BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

'ਬੇਟੀ ਬਚਾਓ, ਬੇਟੀ ਪੜਾਓ' ਮੁਹਿੰਮ ਤਹਿਤ ਜਾਗਰੂਕਤਾ ਵਾਹਨ ਰਵਾਨਾ

ਲੜਕੀਆਂ ਨੂੰ ਸਿੱਖਿਅਤ ਕਰਨ ਦਾ ਸੁਨੇਹਾ ਪਹੁੰਚਾਵੇਗੀ ਪਿੰਡ- ਪਿੰਡ

ਜਲੰਧਰ 4 ਨਵੰਬਰ (ਜਸਵਿੰਦਰ ਆਜ਼ਾਦ)- ਜਲੰਧਰ ਜਿਲ੍ਹੇ ਵਿਚ ਲੜਕੀਆਂ ਨੂੰ ਬਿਨ੍ਹਾਂ ਕਿਸੇ ਭੇਦਭਾਵ ਦੇ ਸਿੱਖਿਆ ਦੇਣ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਸ਼ੁਰੂ ਕੀਤੀ ਗਈ ਪ੍ਰਚਾਰ ਵੈਨ ਨੂੰ ਅੱਜ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਕਮਲ ਕਿਸ਼ੋਰ ਯਾਦਵ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਅੱਜ ਇੱਥੋਂ ਡੀ.ਸੀ. ਦਫਤਰ ਤੋਂ ਪ੍ਰਚਾਰ ਵੈਨ ਨੂੰ ਰਵਾਨਾ ਕਰਨ ਪਿੱਛੋਂ ਸ੍ਰੀ ਯਾਦਵ ਨੇ ਦੱਸਿਆ ਕਿ ਇਸ ਵੈਨ ਦਾ ਮੁੱਖ ਮੰਤਵ ਲੋਕਾਂ ਨੂੰ ਲੜਕੀਆਂ ਪ੍ਰਤੀ ਨਜ਼ਰੀਆ ਬਦਲਣ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਲਿੰਗ ਅਨੁਪਾਤ ਵਿਚ ਹੋਰ ਸੁਧਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਵੈਨ ਪ੍ਰਚਾਰ ਦੇ ਨਾਲ-ਨਾਲ ਪਿੰਡ ਪੱਧਰ 'ਤੇ ਸੈਮੀਨਾਰ ਕਰਕੇ ਲੋਕਾਂ ਦੀ ਭਾਗੀਦਾਰੀ ਨਾਲ ਸਮਾਜਿਕ ਬੁਰਾਈਅਾਂ ਨੂੰ ਦੂਰ ਕਰੇਗਾ। ਉਨ੍ਹਾਂ ਕਿਹਾ ਕਿ ਸਮਾਜ ਅੰਦਰ ਲੜਕੀਆਂ ਨੂੰ ਹੋਰ ਉਸਾਰੂ ਤੇ ਤਰੱਕੀ ਪਸੰਦ ਮਾਹੌਲ ਦੇਣ ਲਈ ਮਾਪਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ । ਉਨਾਂ  ਕਿਹਾ ਕਿ ਅੱਜ ਦੇ ਸਮੇਂ ਜਿੱਥੇ ਭਾਰਤ ਦੀਆਂ ਧੀਆਂ ਨੇ ਖੇਡਾਂ ਦੇ ਖੇਤਰ ਅੰਦਰ ਭਾਰਤ ਦਾ ਨਾਮ ਚਮਕਾਇਆ ਹੈ ਉੱਥੇ ਸਾਇੰਸ ਤੇ ਤਕਨਾਲੌਜੀ ਤੇ ਰੱਖਿਆ ਸੇਵਾਵਾਂ ਸਮੇਤ ਹਰ ਖੇਤਰ ਵਿਚ ਲੜਕੀਆਂ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ। ਇਸ ਮੌਕੇ ਅਮਰਜੀਤ ਸਿੰਘ ਜਿਲ੍ਹਾ ਪ੍ਰੋਗਰਾਮ ਅਫਸਰ, ਸੀ.ਡੀ.ਪੀ.ਓ. ਅਮਰੀਕ ਸਿੰਘ, ਰਾਜੀਵ ਢਾਂਡਾ ਤੇ ਗੀਤਾ ਸ਼ਰਮਾ, ਸਤਬੀਰ ਕੌਰ, ਦਲਜਿੰਦਰ ਕੌਰ, ਕਮਲਾ ਦੇਵੀ ਤਿੰਨੋ ਸੁਪਰਵਾਈਜ਼ਰ ਤੇ ਹੋਰ ਅਧਿਕਾਰੀ ਹਾਜ਼ਰ ਸਨ।

No comments: