇਸ਼ ਕੁਮਾਰ ਮੈਡਮ ਰਿੰਕਲ ਮੁੰਜਾਲ ਸਿੱਖਿਆ ਵਿਭਾਗ ਪੰਜਾਬ ਵੱਲੋ ਸ਼ਾਮਿਲ ਹੋਏ । ਇਸ ਪ੍ਰਦਰਸ਼ਨੀ ਵਿਚ ਸਿਟੀ ਹਾਰਟ ਸਕੂਲ ਮਮਦੋਟ ਦੇ ਬੱਚਿਆਂ ਅਤੇ ਕਿੰਡਰਗਾਰਡਨ ਸਕੂਲ ਮੱਖੂ ਦੇ ਬੱਚਿਆ ਨੇ ਭਾਗ ਲਿਆ । ਜੀ.ਟੀ ਬੀ ਪਬਿਲਕ ਸਕੂਲ ਦੇ ਪ੍ਰਿੰਸੀਪਲ ਸ. ਪ੍ਰਤਾਪ ਸਿੰਘ ਵਿਰਕ , ਵਾਇਸ ਪ੍ਰਿੰਸੀਪਲ ਸ਼ਾਮ ਲਾਲ ਗੱਖੜ ਨੇ ਵਿਸ਼ੇਸ਼ ਤੋਰ ਤੇ ਸ਼ਮੂਲੀਅਤ ਕੀਤੀ ਇਸ ਮੋਕੇ ਤੇ ਸਕੂਲੀ ਬੱਚਿਆ ਵਲੋ ਸਾਇੰਸ  ਵਿਸ਼ੇ ਨਾਲ ਸਬੰਧਿਤ ਅਤੇ ਸੱਭਿਆਚਾਰਕ ਵਿਰਸੇ ਸਬੰਧੀ ਪ੍ਰਦਰਸ਼ਨੀ ਲਗਾਈ ਗਈ ਸਾਇੰਸ ਪ੍ਰਦਰਸ਼ਨੀ ਵਿਚ ਬੱਚਿਆ ਵਲੋ ਤਿਆਰ  ਮਾਡਲ  , ਵਿਗਿਆਨਿਕ ਕਾਢਾ ਤੋ ਇਲਾਵਾ ਪੰਜਾਬੀ ਸੱਭਿਆਚਾਰਕ ਨਾਲ ਜੁੜੀਆ ਆਇਟਮਾ ਚਰਖਾ, ਚਾਟੀ , ਮਧਾਣੀ ਤੇ ਪੰਜਾਬੀ ਪਹਿਰਾਵੇ ਦਾ ਆਯੋਜਨ ਕੀਤਾ ਗਿਆ । ਜਿਨ੍ਹਾ ਦੀਆ ਸਕੂਲ ਵਿਚ ਵੱਖ ਵੱਖ ਜਗ੍ਹਾ 'ਤੇ ਪ੍ਰਦਰਸ਼ਨੀ ਲਗਾਈਆ ਗਈਆ । ਇਸ ਮੋਕੇ ਬੱਚਿਆ ਵੱਲੋ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ।ਪ੍ਰਦਰਸ਼ਨੀ ਸਬੰਧੀ ਦਰਸ਼ਨ ਸਿੰਘ ਮੋਠਾਂ ਵਾਲਾ  ਮੈਂਬਰ ਐੱਸ. ਜੀ. ਪੀ. ਸੀ. ਨੇ ਸਕੂਲੀ ਬੱਚਿਆ ਵੱਲੋ ਲਗਾੲਅਿਾ ਗਈਆਂ ਵੱਖੋ ਵੱਖ ਪ੍ਰਦਰਸ਼ਨੀਆਂ ਦੀ ਜਾਣਕਾਰੀ ਹਾਸਿਲ ਕੀਤੀ ਤੇ ਬੱਚਿਆਂ ਵੱਲੋ ਲਾਈਆਂ ਪ੍ਰਦਰਸ਼ਨੀਆਂ ਦੀ  ਸ਼ਲਾਘਾ ਕਰਦੇ ਹੋਏ ੳਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿਚ ਨੋਜਵਾਨ ਆਪਣੇ ਪੰਜਾਬੀ ਸੱਭਿਆਚਾਰਕ  ਨੂੰ ਭੁੱਲ ਗਏ ਹਨ । ਇਸ ਤਰ੍ਹਾਂ ਸਾਇੰਸ  ਵਿਸ਼ੇ ਨਾਲ ਸਬੰਧਿਤ ਲਗਾਇਆ ਗਈਆ ਪ੍ਰਦਰਸ਼ਨੀਆ ਨਾਲ ਸਕੂਲੀ ਬੱਚਿਆ ਦੇ ਗਿਆਨ ਵਿਚ ਵਾਧਾ ਹੁੰਦਾ ਹੈ।
ਇਸ ਮੋਕੇ ਪਿਛਲੇ ਸਾਲ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਵੱਲੋ ਲਈ ਗਈ ਧਾਂਰਮਿਕ ਪ੍ਰੀਖਿਆ ਵਿੱਚ ਵੱਖ ਵੱਖ ਪੁਜੀਸ਼ਨਾ ਹਾਸਲ ਕਰਨ ਵਾਲੇ ਵਿਦਿਆਂਰਥੀਆਂ ਨੂੰ ਵਿਸ਼ੇਸ਼ ਤੋਰ ਤੇ ਪਹੁੰਚੇ ਮੈਂਬਰ ਸ਼੍ਰੋਮਣੀ ਕਮੇਟੀ ਮੈਂਬਰ ਮੋਠਾਂ ਵਾਲਾ ਵੱਲੋ ਸਰਟੀਫਿਕੇਟ ਦੇ ਯਾਦਗਾਰੀ ਚਿੰਨ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਆਖਿਰ ਵਿਚ ਬੱਚਿਆ ,ਮਾਪਿਆ ਅਤੇ ਸਕੂਲ ਸਟਾਫ ਨੂੰ ਵਧਾਈ ਦਿੱਤੀ ਅਤੇੇ ਚੰਗੀ ਪੇਸ਼ਕਾਰੀ ਲਈ ਵਿਦਿਆਰਥੀਆ ਨੁੰ ਇਨਾਮ ਤਕਸੀਮ ਕੀਤੇ । ਇਸ ਮੋਕੇ ਸਕੂਲ ਮੈਨੇਜਮੈਂਟ ਵੱਲੋ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਦਰਸ਼ਨ ਸਿੰਘ ਮੋਠਾਂ ਵਾਲਾ ਤੇ ਬਲਵਿੰਦਰ ਸਿੰਘ ਕਲਸੀ ਜਿਲਾ ਮੀਤ ਪ੍ਰਧਾਨ ਸ਼੍ਰੋ.ਅ.ਬਾਦਲ ਦਾ ਵਿਸ਼ੇਸ਼ ਸਨਮਾਨ ਕੀਤਾ। ਸਲਵਿੰਦਰ ਕੋਰ,ਰਾਣਾ ਸਿਂੰਘ ,ਦੀਪਕ ਕੁਮਾਰ, ਨਰਿੰਦਰ ਕੁਮਾਰ, ਕਰਮਜੀਤ ਸਿੰਘ, ਲਖਵਿੰਦਰ ਸ਼ਰਮਾ ਆਦਿ ਸਮੇਤ ਸਮੂਹ ਸਕੂਲ ਸਟਾਫ ਹਾਜਰ ਰਹੇ।

No comments: