BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਿੰਦੂ ਕੰਨਿਆ ਕਾਲਜ ਵਿੱਖੇ 26ਵੀਂ ਕਨਵੋਕੇਸ਼ਨ 9 ਨਵੰਬਰ ਨੂੰ

ਜਲੰਧਰ 2 ਨਵੰਬਰ (ਜਸਵਿੰਦਰ ਆਜ਼ਾਦ)- ਸੈਸ਼ਨ 2012-2013 ਅਤੇ ਸੈਸ਼ਨ 2013-2014 ਦੀਆਂ ਵਿਦਿਆਰਥਣਾਂ ਨੂੰ ਡਿਗਰੀ ਦੇਣ ਲਈ 26ਵੀਂ ਕਨਵੋਕੇਸ਼ਨ ਦਾ ਆਯੋਜਨ ਨੌਂ ਨਵੰਬਰ ਨੂੰ ਕੀਤਾ ਜਾ ਰਿਹਾ ਹੈ ਜਿਸ ਵਿੱਚ ਹਿੰਦੂ ਯੂਨੀਵਰਸਿਟੀ ਆਫ ਅਮਰੀਕਾ ਦੇ ਚੇਅਰਮੈਨ ਸ਼੍ਰੀ ਬ੍ਰਹਮ ਰਤਨ ਅਗੱਰਵਾਲ ਡਿਗਰੀਆਂ ਵੰਡਣਗੇ। ਇਸ ਮੌਕੇ ਯੂਜੀਸੀ ਦੇ ਮੈਂਬਰ ਪ੍ਰੋਫੈਸਰ ਇੰਦਰ ਮੋਹਨ ਕਪਾਹੀ ਅਤੇ ਨਵੀ ਦਿੱਲੀ ਵਿਖੇ ਕੰਮ ਕਰ ਰਹੀ ਸੰਸਥਾ ਸੰਕਲਪ ਦੇ ਫਾਉਂਡਰ ਸ਼੍ਰੀ ਸੰਤੋਸ਼ ਤਨੇਜਾ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜਰ ਹੋਣਗੇ। ਇਹ ਜਾਣਕਾਰੀ ਦਿੰਦਿਆ ਕਾਲਜ ਦੀ ਪਿ੍ਰੰਸੀਪਲ ਡਾ. ਅਰਚਨਾ ਗਰਗ ਨੇ ਦੱਸਿਆ ਕਿ ਕੰਨਵੋਕੇਸ਼ਨ ਵਿੱਚ ਸ਼ਾਮਿਲ ਹੋਣ ਲਈ ਸਾਰੀਆਂ ਵਿਦਆਰਥਣਾਂ ਨੂੰ ਸੱਦਾ ਪੱਤਰ ਭੇਜੇ ਜਾ ਚੁਕੇ ਹਨ ਅਤੇ ਕਨਵੋਕੇਸ਼ਨ ਦੀ ਰਿਹਰਸਲ ਮਿਤੀ 8 ਨਵੰਬਰ ਨੂੰ ਹੋਏਗੀ ਜਿਸ ਵਿੱਚ ਸਾਰੇ ਡਿਗਰੀ ਲੈਣ ਵਾਲਿਆਂ ਦਾ ਭਾਗ ਲੈਣਾ ਜਰੂਰੀ ਹੈ।ਇਸ ਮੌਕੇ ਵੱਖ ਵੱਖ ਖੇਤਰਾਂ ਵਿੱਚ ਮਲ੍ਹਾਂ ਮਾਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਵੀ ਕੀਤਾ ਜਾਏਗਾ।

No comments: