BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁਰਜੀਤ ਸਿੰਘ ਔਜਲਾ ਤੇ ਬੀਬੀ ਬੋਪਾਰਾਏ ਦੀ ਸਾਂਝੀ ਅਗਵਾਈ ਵਿੱਚ ਕਸਬਾ ਰਮਦਾਸ ਵਿਖੇ ਪ੍ਰਧਾਨ ਮੰਤਰੀ ਦਾ ਫੂਕਿਆ ਪੁਤਲਾ

ਰਮਦਾਸ ਦੇ ਮੇਨ ਚੌਂਕ ਵਿੱਚ ਪ੍ਰਧਾਨ ਮੰਤਰੀ ਦਾ ਪੁੱਤਲਾ ਫੂਕਦੇ ਹੋਏ ਗੁਰਜੀਤ ਸਿੰਘ ਔਜਲਾ ਤੇ ਕਾਂਗਰਸੀ ਵਰਕਰ
ਰਮਦਾਸ 03 ਨਵੰਬਰ (ਸਾਹਿਬ ਖੋਖਰ) ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦੇ ਜਿਲ੍ਹਾਂ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਅਤੇ ਮਹਿਲਾ ਕਾਂਗਰਸ ਦੀ ਜਿਲ੍ਹਾਂ ਦਿਹਾਂਤੀ ਪ੍ਰਧਾਨ ਸਵਿੰਦਰ ਕੌਰ ਬੋਪਾਰਾਏ ਦੀ ਸਾਂਝੀ ਅਗਵਾਈ ਹੇਠ ਪ੍ਰਧਾਂਨ ਮੰਤਰੀ ਨਰਿੰਦਰ ਮੋਦੀ ਦਾ ਕਸਬਾ ਰਮਦਾਸ ਦੇ ਮੇਨ ਚੌਂਕ ਵਿੱਚ ਪੁੱਤਲਾ ਸਾੜਿਆ ਗਿਆ। ਉਨ੍ਹਾਂ ਕਿਹਾ ਕਿ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਸਾਬਕਾ ਸੈਨਿਕ ਰਾਮ ਕਿਸ਼ਨ ਗਰੇਵਾਲ ਵੱਲੋਂ੍ਹ ਇੱਕ ਰੈਂਕ ਇੱਕ ਪੈਨਸ਼ਨ ਦੀ ਨੀਤੀ ਨੂੰ ਕੇਂਦਰ ਸਰਕਾਰ ਵੱਲੋਂ੍ਹ ਇੱਕ ਸਾਰ ਲਾਗੂ ਨਾ ਕਰਨ ਤੋਂ ਖਫਾ ਹੋ ਕੇ ਖੁੱਦਕਸ਼ੀ ਕਰਨ ਤੇ ਉਸ ਪਿੱਛੋਂ ਉਸ ਦੇ ਪਰਿਵਾਰ ਨੂੰ ਦਿੱਲੀ ਪੁਲਿਸ ਵੱਲੋਂ੍ਹ ਹਰਾਸ ਕਰਨ, ਮਾਰਕੁੱਟ ਕਰਨ ਤੇ ਨਜਾਇਜ ਤੌਰ ਤੇ ਹਰਾਸਤ ਵਿੱਚ ਲੈਣ ਉਪਰੰਤ ਕਾਂਗਰਸੀ ਆਗੂ ਰਾਹੁਲ ਗਾਂਧੀ ਸਮੇਤ ਕੇਂਦਰੀ ਲੀਡਰਸ਼ਿਪ ਦੇ ਕਈ ਆਗੂਆਂ ਨੂੰ ਉਸ ਵਕਤ ਹਰਾਸਤ ਵਿੱਚ ਲੈ ਲਿਆ ਜਦੋਂ ਇਹ ਆਗੂ ਖੁੱਦਕਸ਼ੀ ਕਰਨ ਵਾਲੇ ਸੈਨਿਕ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਜਾ ਰਹੇ ਸਨ ਤਾਂ ਰੋਹ ਵਿੱਚ ਆਏ ਕਾਂਗਰਸੀ ਆਗੂਆਂ ਨੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜੀ ਕਰਦਿਆਂ ਪਿੱਟ ਸਿਆਪਾ ਕੀਤਾ ਅਤੇ ਕਿਹਾ ਕਿ ਕੇਂਦਰ ਸਰਕਾਰ ਦੀ ਇਸ ਤਾਨਾਸ਼ਾਹੀ ਨੂੰ ਕਾਂਗਰਸ ਹਰਗਜ ਬਰਦਾਸ਼ਤ ਨਹੀ ਕਰੇਗੀ ਕਿਉਂਕਿ ਕੇਂਦਰ ਸਰਕਾਰ ਦਾ ਇਹ ਕਦਮ ਲੋਕਤੰਤਰ ਦੇ ਨਾਮ ਤੇ ਧੱਬਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿਚਲੀ ਮੋਦੀ ਸਰਕਾਰ ਇੱਕ ਪਾਸੇ ਸਰਜੀਕਲ ਸਟਰਾਇਕ ਕਰਨ ਵਾਲੇ ਦੇਸ਼ ਦੇ ਸੈਨੀਕਾਂ ਨੂੰ ਸਨਮਾਨ ਦੇਣ ਦੀ ਗੱਲ ਕਰਦੀ ਹੈ ਜਦੋਂ ਕਿ ਦੂਜੇ ਪਾਸੇ ਉਨ੍ਹਾਂ ਸੈਨੀਕਾਂ ਨੂੰ ਖੁੱਦਕਸ਼ੀਆ ਲਈ ਮਜਬੂਰ ਕਰ ਰਹੀ ਹੈ। ਇਸ ਮੌਕੇ ਅਮਰ ਸਿੰਘ ਔਜਲਾ, ਰਛਪਾਲ ਸਿੰਘ ਸੰਧੂ, ਸੁਰਜੀਤ ਸਿੰਘ ਅਵਾਣ, ਕਰਨਜੀਤ ਸਿੰਘ ਬਿੱਟੂ, ਬੰਟੀ ਮੰਦਰਾਵਾਲ, ਕੈਪਟਨ ਬਲਦੇਵ ਸਿੰਘ, ਲਵਲੀ ਕਤਲੇ, ਕੁਲਦੀਪ ਸਿੰਘ ਪੱਪੂ, ਸਰਬਜੀਤ ਸਿੰਘ ਪੈੜੇਵਾਲ, ਗੁਰਦੇਵ ਸਿੰਘ ਥੋਬਾ, ਜਗੀਰ ਸਿੰਘ ਬਾਉਲੀ, ਡਾ. ਜਸਪਾਲ ਸਿੰਘ, ਵਿਲੀਅਮ, ਅਮਰੀਕ ਸਿੰਘ ਜੱਟਾ, ਰਮੇਸ਼ ਮਸੀਹ, ਲੱਕੀ ਪੱਛੀਆ, ਗੁਰਦੇਵ ਸਿੰਘ ਤੋਂ ਇਲਾਵ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਹਾਜਰ ਸਨ।

No comments: