BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਹਿਰੂ ਯੁਵਾ ਕੇਂਦਰ ਵਲੋਂ ਮਨਾਇਆ ਗਿਆ ਭ੍ਰਿਸ਼ਟਾਚਾਰ ਜਾਗਰੂਕਤਾ ਸਪਤਾਹ

ਜਲੰਧਰ 3 ਨਵੰਬਰ (ਜਸਵਿੰਦਰ ਆਜ਼ਾਦ)- ਨਹਿਰੂ ਯੁਵਾ ਕੇਂਦਰ ਜਲੰਧਰ, ਯੁਵਾ ਖੇਡ ਮਾਮਲੇ ਅਤੇ ਖੇਡ ਵਿਭਾਗ ਵਲੋਂ ਅੱਜ ਦਫ਼ਤਰ ਵਿਖੇ ਚੌਕਸੀ ਜਾਗਰੂਕਤਾ ਦਿਵਸ ਮਨਾਇਆ ਗਿਆ ਜਿਸ ਵਿਚ ਦਫ਼ਤਰ ਦੇ ਸਮੂਹ ਸਟਾਫ ਸ੍ਰੀ ਸੁਰਿੰਦਰ ਸਿੰਘ ਲੇਖਾਕਾਰ, ਸ੍ਰੀਮਤੀ ਤੀਰਥ ਕੌਰ ਨੈਸ਼ਨਲ ਯੂਥ ਵਲੰਟੀਅਰ, ਪਰਮਜੀਤ, ਮੋਨਿਕਾ,ਅਮਨਦੀਪ, ਅਮਨਦੀਪ ਕੌਰ, ਰਜਨੀ, ਸਤਨਾਮ ਲਾਲ, ਵਿਸ਼ਾਲ ਦਾਦਰਾ, ਸੁਮਿਤ ਕੁਮਾਰ ਜਸ਼ਪ੍ਰੀਤ, ਗੁਰਵਿੰਦਰ ਸਿੰਘ, ਰਵਿੰਦਰ ਸਿੰਘ ਤੇ ਬਲਵੀਰ ਸਿੰਘ ਸ਼ਾਮਿਲ ਹੋਏ। ਇਸ ਮੌਕੇ ਬੁਲਾਰਿਆਂ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ ਅਤੇ ਉਨਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਰਿਸ਼ਵਤ ਮੁਕਤ ਭਾਰਤ ਦੀ ਕਾਇਮੀ ਲਈ ਹਰ ਸੰਭਵ ਉਪਰਾਲਾ ਕਰਨ । ਉਨਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਪਾਦਰਸ਼ਤਾ ਅਤੇ ਜਾਗਰੂਕਤਾ ਬੁਨਿਆਦੀ ਲੋੜ ਹੈ। ਉਨਾਂ ਨੌਜਵਾਨਾਂ ਤੇ ਯੂਥ ਕਲੱਬਾਂ ਦੇ ਵਲੰਟੀਅਰਾਂ ਨੂੰ ਅਪੀਲ ਕੀਤੀ ਕਿ ਉਹ ਚੌਕਸੀ ਜਾਗਰੂਕਤਾ ਸਪਤਾਹ ਦੇ ਸਬੰਧ ਵਿਚ ਕਰਵਾਏ ਜਾ ਰਹੇ ਸੈਮੀਨਾਰਾਂ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਭਾਗ ਲੈਣ ਅਤੇ ਲੋਕਾਂ ਨੂੰ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਅਗੇ ਆਉਣ ਲਈ ਪ੍ਰੇਰਿਤ ਕਰਨ।

No comments: