BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

500 ਤੇ 1000 ਦੇ ਨੋਟ ਬੰਦ ਹੋਣ ਕਾਰਨ ਲੋਕਾਂ ਨੂੰ ਝੱਲਣੀ ਪਈ ਪ੍ਰੇਸ਼ਾਨੀ

500 ਅਤੇ 1000 ਰੁ. ਦੇ ਨੋਟ ਜਮ੍ਹਾ ਕਰਾੳੇਣ ਅਏ ਵਾਰੀ ਦੀ ਅਡੀਕ ਵਿਚ ਕਾਉੇਟਰ ਅੱਗੇ ਖੜੇ ਲੋਕ
ਦੁਸਾਂਝ ਕਲਾਂ 10 ਨਵੰਬਰ (ਸੁਰਿੰਦਰ ਪਾਲ ਕੁੱਕੂ) ਮੋਦੀ ਸਰਕਾਰ ਵਲੋ ਕਾਲੇ ਧੰਨ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ਼ ਕੀਤੇ ਗਏ ਸਰਜੀਕਲ ਸਟਰਾਇਕ ਦਾ ਦੇਸ਼ ਦੀ ਆਰਥਵਿਸਵਾਂ ਤੇ ਦੂਰਗਾਮੀ ਅਸਰ ਪਵੇਗਾ। ਸ਼੍ਰੀ ਮੋਦੀ ਦਾ ਇਹ ਕਦਮ ਭਾਰਤ ਦੀ ਛਵੀ ਦੁਨੀਆਂ ਵਿਚ ਇਕ ਪਾਰਦਸ਼ੀ ਅਰਥ ਵਿਵਸ਼ਥਾ ਦੇ ਤੋਰ ਤੇ ਸਥਾਪਿਤ ਕਰੇਗਾ ਤੇ ਨਾਲ ਹੀ ਦੇਸ਼ ਵਿਚ ਕਈ ਉਤਪਾਦਾ ਦੀਆਂ ਕੀਮਤਾ ਨੂੰ ਵੀ ਘੱਟ ਕਰਨ ਵਿਚ ਮਦਦ ਕਰੇਗਾ। ਇਸ ਸਮੇਂ ਐਨ.ਆਰ.ਆਈ. ਹਰਬਲਾਸ ਦੁਸਾਂਝ ਨੇ ਕਿਹਾ ਕਿ ਮੋਦੀ ਦਾ ਇਹ ਕਦਮ ਭ੍ਰਿਸ਼ਟਾਚਾਰ ਦਾ ਗੜ੍ਹ ਬਣੇ ਉਦਯੋਗ ਮਸਲਨ ਰਿਅਲ ਅਸਟੇਟ ਅਤੇ ਸਰਾਫ਼ਾ ਬਜਾਰ ਵਿਚ ਵੱਡੇ ਸੁਧਾਰ ਦਾ ਏਜੰਡਾ ਤੈਅ ਕਰੇਗਾ। ਸਰਕਾਰ ਦੇ ਲਈ ਮਹਿਗਾਈ ਘੱਟ ਕਰਨ ਵਿਚ ਵੀ ਸਹਾਈ ਹੋਵੇਗਾ ।ਉਨ੍ਹਾ ਨੇ ਕਿਹਾ ਕਿ ਦੇਸ਼ ਦੇ ਕੁਝ ਦੁਸ਼ਮਣ ਲੋਕਾਂ ਵਲਂੋ ਨਕਲੀ ਕਰੰਸੀ ਛਾਪਕੇ ਭਾਰਤੀ ਅਰਥਵਿਵਸਥਾਂ ਦੇ ਸਾਹਮਣੇ ਮੁਕਿਸ਼ਲਾਂ ਖੜੀਆਂ ਕੀਤੀਆ ਜਾ ਰਹੀਆਂ ਹਨ।ਉਨ੍ਹਾ ਨੂੰ ਮੂੰਹ ਦੀ ਖਾਣੀ ਪਵੇਗੀ ਮੋਦੀ ਦਾ ਇਹ ਆਜਾਂਦੀ ਤੋ ਬਾਅਦ ਸਭ ਤੋ ਵੱਡਾ ਸੁਧਾਰਵਾਦੀ ਕਦਮ ਹੋਵੇਗਾ। ਜਦੋ ਇਸ ਸਬੰਧੀ ਸਾਡੇ ਪੱਤਰਕਾਰ ਨੇ ਦੁਸਾਂਝ ਕਲਾਂ ਇਲਾਕੇ ਦੀਆਂ ਬੈਂਕਾਂ ਅਤੇ ਡਾਕ ਘਰਾਂ ਦਾ ਦੌਰਾ ਕੀਤਾ ਤਾ ਦੇਖਿਆਂ ਕਿ ਕਾਉਟਰਾਂ ਅੱਗੇ ਲੰਬੀਆਂ-ਲੰਬੀਆਂ ਕਿਤਾਰਾਂ ਲੱਗੀਆ ਹੋਇਆਂ ਸਨ। ਮੌਕੇ ਤੇ ਹਾਜ਼ਰ ਲੋਕਾਂ ਨੇ ਦੱਸਿਆਂ ਕਿ ਮੋਦੀ ਸਰਕਾਰ ਵਲੋ ਇਕ ਦਮ ਕਰੰਸੀ ਬੰਦ ਕਰਨ ਨਾਲ ਸਾਨੂੰ ਭਾਰੀ ਮੁਸ਼ਕਿਲ ਦਾ ਸ਼ਾਹਮਣਾ ਕਰਨਾ ਪਿਆ ਕਿਉਕਿ ਘਰਾਂ ਵਿਚ ਪਏ ੫੦੦ ਅਤੇ ੧੦੦੦ ਰੁਪਏ ਨੋਟ ਦੁਕਾਨਦਾਰਾਂ ਵਲੋ ਲੈਣੇ ਬੰਦ ਕਰ ਦਿੱਤੇ ਹਨ। ਇਸ ਕਰਕੇ ਘਰ ਦਾ ਸਮਾਨ ਲੈਣ ਵਿਚ ਮੁਸਕਿਲ ਦਾ ਸਾਹਮਣਾ ਕਰਨਾ ਪਿਆਂ। ਬੈਂਕ ਵਿਚ ਪੰਜ ਸ਼ੌ ਤੋ ਇਕ ਹਜ਼ਾਰ ਦੇ ਨੋਟ ਜਮਾ ਕਰਾਉਣ ਆਏ ਲੋਕਾਂ ਨੇ ਦੱਸਿਆਂ ਕਿ ਅਸੀ ਘਰ ਦਾ ਸਮਾਨ ਵੀ ਦੁਕਾਨਦਾਰਾਂ ਤੋ ਉਧਾਰ ਲਿਆ ਹੈ। ਇਸ ਸਮੇਂ ਜਦੋਂ ਉਰਟੀਅੇਟਲ ਬੈਂਕ ਅਤੇ ਭਾਰਤੀ ਸਟੇਟ ਬੈਂਕਾਂ ਦੇ ਮਂੈਨਜਰਾਂ ਨੂੰ ਪੁੱਛਿਆਂ ਗਿਆ ਤਾ ਉੇਨਾਂ ਨੇ ਕਿਹਾ ਕਿ ਸਾਡੇ ਕੋਲ ਅਜੇ ਤੱਕ ਨਵੀਂ ਕਰੰਸੀ ਵਾਲੇ ਨੋਟ ਨਹੀ ਆਏ ਸਾਡੇ ਕੋਲ ਜੋ ਕਰੰਸੀ ਆਏ ਗ੍ਰਾਹਕਾਂ ਨੂੰ ਦੇ ਦਿੱਤੀ ਹੈ।

No comments: