BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

'ਪੰਜਾਬੀ ਸਭਿਆਚਾਰ ਵਿੱਚ ਲੋਕਗੀਤ' ਵਿਸ਼ੇ ਤੇ ਕਾਰਵਾਈ ਗਈ ਵਿਚਾਰ ਗੋਸ਼ਟੀ

ਜਲੰਧਰ 4 ਨਵੰਬਰ (ਜਸਵਿੰਦਰ ਆਜ਼ਾਦ)- ਮਿਤੀ 04-11-2016 ਨੂੰ ਹਿੰਦੂ ਕੰਨਿਆ ਕਾਲਜ, ਕਪੂਰਥਲਾ ਵਿਖੇ ਮੈਡਮ ਪ੍ਰਿੰਸੀਪਲ ਡਾ. ਅਰਚਨਾ ਗਰਗ ਜੀ ਦੀ ਅਗਵਾਈ ਹੇਠ ਸੁਖ਼ਮਨੀ ਸਾਹਿਤ ਸਭਾ (ਪੰਜਾਬੀ ਵਿਭਾਗ) ਵੱਲੋਂ ਅਕਾਦਮਿਕ ਭਾਸ਼ਣ ਲੜੀ ਦੇ ਅੰਤਰਗਤ 'ਪੰਜਾਬੀ ਸਭਿਆਚਾਰ ਵਿੱਚ ਲੋਕਗੀਤ' ਵਿਸ਼ੇ ਤੇ ਵਿਚਾਰ ਗੋਸ਼ਟੀ ਕਰਵਾਈ ਗਈ।ਜਿਸ ਵਿੱਚ ਮੁੱਖ ਵਕਤਾ ਪ੍ਰੋ. ਕਰਮਜੀਤ ਸਿੰਘ (ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ) ਜੀ ਨੇ ਸ਼ਿਰਕਤ ਕੀਤੀ।ਪ੍ਰੋ. ਕਰਮਜੀਤ ਸਿੰਘ ਜੀ ਨੇ ਲੋਕ ਗੀਤਾਂ ਦੇ ਪਰੰਪਰਕ ਰੂਪ ਤੋਂ ਲੈ ਕੇ ਆਧੁਨਿਕ ਰੂਪ ਤੱਕ ਦੀ ਲੰਬੀ ਯਾਤਰਾ ਅਤੇ ਸਮੇਂ ਅਨੁਸਾਰ ਇਸ ਵਿੱਚ ਆਏ ਪਰਿਵਰਤਨਾਂ ਬਾਰੇ ਭਰਪੂਰ ਵਿਚਾਰ ਪੇਸ਼ ਕੀਤੇ। ਲੋਕ ਗੀਤਾਂ ਦੇ ਵੱਡੇ ਰਚੇਤਾ ਜ਼ਿਆਦਾਤਰ ਔਰਤਾਂ ਨੂੰ ਦੱਸਦਿਆਂ ਪ੍ਰੋ. ਕਰਮਜੀਤ ਸਿੰਘ ਜੀ ਨੇ ਦੱਸਿਆ ਕਿ ਸਾਡੇ ਸਮਾਜ ਤੱਕ ਹੁਣ ਤੱਕ ਔਰਤਾਂ ਦੀਆਂ ਭਾਵਨਾਵਾਂ ਦੱਬੀਆਂ ਰਹੀਆਂ ਹਨ ਜਾਂ ਦਬਾਈਆਂ ਜਾਦੀਆਂ ਹਨ, ਜਿਸ ਕਰਕੇ ਲੋਕ ਗੀਤ ਔਰਤਾਂ ਲਈ ਆਪਣੀਆਂ ਦਿਲੀ ਭਾਵਨਾਵਾਂ ਬਿਆਨ ਕਰਨ ਦਾ ਵੱਡਾ ਸਾਧਨ ਰਹੀਆਂ ਹਨ। ਡਾ. ਸਾਹਿਬ ਨੇ ਡਾ. ਵਣਜਾਰਾ ਬੇਦੀ ਦੇ ਸੰਦਰਭ ਵਿੱਚ ਦਰਸਾਇਆ ਕਿ ਅੱਜ ਵੀ ਬਹੁਤ ਸਾਰੇ ਲੋਕ ਗੀਤ ਅਜਿਹੇ ਹਨ, ਕਿ ਜਿਨ੍ਹਾਂ ਨੂੰ ਅਜੇ ਤੱਕ ਪੁਸਤਕ ਵਿੱਚ ਨਹੀ ਸੰਭਾਲਿਆ ਗਿਆ। ਅੱਜ ਸਭਿਆਚਾਰ ਤੇ ਸਮੇਂ ਦੀ ਮੁੱਖ ਲੋੜ ਹੈ, ਆਪਣੇ ਸਰਮਾਏ ਰੂਪੀ ਲੋਕਗੀਤਾਂ ਨੂੰ ਸੰਭਾਲਣ ਦੀ, ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਇਸ ਅਨਮੋਲ ਵਿਰਸੇ ਤੋਂ ਸੱਖਣੀ ਨਾ ਰਹਿ ਜਾਵੇ।ਪੰਜਾਬੀ ਵਿਭਾਗ ਦੇ ਮੁੱਖੀ ਸੁਰੇਸ਼ ਸ਼ਰਮਾਂ ਜੀ ਨੇ ਇਸ ਗਿਆਨ ਭਰਪੂਰ ਜਾਣਕਾਰੀ ਦੇਣ ਲਈ ਡਾ. ਕਰਮਜੀਤ ਸਿੰਘ ਜੀ ਦਾ ਧੰਨਵਾਦ ਕੀਤਾ। ਇਸ ਮੋਕੇ ਕਾਲਜ ਅਧਿਆਪਕ ਅਤੇ ਪੀ.ਜੀ. ਅਤੇ ਯੂ.ਜੀ. ਕਲਾਸਾਂ ਦੀਆਂ ਵਿਦਿਆਰਥਣਾਂ ਹਾਜ਼ਰ ਸਨ। ਪ੍ਰੋਗਰਾਮ ਦੇ ਅੰਤ ਤੇ ਵਿਦਿਆਰਥਣਾਂ ਨੇ ਡਾ. ਕਰਮਜੀਤ ਸਿੰਘ ਜੀ ਨਾਲ ਸਭਿਆਚਾਰ ਸੰਬੰਧੀ ਵਿਚਾਰ ਵਟਾਂਦਰਾ ਵੀ ਕੀਤਾ ਅਤੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਪ੍ਰਸ਼ਨਾਂ ਦਾ ਤੱਸਲੀਯੋਗ ਜੁਆਬ ਵੀ ਦਿੱਤਾ।

No comments: