BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੱਬੀ ਬਾਦਲ ਵੱਲੋਂ ਧਨੌਰੀ ਦੇ ਕਬੱਡੀ ਕੱਪ ਦਾ ਸਟਿੱਕਰ ਜਾਰੀ

ਸ੍ਰੋਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ  ਹਰਸੁਖਇੰਦਰ ਸਿੰਘ ਬੱਬੀ ਬਾਦਲ ਕਬੱਡੀ ਕੱਪ ਦਾ ਸਟਿੱਕਰ ਰਲੀਜ ਕਰਦੇ ਹੋਏ।
ਚੰਡੀਗੜ੍ਹ 9 ਨਵੰਬਰ (ਬਲਜੀਤ ਰਾਏ)- ਬਾਬਾ ਗਾਜੀਦਾਸ ਕਬੱਡੀ ਕਲੱਬ ਧਨੌਰੀ ਵੱਲੋਂ 16ਵਾਂ ਕਬੱਡੀ ਕੱਪ ਮਿਤੀ 11 ਅਤੇ 12 ਨਵੰਬਰ ਨੂੰ ਪਿੰਡ ਧਨੌਰੀ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਦਾ ਸਟਿੱਕਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ 'ਤੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਵੱਲੋਂ ਜਾਰੀ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਾਲੀ ਵੱਲੋਂ ਦੱਸਿਆ ਗਿਆ ਕਿ ਕਬੱਡੀ ਕੱਪ ਵਿੱਚ ਪੰਜਾਬ ਦੀਆਂ ਨਾਮਵਰ ਟੀਮਾਂ ਹਿੱਸਾ ਲੈਣਗੀਆਂ ਅਤੇ ਜੇਤੂ ਟੀਮਾਂ ਨੂੰ ਲੱਖਾਂ ਰੁਪਏ ਦੇ ਇਨਾਮ ਦਿੱਤੇ ਜਾਣਗੇ। ਸੈਮੀਫਾਇਨਲ ਮੈਚ ਦੇ ਬੈਸਟ ਜਾਫੀ ਅਤੇ ਰੇਡਰ ਨੂੰ 2 ਵਾਸ਼ਿੰਗ ਮਸ਼ੀਨਾਂ ਇਨਾਮ ਵਿੱਚ ਦਿੱਤੀਆਂ ਜਾਣਗੀਆਂ 'ਤੇ ਫਾਇਨਲ ਮੈਚ ਦੇ ਬੈਸਟ ਜਾਫੀ ਅਤੇ ਰੇਡਰ ਨੂੰ 2 ਮੋਟਰਸਾਇਕਲ ਇਨਾਮ ਵਿੱਚ ਦਿੱਤੇ ਜਾਣਗੇ। ਬੱਬੀ ਬਾਦਲ ਨੇ ਸਟਿੱਕਰ ਜਾਰੀ ਕਰਦੇ ਹੋਏ ਦਾਅਵਾ ਕੀਤਾ ਕਿ ਜਦੋਂ ਤੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਮਾਂ ਖੇਡ ਕਬੱਡੀ ਦਾ ਰੁਝਾਨ ਵਧਿਆ ਹੈ ਉਦੋਂ ਤਂੋ ਪੰਜਾਬ ਦੇ ਨੌਜਵਾਨਾਂ ਵਿੱਚ ਨਸ਼ਿਆਂ ਦੀ ਲਤ ਘਟੀ ਹੈ। ਬੱਬੀ ਬਾਦਲ ਨੇ ਕਿਹਾ ਕਿ ਭਾਵੇਂ ਅੱਜ ਵੀ ਨਸ਼ਿਆਂ ਨੂੰ ਪੰਜਾਬ ਵਿੱਚੋਂ ਜੜੋਂ ਪੁੱਟਣ ਲਈ ਬਹੁਤ ਸਾਰਾ ਕੰਮ ਅਜੇ ਬਾਕੀ ਹੈ ਫਿਰ ਵੀ ਸਾਰੇ ਸਮਾਜ ਨੂੰ ਰਲ ਮਿਲ ਕੇ ਕਿਤੇ ਤਾਂ ਸ਼ੁਰੂਆਤ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਜੇਕਰ ਪੇਂਡੂ ਪੱਧਰ 'ਤੇ ਸਮਾਜ ਸੇਵੀ ਸੰਸਥਾਵਾਂ, ਯੂਥ ਕਲੱਬ ਅਤੇ ਧਾਰਮਕ ਸੰਸਥਾਵਾਂ ਨੌਜਵਾਨਾਂ ਨੂੰ ਇਸ ਪਾਸੇ ਵੱਲ ਪ੍ਰੇਰਿਤ ਕਰਨ ਲਈ ਸੱਚੇ ਦਿੱਲੋਂ ਉਪਰਾਲੇ ਕਰਨੇ ਸ਼ੁਰੂ ਕਰ ਦੇਵੇ ਤਾਂ ਨਿਸ਼ਚਿਤ ਹੀ ਇੱਕ ਦਿਨ ਪੰਜਾਬ ਦੀ ਨਰੋਈ 'ਤੇ ਤੰਦਰੁਸਤ ਜੁਆਨੀ ਦੀਆਂ ਮੁੜ ਵਿਸਵ ਭਰ ਵਿੱਚ ਗੱਲਾਂ ਹੋਣਗੀਆਂ ਪ੍ਰੰਤੂ ਇਸ ਲਈ ਸਾਨੂੰ ਝੂਠੇ ਲਾਲਚਾਂ ਅਤੇ ਫ਼ੋਕੀ ਸ਼ੋਹਰਤ ਦਾ ਜਾਲ ਵਿਖਾ ਕੇ ਨੌਜਵਾਨਾਂ ਨੂੰ ਭਰਮਾਉਣ ਵਾਲੇ ਲੋਕਾਂ ਤੋਂ ਸਾਵਧਾਨ ਰਹਿਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਾਲੀ (ਸਰਪੰਚ) ਅੰਤਰਰਾਸ਼ਟਰੀ ਕਬੱਡੀ ਪ੍ਰਮੋਟਰ, ਅਵਤਾਰ ਸਿੰਘ, ਸਰਵਜੀਤ ਕੁਮਾਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਕਾਲਾ ਚਮਕੋਰ ਸਾਹਿਬ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਸੁਖਚੈਨ ਸਿੰਘ ਲਾਲੜੂ, ਪਰਦੀਪ ਸਿੰਘ ਦੱਪਰ, ਸੰਜੀਵ ਸਿੰਘ ਜੱਸੜ, ਤਰਨਜੀਤ ਸਿੰਘ ਘੋਲੂ ਬੱਲੋਮਾਜਰਾ, ਸੁਖਦੇਵ ਸਿੰਘ ਪੰਜੇਟਾ, ਨਿਰਮਲ ਖਾਨ ਪਡਿਆਲਾ, ਇਕਬਾਲ ਸਿੰਘ, ਜਸਰਾਜ ਸਿੰਘ ਸੋਨੂੰ, ਜਸਵੰਤ ਸਿੰਘ ਠਸਕਾ ਆਦਿ ਹਾਜਰ ਸਨ।

No comments: