BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੰਘਣੀ ਧੁੰਦ ਦੇ ਕਾਰਣ ਇੱਕ ਦੀ ਹੋਈ ਮੌਤ

ਦੁਸਾਂਝ ਕਲਾਂ 10 ਦਸੰਬਰ (ਸੁਰਿੰਦਰ ਪਾਲ ਕੁੱਕੂ)- ਬੀਤੀ ਰਾਤ ਦੁਸਾਂਝ ਕਲਾਂ ਮੁਕੰਦਪੁਰ ਰੋਡ ਤੇ ਅਨੀਹਰ ਗੇਟ ਦੇ ਕੋਲ ਸੰਘਣੀ ਧੁੰਦ ਕਾਰਣ ਅਣਪਛਾਤੇ ਵਾਹਨ ਟਰਾਲੀ ਨਾਲ ਟੱਕਰ ਹੋਣ ਕਾਰਣ ਰਤਨਾ ਰਾਮ ਪੁੱਤਰ ਭਾਗ ਰਾਮ ਉਮਰ 52 ਸਾਲ ਵਾਸੀ ਤਾਹਰਪੁਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੌਕੇ ਤੇ ਹੀ ਮੌਤ ਹੋ ਗਈ।ਇਸ ਦੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆਂ ਕਿ ਬੀਤੀ ਰਾਤ ਰਤਨਾ ਰਾਮ ਹਰ ਰੋਜ਼ ਦੀ ਤਰ੍ਹਾਂ ਰੱਤੂ ਫਰਨੀਚਰ ਹਾਉਸ ਆਪਣੀ ਦੁਕਾਨ ਬੰਦ ਕਰਕੇ ਆਪਣੇ ਮੋਟਰਸਾਈਕਲ ਫਰੀਡਮ ਨੰਬਰ  ਪੀ.ਬੀ. 07 ਪੀ 3648 ਤੇ ਆਪਣੇ ਘਰ ਤਾਹਰਪੁਰ ਨੂੰ ਵਾਪਸ ਜਾ ਰਿਹਾ ਸੀ ਰਸਤੇ ਵਿੱਚ ਅਨੀਹਰ ਗੇਟ ਕੋਲ ਅਣਪਛਾਤੇ ਵਾਹਨ ਟਰਾਲੀ ਨਾਲ ਟੱਕਰ ਹੋਣ ਨਾਲ ਮੌਕੇ ਤੇ ਹੀ ਮੌਤ ਹੋ ਗਈ। ਅਣਪਛਾਤੇ ਵਾਹਨ ਦੇ ਖਿਲਾਫ਼ ਪਰਚਾ ਨੂੰ:182 ਮਿਤੀ 9/12/2016 ਅੰਡਰ ਸੈਕਸ਼ਨ 279/304/427 ਆਈ.ਪੀ.ਸੀ. ਧਾਰਾ ਤਹਿਤ ਥਾਣਾ ਗੁਰਾਇਆ ਵਿਖੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨਹਾਂ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟ ਮਾਰਟਮ ਕਰਨ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਭੇਜ ਦਿੱਤੀ ਗਈ ਹੈ। ਉਨ੍ਹਾ ਨੇ ਕਿਹਾ ਕਿ ਪੋਸਟ ਮਾਰਟਮ ਕਰਕੇ ਮ੍ਰਿਤਕ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।

No comments: