BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁਰੂਹਰਸਹਾਏ ਜੀ.ਟੀ.ਬੀ. ਪਬਲਿਕ ਸਕੂਲ ਦੇ ਕਾਮਰਸ ਵਿਦਿਆਰਥੀਆਂ ਨੇ ਵਿਦਿਅਕ ਟੂਰ ਲਾਇਆ

ਗੁਰੂਹਰਸਹਾਏ 9 ਨਵੰਬਰ (ਮਨਦੀਪ ਸਿੰਘ ਸੋਢੀ) ਗੁਰੁ ਤੇਗ ਬਹਾਦਰ ਪਬਲਿਕ ਸਕੂਲ ਕਾਮਰਸ ਕਲਾਸ ਦੇ ਵਿਦਿਆਰਥੀਆ ਨੇ ਇੱਕ ਦਿਨਾਂ ਵਿਦਿਅਕ ਟੂਰ ਦੋਰਾਨ ਫੀਰਦਕੋਟ ਸ਼ਹਿਰ ਦੇ ਸਤਿਅਮ ਰਾਈਸ ਮਿੱਲ ਵਿਚ ਬਿਜਨਿਸ ਸਟੱਡੀ ਨੁੰ ਮੁੱਖ ਰੱਖਦੇ ਹੋਏ ਕਮਰਸ ਕਲਾਸ ਦੇ ਇੰਨਚਾਰਜ ਮਮਤਾ ਅਹੂਜਾ ਤੇ ਮੈਡਮ ਵੀਰਪਾਲ ਕੋਰ ਨੇ ਬੱਚਿਆ ਨੂੰ ਬਿਜਨਿਸ ਸਟੱਡੀ ਪ੍ਰਤੀ  ਜਾਣਕਾਰੀ ਦਿੱਤੀ। ਸਤਿਅਮ ਰਾਇੰਸ ਮਿੱਲ ਦੇ ਮੈਨਜਿੰਗ ਡਾਇਰੈਕਟਰ ਵਿਸ਼ਾਲ ਗੁਪਤਾ ਨੇ ਬੱਚਿਆ ਨੂੰ ਰਾਇਸ  ਮਿੱਲ ਬਾਰੇ ਜਾਣਕਾਰੀ ਦਿੱਤੀ ਤੇ ਉੇਹਨਾ ਨੂੰ ਦੱਸਿਆ ਕਿ ਝੋਨੇ ਤੋ ਵਧੀਆ ਕੁਆਲਟੀ ਦਾ ਰਾਇਸ ਕਿਵੇ ਬਣਾਇਆ ਜਾਦਾਂ ਹੈ ਇਸ ਬਾਰੇ ਪੂਰੀ ਜਾਣਕਾਰੀ ਪਲਾਟ ਦੇ ਇੰਚਾਰਜ ਮੇਘ ਰਾਜ ਵੱਲੋ ਅਲੱਗ ਅਲੱਗ ਮਸ਼ੀਨਾ ਦੁਆਰਾ ਝੌਨੇ ਤੇ ਰਾਈਸ ਤੋ ਇਲਾਵਾ ਰਾਈਸ ਬੁਰਾਦਾ ਤੋ ਉੇਹਨਾ ਵਿਚੋ ਤੇਲ ਕਿਵੇ ਕੱਡਿਆ ਜਾਦਾ ਹੈ ਉਹਨਾ ਦੀ  ਅਲੱਗ ਅਲੱਗ ਮਸ਼ੀਨਾ ਬਾਰੇ ਜਾਣਕਾਰੀ ਦਿੱਤੀ  ਤੇ ਉਹਨਾ ਨੇ ਦੱਸਿਆ ਕਿ ਜਦੋ ਝੋਨੇ ਤੋ ਰਾਇਸ ਤਿਆਰ ਕੀਤਾ ਜਾਦਾ ਹੈ ਪਹਿਲਾ ਤਾ ਝੋਨੇ ਨੂੰ ਫਿਲਟਰ ਕਰਕੇ ਉਸ ਵਿਚ ਮਿੱਟੀ ਕੰਕਰ ਦੂਰ ਕੀਤਾ ਜਾਦਾ ਹੈ ਤੇ ਫਿਰ ਝੋਨੇ ਨੂੰ ਮਸ਼ੀਨ ਦੁਆਰਾ ਫੱਕ ਨੂੰ ਅਲੱਗ ਕਰਕੇ ਇਹਨਾ ਤੋ ਡੀ.ੳ.ਸੀ ਤਿਆਰ ਕੀਤੀ ਜਾਦੀ ਹੈ ਫਿਰ  ਡੀ.ੳ.ਸੀ  ਨੂੰ ਲੈਬ ਵਿਚ ਟੈਸਟ ਵਾਸਤੇ ਭੇਜ ਕੇ ਨਮੀ ਦੀ ਮਾਤਰਾ ਚੈਕ  ਕੀਤੀ ਜਾਦੀ ਹੈ ਤੇ ਤੇਲ ਕੱਡਣ ਇਸ ਫੱਕ ਨੂੰ ਹੀਟ ਕੀਤਾ ਜਾਦਾ ਹੈ ਤੇ ਜੋ ਸੁਆਹ ਬੱਚਦੀ ਹੈ ੳਸ ਨੂੰ ਜਿਮੀਦਾਰਾ ਵੱਲੋ ਖੇਤਾ ਵਿਚ ਖਾਦ ਦੇ ਤੋਰ ਤੇ ਵਰਤੋ ਕੀਤੀ  ਜਾਦੀ ਹੈ ਜਿਸ ਨੁੰ ਕਮਰਸ ਕਲਾਸ ਦੇ ਬੱਚੇ ਦੇਖ ਕੇ ਸੋਚਨ ਲਈ  ਮਜਬੂਰ ਹੋ ਗਏ ਕਿ ਝੋਨੇ ਤੋ ਇਹ ਸਭ ਕੁੱਝ ਤਿਆਰ ਹੁੰਦਾ ਹੈ ਜਦੋ ਇਸ ਸਬੰਧੀ ਬੱਚਿਆ ਨਾਲ ਗੱਲਬਾਤ ਕੀਤੀ ਤਾ ਬੱਚਿਆ ਨੇ ਮੈਡਮ ਮਮਤਾ ਅਹੂਜਾ ਨੂੰ ਕਿਹਾ ਕਿ ਇਹੋ ਜਿਹੇ ਵਿਦਿਅਕ ਟੂਰ ਬਾਰ ਬਾਰ ਹੋਣੇ ਚਾਹੀਦੇ ਜਿਨਾ ਨਾਲ ਬੱਚਿਆ ਨੂੰ ਕਈ ਤਰਾ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ।

No comments: