BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਨੇ ਐਮ.ਬੀ.ਏ ਵਿਦਿਆਰਥੀ ਨੂੰ ਦਿੱਤੀ 40,000 ਦੀ ਸਕਾਲਰਸ਼ਿਪ

ਜਲੰਧਰ 17 ਦਸੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਪ੍ਰਤੀ ਲਗਨ ਅਤੇ ਸਿੱਖਿਆ ਦੇ ਨਾਲ ਜੋੜਨ ਦੇ ਮੰਤਵ ਨਾਲ ਹਰ ਸਾਲ ਮਾਸਟਰ ਰਾਜਕੰਵਰ ਚੋਪੜਾ 1 ਕਰੋੜ ਦੀ ਸਕਾਲਰਸ਼ਿਪ ਦੇਕੇ  ਆਰਥਿਕ ਮਦਦ ਕੀਤੀ ਜਾਂਦੀ ਹੈ। ਇਸਦੇ ਚਲਦੇ ਸੇਂਟ ਸੋਲਜਰ ਗਰੁੱਪ ਵਲੋਂ ਇੰਸਟੀਚਿਊਟ ਆਫ ਇੰਜੀਨਿਅਰਿੰਗ ਟੈਕਨੋਲਾਜੀ ਐਂਡ ਮੈਨੇਜਮੈਂਟ ਦੇ ਐਮ.ਬੀ.ਏ ਤੀਸਰੇ ਸੈਮੇਸਟਰ ਦੇ ਵਿਦਿਆਰਥੀ ਰਵੀ ਨੂੰ 40000 ਦੀ ਸਕਾਲਰਸ਼ਿਪ ਦਿੱਤੀ ਗਈ।ਰਵੀ ਦੇ ਪਿਤਾ ਚਰਚ ਵਿੱਚ ਹਨ ਅਤੇ ਉਸਦੇ ਘਰ ਹਾਲਾਤ ਕਮਜੋਰ ਹੋਣ ਕਾਰਨ ਉਹ ਫੀਸ ਦਾ ਭੁਗਤਾਨ ਨਹੀ ਕਰ ਸਕਦੇ ਸਨ ਜਿਸਦੇ ਕਾਰਨ ਵਿਦਿਆਰਥੀ ਰਵੀ ਦੂਸਰੇ ਸੈਮੇਸਟਰ ਦੀ ਵੀ ਕਾਫੀ ਫੀਸ ਨਹੀਂ ਦੇ ਪਾਇਆ ਸੀ।ਵਿਦਿਆਰਥੀ ਦੀ ਪੜਾਈ ਦੇ ਪ੍ਰਤੀ ਸੱਚੀ ਲਗਨ ਨੂੰ ਦੇਖਦੇ ਹੋਏ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਵਲੋਂ ਸਕਾਲਰਸ਼ਿਪ ਦਾ ਚੈੱਕ ਭੇਂਟ ਕੀਤਾ ਗਿਆ।ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪਵਾ ਨੇ ਵਿਦਿਆਰਥੀ ਨੂੰ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੰਦੇ ਹੋਏ ਮਾਨ ਲਗਾਕੇ ਪੜਣ ਅਤੇ ਮਾਤਾ, ਪਿਤਾ, ਸੰਸਥਾਂ ਦਾ ਨਾਮ ਰੌਸ਼ਨ ਕਰਣ ਨੂੰ ਕਿਹਾ।ਸ਼੍ਰੀਮਤੀ ਚੋਪੜਾ ਨੇ ਕਿਹਾ ਕਿ ਸੇਂਟ ਸੋਲਜਰ ਹਮੇਸ਼ਾ ਆਪਣੇ ਵਿਦਿਆਰਥੀਆਂ ਦੇ ਨਾਲ ਹੈ ਅਤੇ ਵਿਦਿਆਰਥੀਆਂ ਦੀ ਜੋ ਵੀ ਜਰੂਰਤ ਹੈ ਉਸਨੂੰ ਜਰੂਰ ਪੂਰਾ ਕਰਦਾ ਹੈ।

No comments: