BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਿੰਦੂ ਕੰਨਿਆ ਕਾਲਜ ਦੇ ਅੰਗਰੇਜੀ ਵਿਭਾਗ ਵਲੋਂ ਦੋ ਮੁਕਾਬਲੇ ਕਰਵਾਏ ਗਏ

ਜਜ ਸਾਹਿਬ ਪੋਰਟਰੇਟ ਵੇਖਦੇ ਹੋਏ।
ਜਲੰਧਰ 4 ਨਵੰਬਰ (ਜਸਵਿੰਦਰ ਆਜ਼ਾਦ)- ਹਿੰਦੂ ਕੰਨਿਆ ਕਾਲਜ ਦੇ ਅੰਗਰੇਜੀ ਵਿਭਾਗ ਵਲੋਂ ਵੀ ਅੱਜ ਦੋ ਮੁਕਾਬਲੇ ਕਰਵਾਏ ਗਏ। ਪਹਿਲਾਂ ਲੇਖ ਲੇਖਣ ਦਾ ਮੁਕਾਬਲਾ ਅਤੇ ਫਿਰ ਉਸ ਦੇ ਨਾਲ ਹੀ ਅੰਗਰੇਜੀ ਸਾਹਿਤ ਨਾਲ ਜੁੜੇ ਸਾਹਿਤਕਾਰਾਂ ਦੀ ਜੀਵਨੀ ਅਤੇ ੳਪਲਭਦੀਆਂ ਨੂੰ ਲੈ ਕੇ ਪੋਰਟਰੇਟ ਬਨਾਉਣ ਦਾ ਮੁਕਾਬਲਾ ਕਰਵਾਇਆ ਗਿਆ। ਇਨਾਂ ਮੁਕਾਬਲਿਆਂ ਵਿੱਚ 80 ਤੋਂ ਵੀ ਵੱਧ ਵਿਦਿਆਰਥਣਾਂ ਨੇ ਭਾਗ ਲਿਆ। ਪੋਰਟਰੇਟ ਮੁਕਾਬਲਿਆਂ ਦੇ ਨਤੀਜੇ ਅੱਜ ਹੀ ਘੋਸ਼ਿਤ ਕੀਤੇ ਗਏ ਜਿਨ੍ਹਾਂ ਵਿੱਚ ਬੀ.ਏ. ਸੈਮਸਟਰ ਪਹਿਲਾ ਦੀ ਡਿੰਪਲ ਨੇ ਪਹਿਲਾ, ਇੱਸੇ ਕਲਾਸ ਦੀਆਂ ਹੀ ਅੰਕਿਤਾ ਮਿਸ਼ਰਾ ਨੇ ਦੂਜਾ ਅਤੇ ਵੀਨਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਜਮੈਂਟ ਦੀ ਜਿੰਮੇਵਾਰੀ ਸ਼੍ਰੀਮਤੀ ਮਧੂ ਸੇਠੀ, ਸ਼੍ਰੀਮਤੀ ਵਿਜੈ ਪਠਾਨੀਆਂ ਅਤੇ ਡਾ. ਕੁਲਵਿੰਦਰ ਕੌਰ ਨੇ ਨਿਭਾਈ। ਇਸ ਮੌਕੇ ਕਾਲਜ ਦੇ ਅੰਗਰੇਜੀ ਵਿਭਾਗ ਦੇ ਮੁਖੀ ਸ਼੍ਰੀਮਤੀ ਜਸਵਿੰਦਰ ਕੌਰ ਜੱਗੀ ਅਤੇ ਉਹਨਾਂ ਦਾ ਪੂਰਾ ਸਟਾਫ ਹਾਜਰ ਸੀ।

No comments: