BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

350ਵਾਂ ਪ੍ਰਕਾਸ਼ ਦਿਹਾੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • ਆ ਰਿਹੈ ਵਿਸ਼ਾਲ ਨਗਰ ਕੀਰਤਨ
  • ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਵਿਖੇ ਚੌਥਾ ਵਿਸ਼ਾਲ ਨਗਰ ਕੀਰਤਨ 7 ਜਨਵਰੀ ਨੂੰ
  • -6 ਤੋ 8 ਜਨਵਰੀ ਤੱਕ ਸ੍ਰੀ ਅਖੰਠ ਪਾਠ ਸਮਾਗਮ
ਆਕਲੈਂਡ-10 ਦਸੰਬਰ-(ਹਰਜਿੰਦਰ ਸਿੰਘ ਬਸਿਆਲਾ)-ਇਸ ਸਾਲ ਪੂਰੇ ਵਿਸ਼ਵ ਵਿਚ ਸਿੱਖ ਭਾਈਚਾਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਦਿਹਾੜਾ ਮਨਾ ਰਿਹਾ ਹੈ। ਇਸੇ ਸਬੰਧ ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਵੱਲੋਂ ਸਾਲਾਨਾ ਚੌਥਾ ਵਿਸ਼ਾਲ ਨਗਰ ਕੀਰਤਨ 7 ਜਨਵਰੀ, 2017 ਦਿਨ ਸਨਿਚਰਵਾਰ ਨੂੰ ਸਵੇਰੇ 10 ਵਜੇ ਸਜਾਇਆ ਜਾ ਰਿਹਾ ਹੈ। ਦਸੰਬਰ ਮਹੀਨੇ ਦੇ ਅਖੀਰਲੇ ਹਫਤੇ ਤੋਂ ਹੀ ਇਸ ਗਰਦੁਆਰਾ ਅਸਥਾਨ ਉਤੇ ਲਗਾਤਾਰ ਸਮਾਗਮ ਸ਼ੁਰੂ ਹੋ ਜਾਣੇ ਹਨ। ਪਹਿਲਾਂ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਵਸ ਨੂੰ ਸਮਰਪਿਤ 23 ਦਸੰਬਰ ਤੋਂ 25 ਦਸੰਬਰ ਤੱਕ ਸ੍ਰੀ ਅਖੰਠ ਪਾਠ ਸਮਾਗਮ ਚੱਲਣਗੇ। 31 ਦਸੰਬਰ ਸ਼ਾਮ ਨੂੰ ਵਿਸ਼ੇਸ਼ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਰੈਣ ਸਬਾਈ ਕੀਰਤਨ ਦਾ ਪ੍ਰਵਾਹ ਚੱਲੇਗਾ ਅਤੇ ਨਵੇਂ ਸਾਲ ਦੀ ਆਮਦ ਮੌਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਵੇਗੀ। ਦਸਵੇਂ ਪਾਤਸ਼ਾਹਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 6 ਤੋਂ 8 ਦਸੰਬਰ ਤੱਕ ਸ੍ਰੀ ਅਖੰਠ ਪਾਠ ਸਾਹਿਬ ਦੇ ਜਾਪ ਹੋਣਗੇ। ਭੋਗ ਉਪਰੰਤ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾਣੀ ਹੈ ਅਤੇ ਫਿਰ ਕੀਰਤਨ ਦੀਵਾਨ ਸਜਣਗੇ।
ਵਿਚਕਾਰ ਵਾਲੇ ਦਿਨ 7 ਜਨਵਰੀ ਨੂੰ ਵਿਸ਼ਾਲ ਨਗਰ ਕੀਰਤਨ ਸਜੇਗਾ ਜਿਸ ਦੇ ਵਿਚ ਪੰਜ ਨਿਸ਼ਾਨਚੀ, ਪੰਜ ਪਿਆਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਅੱਗੇ-ਅੱਗੇ ਚੱਲਣਗੇ। ਸੁੰਦਰ ਸਜਾਏ ਜਾਣ ਵਾਲੇ ਟਰੱਕ ਦੇ ਵਿਚ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਵੇਗਾ। ਰਾਗੀ ਸਿੰਘ, ਬੱਚੇ ਅਤੇ ਬੀਬੀਆਂ ਸ਼ਬਦ ਕੀਰਤਨ ਅਤੇ ਧਾਰਮਿਕ ਕਵਿਤਾਵਾਂ ਪੜ੍ਹਨਗੀਆਂ। ਗਤਕਾ ਪਾਰਟੀਆਂ ਸਿੱਖ ਮਾਰਸ਼ਲ ਆਰਟ ਦਾ ਪ੍ਰਦਰਸ਼ਨ ਕਰਨਗੀਆਂ ਜਦ ਕਿ ਲੋਕਲ ਗੋਰਿਆਂ ਦਾ ਬੈਂਡ ਵੀ ਮਾਹੌਲ ਨੂੰ ਸੰਗੀਤਕ ਬਣਾਏਗਾ। ਰਸਤੇ ਦੇ ਵਿਚ ਸੇਵਕ ਪਰਿਵਾਰਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਪੇਯਜਲ ਅਤੇ ਫਲ ਆਦਿ ਭੇਟਾ ਕੀਤਾ ਜਾਵੇਗਾ। ਆਵਾਜਾਈ ਨਿਯੰਤਰਣ ਦੇ ਲਈ ਟ੍ਰੈਫਿਕ ਪੁਲਿਸ ਵੀ ਮੌਜੂਦ ਰਹੇਗੀ। ਸੰਗਤਾਂ ਨੂੰ ਕੇਸਰੀ ਪਟਕੇ, ਪੱਗਾਂ ਅਤੇ ਦੁਪੱਟੇ ਸਿਰਾਂ ਉਤੇ ਸਜਾਉਣ ਦੀ ਬੇਨਤੀ ਕੀਤੀ ਗਈ ਹੈ। ਸੇਵਕ ਪਰਿਵਾਰਾਂ ਨੂੰ ਇਨ੍ਹਾਂ ਸਾਰੇ ਸਮਾਗਮ ਵਿਚ ਵੱਧ-ਚੜ੍ਹ ਕੇ ਹਾਜ਼ਰੀਆਂ ਭਰਨ ਦੀ ਅਪੀਲ ਕੀਤੀ ਗਈ ਹੈ।

No comments: