BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੰਨਿਆਂ ਸਕੂਲ 'ਚ ਮਾਸ ਕਾਊਂਸਲਿੰਗ ਪ੍ਰੌਗਰਾਮ ਕਰਵਾਇਅ ਗਿਆ

ਦੁਸਾਂਝ ਕਲਾਂ 4 ਨਵੰਬਰ (ਸੁਰਿੰਦਰ ਪਾਲ ਕੁੱਕੂ):-ਜਿਲਾ ਸਿੱਖਿਆਂ ਅਫਸਰ ਦਫਤਰ ਜਲੰਧਰ ਦੇ ਮੀਮੋ ਗਾਈਡੈਂਸ ਦੀਆ ਹਦਾਇਤਾਂ ਅਨੁਸਾਰ ਸਰਕਾਰੀ ਕੰਨਿਆਂ ਸੀਨੀਅਰ ਸੰਕੈਡਰੀ ਸਕੂਲ ਦੁਸਾਂਝ ਕਲਾਂ ਬਲਾਕ ਗੁਰਾਇਆ-੨ ਵਿਖੇ ਮਾਸ ਕਾਊਂਸਲਿੰਗ ਪ੍ਰੌਗਰਾਮ ਕਰਵਾਇਆ ਗਿਆ। ਜਿਸ ਵਿੱਚ ਪ੍ਰੋਗਰਾਮ ਸੀ.ਜੀ.ਆਰ.ਪੀ. ਸ.ਪ੍ਰਦੀਪ ਸਿੰਘ ਜੀ ਦੀ ਰਹਿਨੁਮਾਈ ਹੇਠ ਹੋਇਆ। ਉਨਾਂ ਨੇ ਮੈਡੀਕਲ ਅਤੇ ਨਾਨਮੈਡੀਕਲ ਬਾਰੇ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ। ਸ.ਸੁਖਵਿੰਦਰ ਸਿੰਘ ਮੈਥ ਮਾਸਟਰ ਪੱਦੀ ਜਗੀਰ ਨੇ ਮੋਟੀਵੇਸ਼ਨ ਲੈਕਚਰ ਦਿੱਤਾ। ਸ਼੍ਰੀ ਜਤਿਨ ਮਾਂਡਲੇ (ਵੋਕ.ਮਾਸਟਰ) ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਗੋਹਾਵਰ ਨੇ ਵਿਦਿਆਰਥੀਆਂ ਨੂੰ ਵੋਕੇਸ਼ਨਲ ਕੋਰਸਜ ਬਾਰੇ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ। ਸਕੂਲ ਦੇ ਗਾਈਡੈਂਸ ਇੰਚਾਰਜ ਸ਼੍ਰੀਮਤੀ ਜਸਵੀਰ ਕੌਰ ਨੇ ਲੜਕੀਆਂ ਲਈ ਸਪੈਸ਼ਲ ਸਿੱਖਿਆ ਜਿਵੇਂ ਏ.ਅੇਨ.ਐਮ. ਜੀ.ਐਨ.ਐਮ, ਨਰਸਿੰਗ ਬਾਰੇ ਦੱਸਿਆ ਅਤੇ ਸਟੇਜ ਕੰਡਕਟ ਕੀਤੀ। ਫਿਲੌਰ ਤੋਂ ਇੰਪਲਾਇਮੈਂਟ ਅਫਸਰ ਸ਼੍ਰੀ ਗੁਰਤੇਜ ਮਾਹਲ ਜੀ ਨੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਅਤੇ ਸਕੂਲ ਦੀ ਵਿਦਿਆਰਥਣ ਗੁਰਿੰਦਰਦੀਪ ਕੌਰ ਦੀ ਨੈਸ਼ਨਲ ਹਾਕੀ ਟੀਮ ਵਿੱਚ ਸਲੈਕਸ਼ਨ ਲਈ ਸ਼ੁੱਭ ਇਛਾਂਵਾਂ ਦਿੱਤੀਆ। ਸਕੂਲ ਪ੍ਰਿਸੀਪਲ ਸ੍ਰੀਮਤੀ ਸੱਤਿਆ ਰਾਣੀ ਨੇ ਆਏ ਹੋਇਆਂ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸਮੂਹ ਸਕੂਲ ਸਟਾਫ਼ ਆਦਿ ਹਾਜਰ ਸਨ।

No comments: