BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਸਪਾ ਦੀ ਪਿੰਡ-ਪਿੰਡ ਚਲੋ ਘਰਘਰ ਚਲੋ ਮਹਿੰਮ ਤਹਿਤ ਦੁਸਾਂਝ ਕਲਾਂ ਵਿਖੇ ਹੋਇਆ ਭਰਮਾ ਇੱਕਠ

ਮੀਟਿੰਗ ਦੌਰਾਨ ਅਵਤਾਰ ਸਿੰਘ ਕਰੀਮਪੁਰੀ ਅਤੇ ਹਾਜਰ ਲੋਕ
ਦੁਸਾਂਝ ਕਲਾਂ 7 ਨਵੰਬਰ (ਸੁਰਿੰਦਰ ਪਾਲ ਕੁੱਕੁ):-ਬਹੁਜਨ ਸਮਾਜ ਪਾਰਟੀ ਵਲੋ ਹਲਕਾ ਫ਼ਿਲੌਰ ਦੇ ਕਸਬਾ ਅੱਪਰਾ ਵਿਖੇ ੧੩ ਨਵੰਬਰ ਨੂੰ ਕੀਤੀ ਜਾ ਰਹੀ “ਸੱਤਾ ਪ੍ਰਾਪਤ ਕਰੋ ”ਰੈਲੀ ਦੇ ਸਬੰਧ ਵਿਚ ਵਿਧਾਨ ਸਭਾ ਹਲਕਾਂ ਫ਼ਿਲੌਰ ਦੇ ਪ੍ਰਮੁੱਖ ਆਗੂਆਂ ਦੀ ਇਕ ਅਹਿਮ ਮੀਟਿੰਗ ਬਸਪਾ ਪੰਜਾਬ ਦੇ ਇੰਚਾਰਜ ਅਤੇ ਫ਼ਿਲੌਰ ਤੋ ਪਾਰਟੀ ਦੇ ਉਮੀਦਵਾਰ ਸ. ਅਵਤਾਰ ਸਿੰਘ ਕਰੀਮਪੁਰੀ ਦੀ ਪ੍ਰਧਾਨਗੀ ਹੇਂਠ ਦੁਸਾਂਝ ਕਲਾਂ ਵਿਖੇ ਹੋਈ। ਇਸ ਮੀਟਿੰਗ ਵਿਚ ਹਲਕੇ ਦੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਸ. ਕਰੀਮਪੁਰੀ ਨੇ ਆਗੂਆਂ ਨਾਲ ਹਲਕੇ ਸੰਬੰਧੀ ਵਿਸਥਾਰ ਨਾਲ ਵਿਚਾਰ-ਚਰਚਾ ਕੀਤੀ ਤੇ ਹਲਕੇ ਦੇ ਆਗੂਆਂ ਨੂੰ ਹਲਕੇ ਅੰਦਰ ਅਹਿਮ ਜ਼ਿਮੇਵਾਰੀਆਂ ਵੀ ਸ਼ੋਪੀਆਂ ਅਤੇ ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਬਸਪਾ ਵਲੋ ਅੱਪਰਾ ਵਿਖੇ ੧੩ ਨਵੰਬਰ ਨੂੰ ਕੀਤੀ ਜਾ ਰਹੀ “ਸੱਤਾ ਪ੍ਰਾਪਤ ਕਰੋ” ਰੈਲੀ ਨੂੰ ਸਫ਼ਲ ਬਣਾਉਣ ਲਈ ਘਰ-ਘਰ ਜਾ ਕੇ ਹਲਕੇ ਦੇ ਲੋਕਾਂ ਨਾਲ ਸਪੰਰਕ ਕੀਤਾ ਜਾਵੇ। ਉਨ੍ਹਾ ਨੇ ਇਹ ਵੀ ਕਿਹਾ ਕਿ ਇਹ ਰੈਲੀ ਅਕਾਲੀ ਸਰਕਾਰ ਅਤੇ ਕਾਂਗਰਸ ਦੀਆਂ ਜੜ੍ਹਾ ਹਲਾ ਦੇਵੇਗੀ ਤੇ ਬਸਪਾ ਦੀ ਜਿੱਤ ਦੇ ਝੰਡੇ ਗੰਡੇਗੀ। ਇਸ ਮੌਕੋ ਲਾਲ ਚੰਦ ਅੋਜਲਾ, ਰਾਮ ਸਰੂਪ ਸਰੋਏ, ਚੌਧਰੀ ਗੁਰਨਾਮ ਹਰਮੇਸ ਲਾਲ ਵਿਰਦੀ,ਤੀਰਥ ਰਾਜ ਪੁਰਾ, ਕੁਲਵਿੰਦਰ ਇੰਦਣਾਂ, ਕੁਲਵਿੰਦਰ ਚੰਦੜ੍ਹ, ਦਲਜੀਤ ਕੁਮਾਰ ਚੰਦੜ੍ਹ, ਮਨੋਹਰ ਲਾਲ ਬਿੱਲਾ,ਮਾ.ਸੁਰਜੀਤ ਰਾਮ, ਪਰਮਜੀਤ ਪੰਮੀ ਆਦਿ ਹਾਜਰ ਸਨ।

No comments: