BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

1984 ਦੇ ਸਿੱਖ ਕਤਲੇਆਮ 'ਚ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ-ਅਕਾਲ ਖਾਲਸਾ ਦਲ

ਰਮਦਾਸ 4 ਨਵੰਬਰ (ਸਾਹਿਬ ਖੋਖਰ)- 1984 ਦੇ ਭਾਰਤ 'ਚ ਨਵੰਬਰ  ਮਹੀਨੇ ਕੀਤੇ ਸਿੱਖ ਕਤਲੇਆਮ ਨੂੰ ਯਾਦ ਕਰਦਿਆਂ  ਅਕਾਲ ਖਾਲਸਾ ਦਲ ਵੱਲੋਂ ਨਵੰਬਰ 1984  ਦੇ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਸਮਾਗਮ ਕੀਤਾ ਗਿਆ।ਜੋ ਨਵੰਬਰ 1984  ਨੂੰ ਹਿੰਦੋਸਤਾਨ ਦੀ ਜਾਲਮ ਸਰਕਾਰ ਦੀ ਸ਼ਹਿ ਤੇ ਦਿੱਲੀ ਤੇ ਭਾਰਤ ਦੇ ਹੋਰ ਸੂਬਿਆਂ ਵਿੱਚ ਰਹਿ ਰਹੇ ਸਿੱਖਾਂ ਦਾ ਗਿਣੀ-ਮਿਥੀ ਸਾਜਿਸ਼ ਤਹਿਤ ਵੱਡੀ ਪੱਧਰ ਤੇ ਕਤਲੇਆਮ ਕੀਤਾ ਗਿਆ ਸੀ। ਤਿੰਨ ਦਿਨ ਲਗਾਤਾਰ ਦਿੱਲੀ ਦੇ ਸਿੱਖਾਂ ਨੂੰ ਫਿਰਕੂ ਸੋਚ ਵਾਲੇ ਹਿੰਦੂਆਂ ਵੱਲੋਂ ਕੋਹ ਕੋਹ ਕੇ ਮਾਰਿਆ ਗਿਆ। ਧੀਆਂ ਭੈਣਾਂ ਦੀ ਬੇਪਤੀ ਕੀਤੀ ਗੲੀ, ਬਜੁਰਗਾਂ,ਬੱਚਿਆਂ ਤੇ ਨੌਜੁਆਨਾਂ ਨੂੰ ਗਲਾਂ ਵਿੱਚ ਟਾੲਿਰ ਪਾ ਕੇ ਜਿਓਂਦੇ ਸਾੜਿਆ ਗਿਆ ਸੀ। ਦਿੱਲੀ ਸਿੱਖ ਕਤਲੇਆਮ ਦੇ ੲਿਹਨਾਂ ਸ਼ਹੀਦ ਸਿੱਖਾਂ ਦੀ ਯਾਦ ਵਿੱਚ ਗੁਰਦੁਆਰਾ ਸਮਾਧ ਬਾਬਾ ਖੇੜਾ ਸਿੰਘ ਜੀ ਰਮਦਾਸ ਤਹਿ: ਅਜਨਾਲਾ ਜਿਲ੍ਹਾ ਅੰਮ੍ਰੀਤਸਰ ਸਾਹਿਬ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋੲੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕੀਤੀ ਗੲੀ ਅਤੇ ਪਾਵਨ ਹੁਕਮਨਾਮਾਂ ਸਾਹਿਬ ੳੁਪਰੰਤ ਪੰਥਕ ਵੀਚਾਰਾਂ ਕੀਤੀਆਂ ਗਈਆਂ।ਅੱਜ ਦੇ ੲਿਸ ਅਰਦਾਸ ਸਮਾਗਮ ਵਿੱਚ ਅਕਾਲ ਖਾਲਸਾ ਦਲ ਦੇ ਪ੍ਰਧਾਨ ਭਾੲੀ ਗੁਰਪ੍ਰੀਤ ਸਿੰਘ ਖਾਲਸਾ,ਭਾੲੀ ਸੁਰਿੰਦਰਪਾਲ ਸਿੰਘ ਤਾਲਬਪੁਰਾ,ਭਾੲੀ ਬਲਬੀਰ ਸਿੰਘ ਅੰਮ੍ਰੀਤਸਰ ਸਾਹਿਬ ਤੋਂ ੲਿਲਾਵਾ ਭਾੲੀ ਨਰਿੰਦਰ ਸਿਘ ਸ਼ਹਿਜ਼ਾਦਾਂ,ਭਾੲੀ ਸ਼ਾਮ ਸਿੰਘ ਜੱਟਾਂ,ਭਾੲੀ ਮਹਿੰਦਰ ਸਿੰਘ ਜੱਟਾਂ,ਭਾੲੀ ਦਲਜੀਤ ਸਿੰਘ ਨਿੱਸੋਕੇ,ਭਾੲੀ ਅਮਰ ਸਿੰਘ ਬਾੳੁਲੀ ਰਮਦਾਸ,ਭਾੲੀ ਗੁਰਲਾਲ ਸਿੰਘ ਸ਼ਹਿਜ਼ਾਦਾ,ਭਾੲੀ ਕਸ਼ਮੀਰ ਸਿੰਘ ਨੰਗਲ ਸੋਹਲ,ਭਾੲੀ ਰਣਜੀਤ ਸਿੰਘ ਪੰਜਬੜ (ਸਿੱਖ ੲੇਕਤਾ ਦਲ),ਭਾੲੀ ਖਜ਼ਾਨ ਸਿੰਘ ਸ਼ਹੂਰਾ,ਭਾੲੀ ਜੋਗਿੰਦਰ ਸਿੰਘ ਧਾਰੀਵਾਲ ਕਲੇਰ,ਭਾੲੀ ਸੁਖਰਾਜ ਸਿੰਘ ਕੰਧੋਵਾਲੀ,ਭਾੲੀ ਖਜਾਨ ਸਿੰਘ ਰਮਦਾਸ,ਭਾੲੀ ਸੁਰਜੀਤ ਸਿੰਘ ਮਾਛੀਵਾਹਲਾ ਸਮੇਤ ੲਿਲਾਕੇ ਦੇ ਕੲੀ ਪੰਥ ਦਰਦੀ ਸਿੱਖ ਹਾਜ਼ਰ ਸਨ।

No comments: