BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਿਊਜ਼ੀਲੈਂਡ ਪੁਲਿਸ ਵਿੱਚ ਭਰਤੀ ਪੰਜਾਬੀ ਨੌਜਵਾਨ ਨੇ ਪੰਜਾਬੀ ਮੁੰਡੇ ਤੋਂ ਚਲਾਕੀ ਨਾਲ ਠੱਗੇ ਹਜ਼ਾਰਾਂ ਡਾਲਰ

ਜੂਏ ਦੀ ਮਾੜੀ ਆਦਤ
ਆਕਲੈਂਡ 16 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)- ਜੂਏ ਦੀ ਮਾੜੀ ਆਦਤ ਨੇ ਨਿਊਜ਼ੀਲੈਂਡ ਪੁਲਿਸ ਦੇ ਵਿਚ ਭਰਤੀ ਇਕ ਪੰਜਾਬੀ ਕਾਂਸਟੇਬਲ ਨੂੰ ਐਨਾ ਚਲਾਕ ਅਤੇ ਧੋਖੇਬਾਜ਼ ਬਣਾ ਦਿੱਤਾ ਕਿ ਉਸਨੇ ਪੰਜਾਬੀ ਨੌਜਵਾਨ ਨੂੰ ਹੀ ਆਪਣਾ ਸ਼ਿਕਾਰ ਬਣਾ ਕੇ ਉਸ ਕੋਲੋਂ ਹਜ਼ਾਰਾਂ ਡਾਲਰ ਠੱਗ ਲਏ। ਇਕ ਪੰਜਾਬੀ ਨੌਜਵਾਨ ਜੋ ਕਿ 171 ਕਿਲੋਮੀਟਰ ਦੀ ਸਪੀਡ ਉਤੇ ਪੁਲਿਸ  ਨੇ ਫੜਿਆ ਸੀ। ਉਸ ਨੂੰ ਘੱਟ ਤੋਂ ਘੱਟ ਜ਼ੁਰਮਾਨਾ ਹੋਵੇ ਅਤੇ ਕੋਰਟ ਦੇ ਵਿਚ ਆਦਿ ਨਾ ਜਾਣਾ ਪਵੇ, ਇਸ ਕੰਮ ਦੇ ਲਈ ਇਸ ਪੰਜਾਬੀ ਪੁਲਸ ਅਫਸਰ ਨੇ 1000 ਡਾਲਰ ਇਹ ਕਹਿ ਕੇ ਠਗ ਲਏ ਕਿ ਕਿਸੇ ਵਕੀਲ ਆਦਿ ਤੋਂ ਚਿੱਠੀ ਲਿਖਵਾਉਣੀ ਪਵੇਗੀ। ਇਸ ਤੋਂ ਬਾਅਦ ਕੁਝ ਦਿਨਾਂ ਬਾਅਦ ਇਹ ਪੁਲਿਸ ਅਫਸਰ ਉਸ ਪੰਜਾਬੀ ਮੁੰਡੇ ਦੇ ਘਰ ਗਿਆ ਅਤੇ ਕਿਹਾ ਕਿ ਉਸਦਾ ਸਾਲਾ ਨਿਊਜ਼ੀਲੈਂਡ ਆ ਰਿਹਾ ਹੈ ਜਿਸ ਦੀ ਸਪਾਂਸਰਸ਼ਿੱਪ ਵਾਸਤੇ 50,000 ਡਾਲਰ ਖਾਤੇ ਵਿਚ ਵਿਖਾਉਣਾ ਹੈ, ਪਰ ਉਸ ਕੋਲ 10,000 ਡਾਲਰ ਘਟਦਾ ਹੈ। ਇਸ ਪੰਜਾਬੀ ਮੁੰਡੇ ਨੇ ਕਾਲਜ ਫੀਸ ਵਾਸਤੇ ਰੱਖੇ ਪੈਸੇ 7550 ਡਾਲਰ ਉਸਨੂੰ ਦੇ ਦਿੱਤੇ। ਇਹ ਇਕ ਹਫਤੇ ਵਾਸਤੇ ਲਏ ਸਨ। ਜਦੋਂ ਪੈਸੇ ਵਾਪਿਸ ਨਾ ਮਿਲੇ ਤਾਂ ਗੱਲ ਵਧੀ ਅਤੇ ਉਸਦੇ ਪਰਿਵਾਰ ਤੱਕ ਗਈ। ਇਸ ਤੋਂ ਬਾਅਦ ਦੋ ਕਿਸ਼ਤਾਂ ਵਿਚ 5000 ਡਾਲਰ ਮੋੜਿਆ ਗਿਆ। ਇਸ ਮੁੰਡੇ ਨੂੰ 1000 ਡਾਲਰ ਬਦਲੇ ਕੋਈ ਚਿੱਠੀ ਨਹੀਂ ਮਿਲੀ ਸਗੋਂ ਖਤਰਨਾਕ ਡ੍ਰਾਈਵਿੰਗ ਕਰਕੇ ਇਸ ਮੁੰਡੇ ਦਾ 6 ਮਹੀਨੇ ਲਈ ਲਾਇਸੰਸ ਕੈਂਸਲ ਹੋਇਆ ਅਤੇ 750 ਡਾਲਰ ਜ਼ੁਰਮਾਨਾ।
ਇਸ ਪੁਲਿਸ ਅਫਸਰ ਨੂੰ ਜੂਏ ਦੀ ਆਦਤ ਵਿਚ ਪੈ ਜਾਣ ਕਾਰਨ ਟ੍ਰੈਫਿਕ ਯੂਨਿਟ ਤੋਂ ਬਦਲ ਕੇ ਮੁੱਖ ਕਾਉਂਟਰ 'ਤੇ ਲਾਇਆ ਗਿਆ ਸੀ। ਇਸ ਦਾ ਭਰਾ ਵੀ ਪੁਲਿਸ ਵਿਚ ਹੈ ਅਤੇ ਬਹੁਤ ਸਮਾਂ ਇਸ ਦਾ ਨਾਂਅ ਕਾਫੀ ਦੇਰ ਗੁਪਤ ਰੱਖਿਆ ਗਿਆ। 2006 ਦੇ ਵਿਚ ਇਹ ਪੁਲਿਸ ਦੇ ਵਿਚ ਭਰਤੀ ਹੋਇਆ ਸੀ। ਇਸ ਪੰਜਾਬੀ ਪੁਲਿਸ ਅਫਸਰ ਉਤੇ ਦੋ ਵਾਰ ਛਲ-ਕਪਟ ਕਰਨ ਦੇ ਦੋਸ਼ ਮਈ 2015 ਦੇ ਵਿਚ ਸਿੱਧ ਹੋਏ ਸਨ। ਲਗਪਗ 2 ਸਾਲਾਂ ਤੱਕ ਇਹ ਸਸਪੈਂਟ ਕੀਤਾ ਗਿਆ।  ਪਿਛਲੇ ਮਹੀਨੇ ਹੀ ਇਸ ਨੇ ਆਪਣਾ ਅਸਤੀਫਾ ਦਿੱਤਾ ਹੈ ਅਤੇ ਅਦਾਲਤ ਦੀ ਸਾਰੀ ਕਾਰਵਾਈ ਹੁਣ ਸਾਹਮਣੇ ਆਣ ਲੱਗੀ ਹੈ। ਮਾਣਯੋਗ ਜੱਜ ਸਾਹਬ ਨੇ ਇਸ ਦੇ ਨਾਂਅ 'ਤੇ ਲੱਗੀ ਰੋਕ ਚੁੱਕ ਲਈ ਹੈ ਅਤੇ ਇਸਦਾ ਨਾਂਅ ਹੈ ਸੰਜੀਵ ਕਾਲਾ। ਹੁਣ ਇਸ ਨੂੰ 100 ਘੰਟੇ ਦੀ ਕਮਿਊਨਿਟੀ ਵਿੱਚ ਕੰਮ ਕਰਨ ਅਤੇ ਚਾਰ ਮਹੀਨੇ ਦੀ ਕਮਿਊਨਿਟੀ ਸਜ਼ਾ ਲਗਾਈ ਗਈ ਹੈ।
ਇਸ ਸਾਰੇ ਕੇਸ ਵਿਚ ਕਈ ਥਾਂ ਉਤੇ ਮਾਣਯੋਗ ਜੱਜ ਸਾਹਿਬ ਨੇ ਕਈ ਦੋਸ਼ਾਂ ਨੂੰ ਇਨਬਿਨ ਨਹੀਂ ਮੰਨਿਆ ਪਰ ਇਕ ਪੁਲਿਸ ਅਫਸਰ ਵੱਲੋਂ ਪਬਲਿਕ ਚੋਂ ਕਿਸੀ ਦਾ ਨਜ਼ਾਇਜ ਫਾਇਦਾ ਉਠਾਉਣਾ ਸੱਚਮੁੱਚ ਗੰਭੀਰ ਮੰਨਿਆ ਹੈ। ਜੂਏ ਦੀ ਮਾੜੀ ਆਦਤ ਤੋਂ ਇਸ ਪੁਲਿਸ ਅਫਸਰ ਦੀ ਪਤਨੀ ਵੀ ਵਾਕਿਫ ਸੀ। ਜੱਜ ਨੇ ਸਾਰੇ ਪੱਖਾਂ ਨੂੰ ਧਿਆਨ ਵਿਚ ਵੇਖਦਿਆਂ ਆਪਣਾ ਫੈਸਲਾ ਦਿੱਤਾ।

No comments: