BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਕੀਲ ਭਾਈਚਾਰੇ ਵੱਲੋ 44 ਪਿੰਡਾਂ ਦੀ ਮੰਗ ਨੂੂੰ ਲੈ ਕੇ ਫਰੀਦਕੋਟ ਰੋਡ ਤੇ ਚੱਕਾ ਜਾਮ

ਧਰਨੇ ਦੋਰਾਨ ਵਕੀਲ ਭਾਈਚਾਰਾ
ਗੁਰੂਹਰਸਹਾਏ 22 ਦਸੰਬਰ (ਮਨਦੀਪ ਸਿੰਘ ਸੋਢੀ)- ਬਾਰ ਐਸੋਸੀਏਸ਼ਨ ਗੁਰੂਹਰਸਹਾਏ ਵੱਲੋ 44 ਪਿੰਡਾਂ ਦੀ ਮੰਗ ਨੂੰ ਲੈ ਕੇ ਗੁਰੂਹਰਸਹਾਏ ਵਿਖੇ ਫਰੀਦਕੋਟ ਰੋਡ ਤੇ ਡੀ.ਐਸ.ਪੀ ਦਫਤਰ ਦੇ ਸਾਹਮਣੇ ਚੱਕਾ ਜਾਮ ਕਰਕੇ ਧਰਨਾ ਲਾਇਆ ਗਿਆ।ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਸੋਢੀ ਨੇ ਕੀਤੀ। ਧਰਨੇ ਨੂੰ ਸੰਬੋਧਨ ਕਰਦੇ ਹੋਏ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਸੋਢੀ ਤੇ ਵਾਈਸ ਪ੍ਰਧਾਨ ਚਰਨਜੀਤ ਸਿੰਘ ਛਾਗਾਂ ਰਾਏ ਨੇ ਕਿਹਾ ਕਿ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਰਾਜਸੀ ਲਾਭ ਲਈ ਗੁਰੂਹਰਸਹਾਏ ਦੇ 44 ਪਿੰਡ ਜੋ ਕਿ ਕਾਫੀ ਸਮੇਂ ਤੋ ਗੁਰੂਹਰਸਹਾਏ ਨਾਲ ਜੁੜੇ ਹੋਏ ਸਨ ਨੂੰ ਜਬਰਦਸਤੀ ਤੋੜ ਕੇ ਜਲਾਲਾਬਾਦ ਨਾਲ ਜੋੜ ਦਿੱਤਾ ਗਿਆ।ਉਹਨਾਂ ਕਿਹਾ ਕਿ ਇਹਨਾਂ 44 ਪਿੰਡਾਂ ਦੇ ਲੋਕਾ ਨੂੰ ਫੋਜਦਾਰੀ ਨਿਆ ਲੈਣ ਲਈ ਗੁਰੂਹਰਸਹਾਏ ਦੀ ਅਦਾਲਤ ਵਿੱਚ ਅਤੇ ਦੀਵਾਨੀ ਨਿਆਂ ਲੈਣ ਲਈ ਜਲਾਲਾਬਾਦ ਵਿੱਚ ਜਾਣਾ ਪੈਂਦਾ ਹੈ।ਜਿਸ ਦੇ ਨਾਲ ਇਹਨਾਂ ਪਿੰਡਾ ਦੇ ਲੋਕਾਂ ਨੂੰ ਕਾਫੀ ਮੁਸ਼ਕਿਲਾ ਦਾ ਸਾਹਮਣਾ ਕਰਨਾ  ਪੈ ਰਿਹਾ ਹੈ। ਆਗੂਆਂ ਨੇ ਕਿਹਾ ਕਿ ਬਾਰ ਐਸੋਸੀਏਸ਼ਨ ਇਹਨਾਂ ਮੰਗਾਂ ਨੂੰ ਲੈ ਕੇ ਪਿਛਲੇ ਦੋ ਸਾਲਾਂ ਤੋ ਲਗਾਤਾਰ ਸੰਘਰਸ਼ ਕਰ ਰਹੀ ਹੈ ਪਰ ਕਿਸੇ ਪ੍ਰਸ਼ਾਸ਼ਨਿਕ ਅਧਿਾਕਾਰੀ ਅਤੇ ਨਾ ਹੀ ਰਾਜਸੀ ਆਗੂ ਨੇ ਕੋਈ ਸਾਰ ਨਹੀ ਲਈ।ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ 44 ਪਿੰਡਾਂ ਨੂੰ ਗੁਰੂਹਰਸਹਾਏ ਨਾਲ ਨਾ ਜੋੜਿਆ ਤਾਂ ਫਿਰੋਜਪੁਰ ਦਾ ਸਮੂਹ ਵਕੀਲ ਭਾਈਚਾਰਾ ਆਗਾਮੀ ਵਿਧਾਨ ਸਭਾਂ ਚੋਣਾ ਵਿੱਚ ਫਿਰੋਜਪੁਰ ਜਿਲੇ ਵਿੱਚ ਸਾਰੇ ਅਕਾਲੀ ਉਮੀਦਵਾਰਾਂ ਦਾ ਵਿਰੋਧ ਕਰੇਗਾ।ਇਸ ਧਰਨੇ ਨੂੰ ਖਤਮ ਕਰਾਉਣ  ਦੇ ਲਈ ਤੇ ਵਕੀਲ ਭਾਈਚਾਰੇ ਨਾਲ ਗੱਲਬਾਤ ਕਰਨ ਦੇ ਲਈ ਡੀ.ਐਸ.ਪੀ ਗੁਰੂਹਰਸਹਾਏ ਤੇ ਨਾਇਬ ਤਹਿਸੀਲਦਾਰ ਨੇ ਮੋਕੇ ਤੇ ਪਹੁੰਚ ਕੇ ਵਕੀਲਾ ਨਾਲ ਗੱਲਬਾਤ ਕੀਤੀ ਪ੍ਰੰਤੂ ਵਕੀਲਾ ਵੱਲੋ ਉਹਨਾਂ ਸਾਹਮਣੇ ਮੰਗ ਰੱਖੀ ਕੇ ਜਦੋ ਤੱਕ ਹਲਕਾ ਇੰਚਾਰਜ ਜਾ ਉਹਨਾਂ ਦਾ ਕੋਈ ਨੁਮਾਇੰਦਾ ਮੋਕੇ ਤੇ ਆ ਕੇ ਗੱਲਬਾਤ ਨਹੀ ਕਰਦਾ ਤਦ ਤੱਕ ਸਾਡਾ ਧਰਨਾ ਜਾਰੀ ਰਹੇਗਾ।ਇਸ ਧਰਨੇ ਵਿੱਚ ਗੁਰੂਹਰਸਹਾਏ ਦੇ ਸਮੂਹ ਅਸ਼ਟਾਮ ਫਿਰੋਸ਼ ਯੂਨੀਅਨ ਨੇ ਵਕੀਲ ਭਾਈਚਾਰੇ ਦਾ ਸਾਥ ਦਿੱਤਾ।ਇਸ ਧਰਨੇ ਵਿੱਚ ਸ਼ਵਿੰਦਰ ਸਿੰਘ ਸਿੱਧੂ,ਰਵੀ ਮੋਗਾਂ,ਰਜਿੰਦਰ ਮੋਗਾਂ,ਸਚਿਨ ਸ਼ਰਮਾ,ਸਤਨਾਇਣ ਅਤੇ ਸੁਰਜੀਤ ਰਾਏ ਨੇ ਵੀ ਸੰਬੋਧਨ ਕੀਤਾ।ਇਸ ਮੋਕੇ ਉਹਨਾਂ ਨਾਲ ਗੁਰਪ੍ਰੀਤ ਖੋਸਾ,ਹਰੀਸ਼ ਢੀਗਰਾਂ,ਨਵਦੀਪ ਅਹੂਜਾ,ਗੋਰਵ ਮੋਗਾਂ,ਪਰਮਿੰਦਰ ਸੰਧੂ,ਸੁਨੀਲ ਕੰਬੋਜ ਜੀਵਾਂ ਅਰਾਈ,ਸੁਨੀਲ ਕੰਬੋਜ,ਰਮਨ ਕੰਬੋਜ,ਜਸਵਿੰਦਰ ਵਲਾਸਰਾ,ਰਾਮ ਸਿੰਘ ਥਿੰਦ,ਸੁਰਿੰਦਰ ਮਰੋਕ,ਤਜਿੰਦਰ ਸਿੰਘ ਸੋਢੀ,ਅਮਰਤਬੀਰ ਸਿੰਘ ਸੋਢੀ ਅਤੇ ਜਤਿੰਦਰ ਪੁੱਗਲ ਆਦਿ ਵਕੀਲ ਹਾਜਰ ਸਨ।ਖਬਰ ਭੇਜੇ ਜਾਣ ਤੱਕ ਧਰਨਾ ਨਿਰੰਤਰ ਜਾਰੀ ਸੀ।

No comments: