BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਦੀ ਦੀ ਪਹਿਲੀ ਧੂੰਦ ਨੇ ਲਈ 1 ਔਰਤ ਅਤੇ ਇਕ ਵਿਅਕਤੀ ਦੀ ਜਾਣ

ਟੱਕਰ ਨਾਲ ਹੋਈ ਦੁਰਘਟਨਾ ਨਾਲ ਦੇ ਦ੍ਰਿਸ਼
ਗੁਰੂਹਰਸਹਾਏ 2 ਨਵੰਬਰ (ਮਨਦੀਪ ਸਿੰਘ ਸੋਢੀ)- ਸਰਦੀ ਦੇ ਮੌਸਮ ਦੀ ਆਮਦ ਦੇ ਨਾਲ ਹੀ ਦੁਰਘਟਨਾਵਾਂ ਦੀ ਸਿਲਸਿਲਾ ਵੀ ਚਾਲੂ ਹੋ ਗਿਆ ਹੈ । ਜਿਸ ਦੇ ਚਲਦਿਆਂ ਸਰਦੀ ਮੌਸਮ ਦੀ ਪਹਿਲੀ ਧੂੰਦ ਅਤੇ ਖੇਤਾਂ ਵਿੱਚ ਲੱਗੀ ਨਾੜ ਦੀ ਅੱਗ ਦੇ ਧੂੰਏ ਨੇ ਮਿਲ ਕੇ ਅੱਜ 1 ਔਰਤਾਂ ਤੇ ਇਕ ਵਿਅਕਤੀ ਦੀ ਜਾਣ ਲੈ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜਪੁਰ-ਫਾਜਿਲਕਾ ਰੋਡ ਤੇ ਪੈਂਦੇ ਪਿੰਡ ਸੈਦੇ ਕੇ ਮੋਹਨ ਦੇ ਨੇੜੇ ਇਕ ਟਰੱਕ ਜਿਸ ਦਾ ਨੰਬਰ ਆਰ.ਜੇ 31 ਜੀ 3606 ਵਿੱਚ ਪਲਟੀਨਾ ਮੋਟਰਸਾਇਕਲ ਜਿਸ ਦਾ ਨੰਬਰ ਪੀ.ਬੀ.05.ਡੀ.6799 ਜਾ ਟਕਰਾਇਆ। ਜਿਸ ਨਾਲ ਮੌਕੇ ਤੇ 1 ਔਰਤਾਂ ਅਤੇ ਇਕ ਵਿਅਕਤੀ ਦੀ ਮੌਤ ਹੋ ਤੇ ਇਕ ਔਰਤ ਗੰਭੀਰ ਰੂਪ ਵਿੱਚ ਜਖਮੀ ਹੋ ਗਈ । ਜਿਹਨਾਂ ਦਾ ਨਾਮ ਮਹਿੰਦਰ ਸਿੰਘ 40 ਵਾਸੀ ਅਹਿਮਦ ਢੰਡੀ ਅਤੇ , ਸੰਤੋ ਰਾਣੀ 36 ਸਾਲ ਤੇ ਸੋਨੀਆ ਰਾਣੀ 35 ਸਾਲ ਵਾਸੀ ਮੋਹਨ ਕੇ ਹਿਠਾੜ ਸੀ। ਇਥੇ ਇਹ ਦੇਖਣ ਨੂੰ ਮਿਲਦਾ ਹੈ ਕਿ ਮਾਨਯੋਗ ਡੀ.ਸੀ ਦੇ ਹੁਕਮਾਂ ਅਨੁਸਾਰ ਕਿਸੇ ਵੀ ਜਗਾਂ ਤੇ ਖੇਤਾਂ ਵਿੱਚ ਬਚੇ ਨਾੜ ਨੂੰ ਅੱਗ ਲਗਾਉਣ ਤੇ ਮਨਾਹੀ ਹੈ ਅਤੇ ਇਹਨਾਂ ਹਿਦਾਇਤਾਂ ਦੀ ਸ਼ਰੇਆਮ ਧੱਜੀਆ ਉਡਾਈਆਂ ਦਾ ਰਹੀਆਂ ਹਨ। ਦੀਵਾਲੀ ਦੇ ਬਾਅਦ ਦੇ ਮੌਸਮ ਨੂੰ ਦੇਖਇਏ ਤਾਂ ਦੀਵਾਲੀ ਤੋਂ ਬਾਅਦ ਹੋਏ ਪ੍ਰਦੂਸ਼ਣ ਨੇ ਤੇ ਦੀਵਾਲੀ ਦੀ ਆੜ ਵਿੱਚ ਕਿਸਾਨਾਂ ਵੱਲੋ ਲਗਾਈ ਗਈ ਨਾੜ ਦੀ ਅੱਗ ਨੇ ਅਸਮਾਨ ਵਿੱਚ ਤਬਾਹੀ ਦੇ ਅਸਾਰ ਬਣਾ ਦਿੱਤੇ ਹਨ। ਇਸ ਲਈ ਪ੍ਰਸ਼ਾਸ਼ਨ ਵੱਲੋ ਦਿੱਤੇ ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ। ਪ੍ਰਸ਼ਾਸ਼ਨ ਨੂੰ ਇਹਨਾਂ ਹਿਦਾਇਤਾਂ ਨੂੰ ਲਾਗੂ ਕਰਨ ਦੇ ਨਾਲ ਨਾਲ ਉਲੰਘਣਾ ਕਰਨ ਵਾਲਿਆਂ ਨੂੰ ਬਣਦੀ ਸਜਾ ਦੇਣੀ ਚਾਹੀਦੀ ਹੈ। ਕਿਊਕਿ ਨਾੜ ਨੂੰ ਅੱਗ ਲਗਾਉਣ ਨਾਲ ਪੈਦਾ ਹੋਏ ਧੂੰਏ ਨਾਲ ਜੀ.ਟੀ ਰੋਡਾਂ ਤੇ ਬਹੁਤ ਵੱਡੇ ਵੱਡੇ ਹਾਦਸੇ ਹੋਣ ਦੇ ਅਸਾਰ ਬਣੇ ਰਹਿੰਦੇ ਹਨ। ਮੌਕੇ ਤੇ ਪਹੁੰਚ ਗੁਰੂਹਰਸਹਾਏ ਦੇ ਪੁਲਿਸ ਨੇ ਜਾਇਜਾ ਲਿਆ ਅਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ। ਜਖਮੀ ਔਰਤ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਦਾਖਲ ਕਰ ਦਿੱਤਾ ਗਿਆ ਹੈ।

No comments: