BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਈ.ਆਈ.ਟੀ ਦਿੱਲੀ ਵਲੋਂ ਸੇਂਟ ਸੋਲਜਰ ਵਿੱਚ ਦੋ ਦਿਨਾਂ ਵਰਚੁਅਲ ਲੈਬਸ ਵਰਕਸ਼ਾਪ

ਜਲੰਧਰ 10 ਨਵੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਜਨਵਰੀ 2016 ਵਿੱਚ ਆਈ.ਆਈ.ਟੀ ਦਿੱਲੀ, ਨੋਡਲ ਸੇਂਟਰ ਦੇ ਨਾਲ ਹੱਥ ਮਿਲਾਇਆ ਗਿਆ ਸੀ ਜਿਸਦੀ ਪ੍ਰਵਾਨਗੀ ਸੇਂਟ ਸੋਲਜਰ ਗਰੁੱਪ ਦੀ ਅਕਾਦਮਿਕ ਫੈਸਿਲਿਟੀਜ ਅਤੇ ਨਵੀਂ ਟੈਕਨੋਲਾਜੀ ਨੂੰ ਦੇਖਦੇ ਹੋਏ ਦਿੱਤੀ ਗਈ ਸੀ।ਵਰਚੁਅਲ ਏਪਲੀਕੇਸ਼ਨ ਦੀ ਜਾਣਕਾਰੀ ਇੰਜੀਨਿਅਰਿੰਗ ਵਿਦਿਆਰਥੀਆਂ ਨੂੰ ਪ੍ਰਦਾਨ ਕਰਣ ਲਈ ਆਈ.ਆਈ.ਟੀ ਦਿੱਲੀ ਵਲੋਂ ਸੇਂਟ ਸੋਲਜਰ ਦੇ ਮੁੱਖ ਕੈਂਪਸ ਜਲ਼ੰਧਰ ਅਮ੍ਰਿਤਸਰ ਬਾਈਪਾਸ ਵਿੱਚ 2 ਦਿਨਾਂ ਵਰਕਸ਼ਾਪ ਕਰਵਾਈ ਗਈ।ਇਸ ਵਰਚੁਅਲ ਏਪਲਿਕੇਸ਼ਨ ਨੂੰ ਇੰਜੀਨਿਅਰਿੰਗ ਲੈਬਸ ਵਿੱਚ ਆਨਲਾਇਨ ਸਿੱਖਿਆ ਪਹੁੰਚਾਉਣ ਲਈ 2009 ਵਿੱਚ ਹਿਊਮਨ ਰਿਸੋਰਸ ਐਂਡ ਡਿਵੇਲਪਮੈਂਟ (ਐਮ.ਐਚ.ਆਰ.ਡੀ) ਵਲੋਂ ਰਾਸ਼ਟਰੀ ਮਿਸ਼ਨ ਬਣਾਏ ਰੱਖਣ ਲਈ ਡਿਜਾਇਨ ਕੀਤਾ ਗਿਆ ਸੀ। ਇਸ ਵਰਕਸ਼ਾਪ ਦਾ ਮੁੱਖ ਮਕਸਦ ਵਰਚੁਅਲ ਲੈਬਸ ਦੇ ਬਾਰੇ ਵਿੱਚ ਜਾਣਕਾਈ ਦਾ ਪ੍ਰਸਾਰ ਕਰਣ ਸੀ ਜਿਸਦੇ ਨਾਲ ਕਿ ਵੱਖ ਵੱਖ ਕਾਲਜਾਂ ਦੇ ਜਿਆਦਾ ਤੋਂ ਜਿਆਦਾ ਵਿਦਿਆਰਥੀਆਂ ਨੂੰ ਲਾਭ ਹੋ ਸਕੇ। ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਦੇ ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ ਨੇ ਇਸ ਵਰਕਸ਼ਾਪ ਦੇ ਬਾਰੇ ਵਿੱਚ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਵਿਦਿਆਰਥੀਆਂ ਨੂੰ ਇਸ ਵਰਕਸ਼ਾਪ ਦੇ ਲਾਭ ਦੱਸਦੇ ਹੋਏ ਕਿਹਾ ਕਿ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਈ.ਆਈ.ਟੀ ਦਿੱਲੀ ਵਿੱਚ ਨਵੀਂ ਸਥਾਪਿਤ ਕੀਤੀ ਗਈ ਟੈਕਨੋਲਾਜੀ ਲੈਬਸ ਨਾਲ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਿੱਚ ਵਰਚੁਅਲ ਲੈਬਸ ਦੇ ਮਾਧਿਅਮ ਨਾਲ ਗਿਆਨ ਨੂੰ ਵਧਾਉਣਾ ਹੈ।ਇਹ ਮਾਣਯੋਗ ਪ੍ਰਧਾਨਮੰਤਰੀ ਦੇ ਡਿਜੀਟਲ ਭਾਰਤ ਮਿਸ਼ਨ ਨੂੰ ਪ੍ਰਾਪਤ ਕਰਣ ਵਿੱਚ ਸਹਾਇਤਾ ਕਰੇਗਾ। ਈਆਰ ਪ੍ਰਤੀਕ ਸ਼ਰਮਾ, ਈਆਰ ਅਸ਼ੀਸ਼ ਰਾਜਨ ਅਤੇ ਈਆਰ ਅਸ਼ਵੀਨ ਇਸ ਦੋ ਦਿਨਾਂ ਵਰਚੁਅਲ ਲੈਬਸ ਵਰਕਸ਼ਾਪ ਲਈ ਖਾਸ ਰੂਪ ਵਿੱਚ ਮੌਜੂਦ ਹੋਏ।ਜਿਨ੍ਹਾਂ ਨੇ ਇੰਜੀਨਿਅਰਿੰਗ ਵਿਦਿਆਰਥੀਆਂ ਨੂੰ ਵਰਚੁਅਲ ਲੈਬਸ ਦੀ ਜਾਣਕਾਰੀ ਦੇ ਸਾਰੇ ਸਰੋਤ ਪ੍ਰਦਾਨ ਕੀਤੇ ਗਏ।ਡਾ.ਵਿਜੈ ਧੀਰ (ਡਾਇਰੈਕਟਰ, ਸੇਂਟ ਸੋਲਜਰ ਇੰਸਟੀਚਿਊਟ ਆਫ ਇੰਜੀਨਿਅਰਿੰਗ ਐਂਡ ਟੈਕਨੋਲਾਜੀ), ਡਾ.ਐਸ.ਪੀ.ਐਸ ਮਟਿਆਣਾ (ਡਾਇਰੈਕਟਰ, ਪਾਲੀਟੈਕਨਿਕ ਕਾਲਜ) ਅਤੇ ਇਵੇਂਟ ਕੋ-ਆਰਡਿਨੇਟਰ ਪ੍ਰੋ.ਵਿਕਰਾਂਤ ਸ਼ਰਮਾ ਵਲੋਂ ਆਈ.ਆਈ.ਟੀ ਦਿੱਲੀ ਦੀ ਟੀਮ ਵਲੋਂ ਉਨ੍ਹਾਂ ਦੇੇ ਕੈਂਪਸ ਵਿੱਚ ਵਰਕਸ਼ਾਪ ਕਰਣ ਲਈ ਗਰਵ ਮਹਿਸੂਸ ਕੀਤਾ। ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਦੇ ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਹਿਊਮਨ ਰਿਸੋਰਸ ਐਂਡ ਡਿਵੇਲਪਮੈਂਟ (ਐਮ.ਐਚ.ਆਰ.ਡੀ) ਵਲੋਂ ਆਈ.ਆਈ.ਟੀ ਦਿੱਲੀ ਵਲੋਂ ਤਿਆਰ ਕੀਤੀ ਗਈ ਵਰਚੁਅਲ ਲੈਬਸ ਨੂੰ ਵੱਖ ਵੱਖ ਕਾਲਜਾਂ ਨੂੰ ਪ੍ਰਦਾਨ ਕਰਣ ਦੇ ਕਾਰਜ ਦੀ ਸ਼ਲਾਘਾ ਕੀਤੀ।

No comments: