BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਨੇ ਮਨਾਇਆ ਵਿਸ਼ਵ ਕੈਂਸਰ ਜਾਗਰੂਕਤਾ ਦਿਵਸ

ਜਲੰਧਰ 7 ਨਵੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਾਡਲ ਹਾਉਸ ਬ੍ਰਾਂਚ ਦੇ ਵਿਦਿਆਰਥੀਆਂ ਵਲੋਂ ਵਿਸ਼ਵ ਕੈਂਸਰ ਅਵੇਅਰਨੈਸ ਦਿਵਸ ਮਨਾਇਆ ਗਿਆ। ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਅਨੁਰਾਧਾ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਵਿਦਿਆਰਥੀਆਂ ਨੇ ਇਸ ਵਿੱਚ ਭਾਗ ਲੈਂਦੇ ਹੋਏ ਕੈਂਸਰ ਪ੍ਰਤੀ ਜਾਗਰੂਕਤਾ ਫੈਲਾਈ। ਵਿਦਿਆਰਥੀਆਂ ਗੁਰਪ੍ਰੀਤ ਸਿੰਘ, ਪ੍ਰਥਮ ਭਗਤ, ਜਤਿਨ ਕਾਲੜਾ, ਵਿਸ਼ੁ, ਮਨਜੋਤ ਕੌਰ, ਪਾਯਲ, ਵਰੁਣ, ਬਿਪਨ, ਅਨੁਰਾਗ, ਰੋਜ਼ੀ, ਅਰਸ਼ਦੀਪ ਕੌਰ, ਮਾਨਸੀ, ਗੁਲਸ਼ਨ, ਸ਼ਿਵਮ ਆਦਿ ਨੇ ਕੈਂਸਰ ਹੋਣ ਦੇ ਮੁੱਖ ਕਾਰਨਾ ਜਿਵੇਂ “ਪੁਅਰ ਡਾਇਟ ਐਂਡ ਨੁਟਰਿਸ਼ਨ, ਤੰਮਾਕੂ, ਇੰਫੇਕਸ਼ਨ, ਵਾਤਾਵਰਣ ਪ੍ਰਦੂਸ਼ਣ ਆਦਿ ਦੇ ਪੋਸਟਰਸ ਬਣਾ ਲੱਛਣਾਂ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਪਰਿਵਾਰ ਵਿੱਚ ਕਿਸੇ ਵੀ ਮੈਂਬਰ ਦੀ ਛਾਤੀ ਜਾਂ ਸਰੀਰ ਵਿੱਚ ਗਿਲਟੀਆਂ, ਪੁਰਾਣੇ ਜਖਮਾਂ ਵਿੱਚ ਖੂਨ ਵਗਣਾ ਆਦਿ ਕੋਈ ਤਕਲੀਫ ਹੋਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਪ੍ਰਿੰਸੀਪਲ ਸ਼੍ਰੀਮਤੀ ਅਨੁਰਾਧਾ ਸ਼ਰਮਾ ਨੇ ਵਿਦਿਆਰਥੀਆਂ ਦੀ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜੇਕਰ ਕੈਂਸਰ ਦਾ ਇਲਾਜ ਜੇਕਰ ਆਰੰਭਕ ਸਟੇਜ ਉਤੇ ਕਰਵਾ ਲਿਆ ਜਾਵੇ ਤਾਂ ਪੂਰੀ ਤਰ੍ਹਾਂ ਨਾਲ ਠੀਕ ਹੋ ਸਕਦਾ ਹੈ।

No comments: