BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ. ਬਲਬੀਰ ਸਿੰਘ ਬਸਰਾ ਨੇ ਲਗਾਤਾਰ ਛੇਵੀਂ ਵਾਰ ਮੈਰਾਥਨ ਦੌੜ ਕੇ ਨਿਊਜ਼ੀਲੈਂਡ ਵਿੱਚ ਵਧਾਈ ਸਰਦਾਰਾਂ ਦੀ ਸ਼ਾਨ

  • ਨਹੀਂ ਰੀਸਾਂ ਬਾਬਿਓ.....ਉਮਰ 77 ਸਾਲ, 5 ਘੰਟੇ 42 ਮਿੰਟ ਵਿੱਚ 42 ਕਿਲੋਮੀਟਰ ਦੌੜ
  • ਕਈ ਵਾਰ ਇਕ ਦਿਨ ਵਿਚ ਚੱਲ ਲੈਂਦੇ ਹਨ 61 ਕਿਲੋਮੀਟਰ
ਸ. ਬਲਬੀਰ ਸਿੰਘ ਬਸਰਾ
ਆਕਲੈਂਡ 1 ਨਵੰਬਰ-(ਹਰਜਿੰਦਰ ਸਿੰਘ ਬਸਿਆਲਾ)-ਅੱਜ ਆਕਲੈਂਡ ਸ਼ਹਿਰ ਦੇ ਡੈਵਨਪੋਰਟ ਤੋਂ ਸਲਾਨਾ ਆਕਲੈਂਡ ਮੈਰਾਥਨ ਦੌੜ (42 ਕਿਲੋਮੀਟਰ) ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿਚ ਲਗਪਗ 14000 ਵੱਖ-ਵੱਖ ਕੌਮਾਂ ਅਤੇ ਦੇਸ਼ਾਂ ਦੇ ਲੋਕਾਂ ਨੇ ਭਾਗ ਲਿਆ। ਸਵੇਰੇ 6 ਵਜੇ ਤੋਂ ਸ਼ੁਰੂ ਹੋ ਕੇ 3 ਵਜੇ ਖਤਮ ਹੋਈ ਇਹ ਦੌੜ ਭਾਰਤੀ ਭਾਈਚਾਰੇ ਲਈ ਖਾਸ ਕਰ ਸਿੱਖ ਭਾਈਚਾਰੇ ਉਸ ਸਮੇਂ ਹੋਰ ਮਹੱਤਵਪੂਰਨ ਅਤੇ ਪ੍ਰੇਰਨਾ ਸਰੋਤ ਬਣ ਗਈ ਜਦੋਂ ਜਵਾਨੀ ਦੀ ਭਾਵਨਾ ਰੱਖਣ ਵਾਲੇ 77 ਸਾਲਾ ਅੰਮ੍ਰਿਤਧਾਰੀ ਸ. ਬਲਬੀਰ ਸਿੰਘ ਬਸਰਾ ਨੇ ਛੇਵੀਂ ਵਾਰ ਇਸ ਦੌੜ ਵਿਚ ਭਾਗ ਲੈ ਕੇ 42.19 ਕਿਲੋਮੀਟਰ ਦਾ ਸਫਰ 5 ਘੰਟੇ 41 ਮਿੰਟ 54 ਸੈਕਿੰਡ ਦੇ ਵਿਚ ਪੂਰਾ ਕਰ ਲਿਆ। ਆਪਣੀ ਉਮਰ ਵਰਗ ਦੇ ਲੋਕਾਂ ਦੇ ਆਏ ਰੈਂਕ ਵਿਚ ਉਹ ਉਪਰਲੀ ਸ਼੍ਰੇਣੀ ਵਿਚ ਆਏ। ਉਨਾਂ ਆਪਣੀ ਇਸ ਪ੍ਰਾਪਤੀ ਅਤੇੇ ਤੰਦਰੁਸਤੀ  ਦਾ ਰਾਜ ਆਪਣੇ ਪੁੱਤਰ ਗੁਰਦੀਪ ਸਿੰਘ ਬਸਰਾ ਅਤੇ ਨੂੰਹ ਬਲਜਿੰਦਰ ਕੌਰ ਵੱਲੋਂ ਕੀਤੀ ਜਾ ਰਹੀ ਸੇਵਾ ਅਤੇ ਹੌਂਸਲਾ ਅਫ਼ਜਾਈ ਮੰਨਿਆ ਹੈ ਜਿਨਾਂ ਦੇ ਪਿਆਰ ਆਸਰੇ ਉਹ ਇਸ ਮੈਰਾਥਨ ਦੌੜ ਦੇ ਵਿਚ ਹਿੱਸਾ ਲੈ ਰਹੇ ਹਨ। ਕਈ ਵਾਰ ਸ. ਬਲਬੀਰ ਸਿੰਘ ਬਸਰਾ ਦਿਨ ਦੇ ਵਿਚ 61 ਕਿਲੋਮੀਟਰ ਤੱਕ ਪੈਦਲ ਚੱਲ ਲੈਂਦੇ ਹਨ। ਸ਼ਾਲਾ ਇਹ 77 ਸਾਲਾ ਬਜ਼ੁਰਗ ਨੌਜਵਾਨ ਆਉਣ ਵਾਲੇ ਸਮੇਂ ਵਿਚ ਵੀ ਪੰਜਾਬੀਆਂ ਦੀ ਤੰਦਰੁਸਤੀ ਅਤੇ ਸਿਹਤ ਦਾ ਪ੍ਰਦਰਸ਼ਨ ਕਰਕੇ ਨਿਊਜ਼ੀਲੈਂਡ ਦਾ ਫੌਜਾ ਸਿੰਘ ਕਹਾਵੇ।
ਸ. ਬਲਬੀਰ ਸਿੰਘ ਬਸਰਾ ਤੋਂ ਇਲਾਵਾ ਇਸ ਵਾਰ ਹੋਰ ਵੀ ਕਈ ਪੰਜਾਬੀਆਂ ਅਤੇ ਭਾਰਤੀਆਂ ਨੇ ਹਿੱਸਾ ਲਿਆ। ਪਰਮਜੀਤ ਸਿੰਘ ਅਤੇ ਪਰਵਿੰਦਰ ਸਿੰਘ ਹੋਰਾਂ ਵੀ 42 ਕਿਲੋਮੀਟਰ ਦੌੜ ਪੂਰੀ ਕੀਤੀ। ਜਦ ਕਿ ਅਮਨ ਸਿੰਘ, ਗੁਰਦੀਪ ਸਿੰਘ, ਹਰੀ ਸਿੰਘ, ਨਰਿੰਜਣ ਸਿੰਘ, ਸ਼ਾਮ ਸਿੰਘ, ਸੁਨੀਲ ਸਿੰਘ ਅਤੇ ਵਰਸ਼ਾ ਸਿੰਘ ਨੇ 21 ਕਿਲੋਮਟੀਰ (ਅੱਧੀ ਮੈਰਾਥਨ) ਦੌੜ ਪੂਰੀ ਕੀਤੀ।
ਜੇਤੂ ਰਹੇ: ਪੁਰਸ਼ਾਂ ਦੇ ਵਿਚ ਜੇਤੂ ਰਹੇ ਸ੍ਰੀ ਓਸਾਕਾ ਬੇਇਨਜ (25) ਜਿਸ ਨੇ 2 ਘੰਟੇ 20 ਮਿੰਟ ਅਤੇ 36 ਸੈਕਿੰਡ ਵਿਚ 42 ਕਿਲੋਮੀਟਰ ਦੌੜ ਪੂਰੀ ਕੀਤੀ। ਮਹਿਲਾ ਵਰਗ ਦੇ ਵਿਚ ਨਿਕੋਲ ਗੋਲਡਸਮਿੱਥ ਨੇ ਇਹ ਦੌੜ 2 ਘੰਟੇ 47 ਮਿੰਟ ਅਤੇ 45 ਸੈਕਿੰਡ ਵਿਚ ਪੂਰੀ ਕੀਤੀ।

No comments: