BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ 'ਚ ਮਾਡਲ ਸੰਯੁਕਤ ਰਾਸ਼ਟਰ ਸਮਾਗਮ ਦਾ ਆਯੋਜਨ

ਜਲੰਧਰ 4 ਨਵੰਬਰ (ਜਸਵਿੰਦਰ ਆਜ਼ਾਦ)- ਹੰਸਰਾਜ ਮਹਿਲਾ ਮਹਾਂ ਵਿਦਿਆਲਾ, ਜਲੰਧਰ ਦੇ ਵਿਹੜੇ ' ਚ  ਪ੍ਰਿੰਸੀਪਲ  ਸਾਹਿਬਾ ਡਾ. ਅਜੈ ਸਰੀਨ ਜੀ ਦੀ ਯੋਗ ਅਗਵਾਈ ਸਦਕਾ ਤਿਂਨ ਰੋਜ਼ਾ ਮਾਡਲ ਸੰਯੁਕਤ ਰਾਸ਼ਟਰ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋ ਸੁਰਿੰਦਰ ਸੇਠ ਜੀ ਨੇ ਸ਼ਿਰਕੱਤ ਕੀਤੀ। ਪ੍ਰਿੰਸੀਪਲ  ਸਾਹਿਬਾ ਨੇ ਮੁੱਖ ਮਹਿਮਾਨ ਦਾ ਫੁੱਲਾਂ ਨਾਲ ਨਿਘਾ ਸਵਾਗਤ ਕੀਤਾ। ਸਮਾਗਮ ਦਾ ਆਰੰਭ ਮੁੱਖ ਮਹਿਮਾਨ ਵਲੋਂ ਸ਼ਮਾ ਰੌਸ਼ਨ ਕਰਕੇ ਕੀਤਾ ਗਿਆ। ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਨੇ ਡੀਏਵੀ ਗੀਤ ਦੀ ਪ੍ਰਸਤੁਤੀ ਨਾਲ ਸਭਾ ਮੈਂਬਰਾਂ ਨੂੰ ਮੰਤਰ ਮੁਗਧ ਕਰ ਦਿੱਤਾ। ਸਮਾਗਮ ਵਿੱਚ ਮਨੀਪੁਰ, ਹੈਦਰਾਬਾਦ, ਸ਼੍ਰੀਨਗਰ, ਚੰਡੀਗੜ੍ਹ, ਹਰਿਆਣਾ ਅਤੇ ਦਿੱਲੀ ਆਦਿ ਵੱਖ-ਵੱਖ ਸਥਾਨਾਂ ਤੋਂ 15 ਸਕੂਲਾਂ ਅਤੇ ਕਾਲਜਾਂ ਦੇ ਲਗਭਗ 700-800 ਵਿਦਿਆਰਥੀ ਬਤੌਰ ਪ੍ਰਤੀਨਿਧੀ ਰੂਪ ਵਿੱਚ ਹਾਜ਼ਰ ਹੋਏ।
ਸਮਾਗਮ ਦੇ ਆਰੰਭ ਵਿੱਚ ਕੋ-ਆਰਡੀਨੇਟਰ ਸ਼੍ਰੀਮਤੀ ਰਮਨੀਤਾ ਸੈਣੀ ਸ਼ਾਰਦਾ ਜੀ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਡੈਲੀਗੇਟਸ ਦਾ ਨਿੱਘਾ ਸਵਾਗਤ ਕਰਦਿਆਂ ਮਾਡਲ ਸੰਯੁਕਤ ਰਾਸ਼ਟਰ ਬਾਰੇ ਜਾਣਕਾਰੀ ਦਿੱਤੀ। ਆਪਣੇ ਸਾਰਿਆਂ ਨੂੰ ਵਧੀਆ ਗਲੋਬਲ ਸਿਟੀਜਨ ਬਣਨ ਲਈ ਪ੍ਰੇਰਿਆ। ਪ੍ਰਿੰਸੀਪਲ  ਸਾਹਿਬਾ ਨੇ ਵੀ ਕੁੰਦਨ ਲਾਲ ਅਗਰਵਾਲ, ਸੁਰਿੰਦਰ ਸੇਠ, ਮਾਯਰ ਸਾਹਿਬ, ਦਿਵੇਸ਼, ਸ਼੍ਰੀਮਤੀ ਰਮਨੀਤਾ ਸੈਣੀ ਸ਼ਾਰਦਾ, ਡਾ. ਰਾਜੀਵ ਕੁਮਾਰ ਆਦਿ ਮਹਿਮਾਨਾਂ ਅਤੇ ਡੈਲੀਗੇਟਸ ਦਾ ਨਿੱਘਾ ਸਵਾਗਤ ਕੀਤਾ।  ਆਪਣੇ ਡੈਲੀਗੇਟਸ ਨੂੰ ਉਨਾਂ ਦੀ ਅਸੀਮਤ ਉਰਜਾ ਨੂੰ ਸਹੀ ਸਾਧਨਾ ਦੁਆਰਾ ਸੇਧ ਦੇ ਕੇ ਆਪਣਾ ਜੀਵਨ ਪ੍ਰਗਤੀਸ਼ੀਲ ਬਨਾਉਣ ਲਈ ਪ੍ਰੇਰਿਆ।  ਸਮਾਗਮ ਦੇ ਆਰੰਭ, ੳਦੇਸ਼ ਅਤੇ ਕਾਰਜਾਂ ਨੂੰ ਸਾਂਝਾ ਕਰਨ ਲਈ ਵੀਡੀਓ ਦਾ ਪ੍ਰਸਾਰਨ ਕੀਤਾ। ਯਸ਼ੂਤੀ ਸ਼ਰਮਾ (ਡਿਪਟੀ ਸੈਕਟਰੀ) ਨੇ ਐਚ.ਐਮ.ਵੀ. ਮਾਡਲ ਸੰਯੁਕਤ ਰਾਸ਼ਟਰ ਦੇ ਮੈਂਬਰਾਂ ਸਂਨਤ ਅਰੋੜਾ, ਸ਼ਿਵਰਜੰਨੀ ਸ਼ਾਰਦਾ, ਸ਼ਾਸ਼ਵਵਤ ਕੋਹਲੀ, ਪ੍ਰਿਕਸ਼ਿਤ ਲੂਥਰਾ,  ਦੀਵੇਸ਼ ਗਿੱਲ, ਰਾਜਵਿੰਦਰ ਕੌਰ, ਅਸਾਵਰੀ ਸ਼ਾਰਧਾ ਨੂੰ  ਸਭਾ ਮੈਂਬਰਾਂ ਨਾਲ ਰੂ-ਬ-ਰੂ ਕਰਵਾਇਆ।
ਮੁੱਖ ਮਹਿਮਾਨ ਸ਼੍ਰੀ ਸੁਰਿੰਦਰ ਸੇਠ ਜੀ ਨੇ ਆਪਣੇ ਸੰਬੋਧਨ 'ਚ ਸਮੂਹ ਸਭਾ ਮੈਂਬਰਾਂ ਨੂੰ ਇਸ ਸਮਾਗਮ ਦੁਆਰਾ ਸ਼ਾਂਤੀ ਦੂਤ ਬਣ ਕੇ ਪੂਰੇ ਵਿਸ਼ਵ 'ਚ ਸ਼ਾਂਤੀ ਦਾ ਪਾਸਾਰ ਕਰਕੇ ਇਕਸੁਰ ਹੋਣ ਲਈ ਪ੍ਰੇਰਿਆ। ਮੰਚ ਦਾ ਸੰਚਾਲਨ ਡਾ. ਜਸਬੀਰ ਰਿਸਿ ਨੇ ਕੀਤਾ। ਸਮਾਗਮ 'ਚ ਵਿਭਿੰਨ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਵੀ ਹਾਜ਼ਰ ਹੋਏ। ਪਿ੍ਰੰਸੀਪਲ ਸਾਹਿਬਾ ਜੀ ਨੇ ਸਮਾਰੋਹ 'ਚ ਹਾਜ਼ਰ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਬੇਟੀ ਬਚਾਓ ਬੇਟਾ ਪੜਾਓ ਦਾ ਨਾਅਰਾ ਬੁਲੰਦ ਕੀਤਾ। ਵਿਦਿਅਰਾਂਥਣਾਂ ਨੇ ਵੱਖ ਵੱਖ ਗੀਤਾਂ ਦੀ ਪ੍ਰਸਤੁਤੀ ਨਾਲ ਸਮਾਗਮ ਮੈਂਬਰਾਂ ਦਾ ਮਨ ਮੋਹ ਲਿਆ।

No comments: