BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਕਾਰੀ ਹਾਈ ਸਕੂਲ ਸ਼ੇਖੂਪੁਰ ਕਪੂਰਥਲਾ ਵਿਖੇ ਦੀਵਾਲੀ ਮਨਾਈ ਗਈ

ਕਪੂਰਥਲਾ 29 ਅਕਤੂਬਰ (ਬਿਊਰੋ)- ਆਵਾਜ਼ ਤੇ ਪ੍ਰਦੂਸ਼ਣ ਰਹਿਤ ਗ੍ਰੀਨ ਦੀਵਾਲੀ ਦੇ ਸੰਦੇਸ਼ ਨੂੰ ਲੈਕੇ ਸਥਾਨਕ ਸਰਕਾਰੀ ਹਾਈ ਸਕੂਲ ਸ਼ੇਖੂਪੁਰ ਕਪੂਰਥਲਾ ਵਿਖੇ ਸ਼੍ਰੀ ਬਲਕਾਰ ਸਿੰਘ ਮੁੱਖ-ਅਧਿਆਪਕ ਦੀ ਯੋਗ ਅਗਵਾਈ ਹੇਠ ਦੀਵਾਲੀ ਮਨਾਈ ਗਈ। ਜਿਸ ਵਿਚ ਸਕੂਲ ਦੇ ਬੱਚਿਆਂ ਵਲੋ ਆਪਣੇ ਕਲਾਸ ਰੂਮਾਂ ਵਿਚ ਰੰਗਾਂ ਦੁਆਰਾਂ  ਤਿਆਰ ਕੀਤੀ ਰੰਗੋਲੀ ਅਤੇ ਖੁਸ਼ੀ ਦਾ ਪ੍ਰਤੀਕ ਦੀਵਾਲੀ ਦੇ ਤਿਉਹਾਰ ਸਬੰਧੀ ਸੁੰਦਰ ਚਾਰਟਾਂ ਰਾਹੀਂ ਸਜਾਵਟ ਕੀਤੀ ਗਈ।  ਇਸ ਮੋਕੇ ਤੇ' ਸ਼੍ਰੀ ਬਲਕਾਰ ਸਿੰਘ ਮੁੱਖ-ਅਧਿਆਪਕ ਨੇ ਕਿਹਾ ਕਿ ਦਿਨ-ਬ-ਦਿਨ ਦੂਸਿਤ ਹੋ ਰਹੇ ਵਾਤਾਵਰਣ ਪ੍ਰਤੀ ਗੰਭੀਰਤਾ ਨਾਲ ਧਿਆਨ ਦਿੰਦਿਆ ਸਾਨੂੰ ਪਟਾਕੇ ਨਹੀ ਚਲਉਣੇ ਚਾਹੀਦੇ ਹਨ ਸਗੋ ਵਾਤਾਵਰਣ ਦੀ ਸ਼ੁਧਤਾਂ ਲਈ ਰੁੱਖ ਲਾਉਣੇ ਬਹੁਤ ਜਰੂਰੀ ਹਨ।ਇਸ ਮੋਕੇ ਤੇ' ਸ਼੍ਰੀ ਕੁਲਵਿੰਦਰ ਕੈਰੋਂ ਡੀ.ਆਰ.ਪੀ (ਰਮਸਅ) ਤੇ ਜ਼ਿਲਾ ਕੋਆਰਡੀਨੇਟਰ ਮਿਡ ਡੇ ਮੀਲ (ਅਪੱਰ ਪ੍ਰਾਇਮਰੀ) ਕਪੂਰਥਲਾ ਨੇ ਕਿਹਾ ਕਿ ਅੱਜ ਦੇ ਸਮੂਹ ਦੇਸ਼ ਨਿਵਾਸੀਆ ਵਲੋ ਕਰੋੜਾਂ ਰੁਪਿਆਂ ਦੇ ਪਟਾਕੇ ਚਲਾ ਕੇ ਧੰਨ ਦੀ ਬਰਬਾਦੀ ਕੀਤੀ ਜਾਂਦੀ ਹੈ ਜੇ ਮਨੁੱਖ ਆਪਣੇ ਫਰਜਾਂ ਨੂੰ ਸਮੱਝੇ ਤਾਂ ਹਰ ਲੋੜਵੰਦ ਇੰਨਸਾਨ ਦੇ ਘਰ ਰੋਸ਼ਨੀ ਕੀਤੀ ਜਾ ਸਕਦੀ ਹੈ।ਉਨਾਂ ਇਸ ਰੋਸ਼ਨੀ ਦੇ ਤਿਉਹਾਰ ਤੇ ਬੱਚਿਆਂ ਨੂੰ ਸਿੱਖਿਆ ਦੇ ਗਿਆਨ ਰਾਹੀਂ ਆਪਣੇ ਜੀਵਨ ਨੂੰ ਰੋਸ਼ਨ ਕਰਨ ਲਈ ਪ੍ਰਰਿਤ ਕੀਤਾ।  ਇਸ ਮੋਕੇ 'ਤੇ ਡਾ: ਦੀਪਕ ਆਨੰਦ ਸ਼੍ਰੀ ਪਰਮਜੀਤ ਸਿੰਘ ,ਸ਼੍ਰੀਮਤੀ ਸਤਿੰਦਰ ਕੋਰ, ਸ਼੍ਰੀਮਤੀ ਅਰਪਿੰਦਰ ਕੋਰ, ਸ਼੍ਰੀ ਬੀਰ ਮੋਹਣ, ਸ਼੍ਰੀਮਤੀ ਪਰਮਜੀਤ ਕੋਰ ਪੀ.ਟੀ.ਆਈ, ਸ਼੍ਰੀਮਤੀ ਵਿਸ਼ਾਲਦੀਪ ਕੋਰ, ਸ਼੍ਰੀਮਤੀ ਰਵਿੰਦਰ ਬਾਸੀ, ਸ਼੍ਰੀਮਤੀ ਪਰਮਜੀਤ ਕੋਰ, ਸ਼੍ਰੀਮਤੀ ਮਨਜੀਤ ਕੋਰ ਅਤੇ ਸ਼੍ਰੀਮਤੀ ਰੇਣੂ ਬਾਲਾ,ਸ਼ੀ੍ਰਮਤੀ ਗਗਨਦੀਪ ਕੋਰ, ਮਿਸ ਨਵਜੋਤ ਕੋਰ ਅਤੇ ਮਿਸ ਮਨਜੋਤ ਕੋਰ  ਸ਼ਾਮਲ ਹੋਏ।

No comments: