BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਾਂਗਰਸ ਨੇ ਹਮੇਸ਼ਾ ਲੋਕ ਭਲਾਈ ਸਕੀਮਾਂ ਬੰਦ ਕੀਤੀਆਂ: ਬੱਬੀ ਬਾਦਲ

ਹਰਸੁਖਇੰਦਰ ਸਿੰਘ ਬੱਬੀ ਬਾਦਲ ਨੂੰ ਨੌਜਵਾਨ
ਸਪੋਰਟਸ ਕਲੱਬ ਦੇ ਅਹੁੱਦੇਦਾਰ ਸਨਮਾਨਿਤ ਕਰਦੇ ਹੋਏ
ਚੰਡੀਗੜ੍ਹ 9 ਨਵੰਬਰ (ਬਲਜੀਤ ਰਾਏ)- ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰਾ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਪਿੰਡ ਜਗਤਪੁਰਾ ਵਿੱਖੇ ਨੌਜਵਾਨ ਸਪੋਰਟਸ ਕਲੱਬ ਵੱਲੋਂ ਕਰਵਾਏ ਗਏ ਪ੍ਰੋਗਰਾਮ ਦੌਰਾਨ ਪੱਤਰਕਾਰਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀਭਾਜਪਾ ਸਰਕਾਰ ਨੇ ਹੀ ਲੋਕ ਭਲਾਈ ਸਕੀਮਾਂ ਚਾਲੂ ਕੀਤੀਆਂ। ਜਦ ਕਿ ਸੂਬੇ ਵਿਚ ਜਦੋ ਵੀ ਕਾਂਗਰਸ ਦੀ ਸਰਕਾਰ ਬਣੀ ਤਾਂ ਉਨ੍ਹਾਂ ਨੇ ਇਨ੍ਹਾਂ ਲੋਕ ਭਲਾਈ ਸਕੀਮਾਂ ਨੂੰ ਬੰਦ ਕਰਕੇ ਹੀ ਸਾਹ ਲਿਆ। ਸੂਬੇ ਵਿੱਚ ਮੌਜੂਦਾ ਅਕਾਲੀਭਾਜਪਾ ਸਰਕਾਰ ਜਿਥੇ ਸ਼ਗਨ ਸਕੀਮ, ਆਟਾਦਾਲ ਸਕੀਮ, ਦਲਿਤਾਂ ਦੇ 200 ਯੂਨਿਟ ਬਿਜਲੀ ਮੁਫ਼ਤ, ਸਿਹਤ ਸਕੀਮ, ਕਿਰਤੀ ਬੀਮਾ ਸਕੀਮ, ਮਾਈ ਭਾਗੋ ਸਕੀਮ, ਬੁਢਾਪਾ ਵਿਧਵਾ ਪੈਨਸ਼ਨ, ਜ਼ਿਮੀਂਦਾਰਾਂ ਦੇ ਟਿਊਬਵੈੱਲ ਦੀ ਬਿਜਲੀ ਮੁਫ਼ਤ ਕਰਨ ਵਰਗੀਆਂ ਸਕੀਮਾਂ ਸ਼ੁਰੂ ਕੀਤੀਆਂ ਹਨ। ਅਤੇ ਸੂਬੇ ਦਾ ਸਰਬਪੱਖੀ ਵਿਕਾਸ ਕੀਤਾ ਹੈ। ਆਮ ਆਦਮੀ ਪਾਰਟੀ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਜਿਥੇ ਇਹ ਪਾਰਟੀ ਗੈਰ ਸਿਧਾਂਤਕ ਹੈ, ਉਥੇ ਹੀ ਇਸ ਪਾਰਟੀ ਦੇ ਦਿੱਲੀ ਅਤੇ ਪੰਜਾਬ ਦੇ ਆਗੂਆਂ 'ਤੇ ਹਰ ਰੋਜ਼ ਕਈ ਤਰ੍ਹਾਂ ਦੇ ਦੋਸ਼ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲਭਾਜਪਾ ਗਠਜੋੜ ਵਿਕਾਸ ਦੇ ਮੁੱਦੇ ਤੇ ਲਗਾਤਾਰ ਤੀਜੀ ਵਾਰ ਸਰਕਾਰ ਬਣਾ ਕੇ ਇਤਿਹਾਸ ਰਚੇਗਾ। ਇਸ ਮੌਕੇ ਸੁਖਵਿੰਦਰ ਸਿੰਘ ਕਲੱਬ ਪ੍ਰਧਾਨ, ਪਰਦੀਪ ਸਿੰਘ, ਅੋਮ ਪ੍ਰਕਾਸ, ਜਗਦੀਪ ਸਿੰਘ, ਜੋਗਿੰਦਰ ਸਿੰਘ ਸਲੈਚ, ਸੁਖਦੇਵ ਸਿੰਘ ਪੰਜੇਟਾ, ਡਾ. ਕੁਲਵੰਤ ਸਿੰਘ ਘੜੂੰਆ, ਇਕਬਾਲ ਸਿੰਘ, ਨਿਰਮਲ ਖਾਨ ਪਡਿਆਲਾ, ਜਸਵੰਤ ਸਿੰਘ ਠਸਕਾ, ਮੇਜਰ ਸਿੰਘ, ਪਰਦੀਪ ਸਿੰਘ ਦੱਪਰ ਆਦਿ ਹਾਜਰ ਸਨ।

No comments: