BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਦੂਜੋਵਾਲ ਵਿਖੇ ਔਜਲਾ ਦੀ ਚੌਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਸੈਂਕੜੇ ਅਕਾਲੀ ਪਰਿਵਾਰ ਸਮਰਥਨ ਵਿੱਚ ਡਟੇ

ਪਿੰਡ ਦੂਜੋਵਾਲ ਵਿਖੇ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲਿਆ ਨਾਲ ਗੁਰਜੀਤ ਔਜਲਾ ਤੇ ਹੋਰ
ਰਮਦਾਸ 03 ਨਵੰਬਰ (ਸਾਹਿਬ ਖੋਖਰ)- ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਦੂਜੋਵਾਲ ਵਿਖੇ ਕਾਂਗਰਸ ਦੇ ਜਿਲ੍ਹਾ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਦੀ ਚੌਣ ਮੁਹਿੰਮ ਨੂੰ ਉਦੋ ਭਰਵਾਂ ਹੁੰਗਾਰਾ ਮਿਲਿਆ ਜਦੋਂ ਪਿੰਡ ਦੂਜੋਵਾਲ ਦੇ ਟਕਸਾਲੀ ਅਕਾਲੀ ਪਰਿਵਾਰ ਸਵ:ਆਤਮਾ ਸਿੰਘ ਦੇ ਪੁੱਤਰ ਜਰਨੈਲ ਸਿੰਘ ਆਪਣੇ ਸੈਂਕੜੇ ਸਮਰਥਕਾ ਤੇ ਪਰਿਵਾਰਾਂ ਸਮੇਤ ਔਜਲਾ ਦੇ ਸਮਰਥਨ ਵਿੱਚ ਡਟ ਗਏ। ਇਸ ਮੌਕੇ ਔਜਲਾ ਨੇ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਸਰਕਾਰ ਵੱਲੋਂ੍ਹ ਪੈਦਾ ਕੀਤੀਆਂ ਧੜੇਬੰਦੀਆ ਵਿਕਾਸ ਕਾਰਜਾ ਵਿੱਚ ਮੁੱਖ ਤੌਰ ਤੇ ਰਕਾਵਟਾਂ ਦਾ ਕਾਰਨ ਬਣੀਆ ਹਨ ਤੇ ਇਸ ਧੜ੍ਹੇਬੰਦੀ ਕਰਨ ਪਿੰਡਾਂ ਦੇ ਲੋਕਾਂ ਅੰਦਰ ਨਿਰਾਸ਼ਾ ਪਾਈ ਜਾ ਰਹੀ ਹੈ ਜਿਸ ਕਰਕੇ ਉਹ ਅਕਾਲੀ ਦਲ ਤੋਂ ਖਹਿੜਾ ਛਡਾਉਣਾ ਚਾਹੁੰਦੇ ਹਨ। ਉਨ੍ਹਾ ਕਿਹਾ ਕਿ ਅਗਾਮੀ ੋਿਵਧਾਨ ਚੋਣਾਂ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੇ ਪਿੰਡਾਂ ਅੰਦਰੋਂ ਧੜ੍ਹੇ ਬੰਦੀ ਖਤਮ ਕਰਕੇ ਸਦ-ਭਾਵਨਾ ਵਾਲਾ ਮਾਹੌਲ ਪੈਦਾ ਕੀਤਾ ਜਾਵੇਗਾ ਤਾਂ ਜੋ ਸਮੁੱਚੇ ਪਿੰਡ ਵਾਸੀ ਖੁਸ਼ਹਾਲੀ ਵਾਲਾ ਜੀਵਨ ਬਤੀਤ ਕਰ ਸਕਣ ਤੇ ਪਿੰਡਾਂ ਅੰਦਰ ਵਿਕਾਸ ਹੋ ਸਕੇ। ਇਸ ਮੌਕੇ ਖਜਾਨ ਸਿੰਘ, ਹਰਨੇਕ ਸਿੰਘ, ਕੁਨੰਣ ਸਿੰਘ, ਨਿਸ਼ਾਨ ਸਿੰਘ ਸੁਧਾਰ, ਗੁਰਮੁੱਖ ਸਿੰਘ ਮੋਹਣਭੰਡਾਰੀਆ, ਸੁੱਖ ਸੂਫੀਆ, ਰਣਦੀਪ ਸਿੰਘ ਗਾਲਬ, ਸਤਨਾਮ ਸਿੰਘ ਗਾਲਬ, ਇੰਦਰਪਾਲ ਸਿੰਘ, ਨਿਰਮਲ ਸਿੰਘ ਪਹਿਲਵਾਨ, ਡਾ. ਰਵੀ ਗੱਗੋਮਾਹਲ, ਪਰੀਵਤਨ ਸਿੰਘ, ਸੁੱਖਵਿੰਦਰ ਸਿੰਘ ਕੋਟਲੀ, ਸੁਰਜੀਤ ਸਿੰਘ ਅਵਾਣ, ਜਤਿੰਦਰਪਾਲ ਸਿੰਘ ਬੰਟੀ, ਗੁਰਪ੍ਰੀਤ ਸਿੰਘ, ਡਾ. ਝਸਪਾਲ ਸਿੰਘ, ਰਛਪਾਲ ਸਿੰਘ ਤੋਂ ਇਲਾਵਾ ਕਈ ਕਾਂਗਰਸੀ ਆਗੂ ਹਾਜਰ ਸਨ।

No comments: